ਗੌਤਮ ਨਵਲੱਖਾ, ਤੇਲਤੁੰਬੜੇ, ਸਫੂਰਾ ਜ਼ਰਗਰ ਤੇ ਮੀਰਾਨ ਹੈਦਰ ਦੀ ਗ੍ਰਿਫ਼ਤਾਰੀ ਦਾ ਵਿਰੋਧ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਜ ਕਾਰੋਨਾ ਵਾਇਰਸ ਦੀ ਮਹਾਂਮਾਰੀ ਸਮੇਂ ਇਕ ਪਾਸੇ ਸਰਕਾਰ ਸੰਗੀਨ ਜੁਰਮ ਕਰਨ ਵਾਲੇ ਕੈਦੀਆਂ ਨੂੰ ਜੇਲ੍ਹਾਂ ਵਿਚੋਂ ਪੈਰੋਲ 'ਤੇ ਰਿਹਾਅ ਕਰ ਰਹੀ ਹੈ, ਉੱਥੇ ਦੂਜੇ ਪਾਸੇ

File photo

ਚੰਡੀਗੜ੍ਹ, 15 ਅਪ੍ਰੈਲ (ਗੁਰੁਉਪਦੇਸ਼ ਭੁੱਲਰ): ਅੱਜ ਕਾਰੋਨਾ ਵਾਇਰਸ ਦੀ ਮਹਾਂਮਾਰੀ ਸਮੇਂ ਇਕ ਪਾਸੇ ਸਰਕਾਰ ਸੰਗੀਨ ਜੁਰਮ ਕਰਨ ਵਾਲੇ ਕੈਦੀਆਂ ਨੂੰ ਜੇਲ੍ਹਾਂ ਵਿਚੋਂ ਪੈਰੋਲ 'ਤੇ ਰਿਹਾਅ ਕਰ ਰਹੀ ਹੈ, ਉੱਥੇ ਦੂਜੇ ਪਾਸੇ ਕੇਂਦਰ ਸਰਕਾਰ ਗੌਤਮ ਨਵਲੱਖਾ, ਪ੍ਰੋ. ਤੇਲਤੁੰਬੜੇ ਵਰਗੇ ਬੁੱਧੀਜੀਵੀਆਂ ਤੇ ਲੇਖਕਾਂ ਅਤੇ ਜਾਮੀਆਂ ਮਿਲੀਆ ਇਸਲਾਮੀਆ ਵਿਸ਼ਵਵਿਦਿਆਲੇ ਦੇ ਜ਼ਹੀਨ ਵਿਦਿਆਰਥੀ ਆਗੂਆਂ ਸ੍ਰੀਮਤੀ ਸਫੂਰਾ ਜ਼ਰਗਰ ਤੇ ਮੀਰਾਨ ਹੈਦਰ ਨੂੰ ਝੂਠੇ ਕੇਸਾਂ ਦੇ ਬਹਾਨੇ ਜੇਲ੍ਹਾਂ ਵਿੱਚ ਬੰਦ ਕਰ ਰਹੀ ਹੈ।

ਮਨੁੱਖੀ ਅਧਿਕਾਰਾਂ, ਲੋਕਤੰਤਰ ਅਤੇ ਨਾਗਰਿਕਾਂ ਦੇ ਹੱਕਾਂ ਦੀ ਬੁਲੰਦ ਆਵਾਜ਼ ਵਿੱਚ ਵਕਾਲਤ ਕਰਨ ਵਾਲੇ ਪ੍ਰਤੀਬੱਧ ਪੱਤਰਕਾਰ ਤੇ ਲੇਖਕ ਗੌਤਮ ਨਵਲੱਖਾ ਨੂੰ ਭੀਮਾਕੋਰੇਗਾਉਾਂਵਰਗੇ ਝੂਠੇ ਕੇਸ ਵਿਚ ਫਸਾਇਆ ਗਿਆ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਨੇ ਬੁੱਧੀਜੀਵੀਆਂ,

ਮਾਨਵ-ਅਧਿਕਾਰ ਕਾਰਕੁੰਨਾਂ, ਵਿਦਿਆਰਥੀਆਂ ਉੱਪਰ ਸਰਕਾਰ ਵਲੋਂ ਦਰਜ ਕੇਸਾਂ ਦੀ  ਪੁਰਜ਼ੋਰ ਸ਼ਬਦਾਂ ਵਿਚ ਨਿੰਦਿਆ ਕੀਤੀ ਹੈ ਅਤੇ ਇਨ੍ਹਾਂ ਨੂੰ ਤੁਰੰਤ ਰਿਹਾਅ ਕਰਨ ਲਈ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ। ਕੇਂਦਰੀ ਸਭਾ ਬੰਬਈ ਦੇ ਬਾਂਦਰਾ ਰੇਲਵੇ ਸਟੇਸ਼ਨ ਉੱਪਰ ਅਪਣੇ ਘਰਾਂ ਨੂੰ ਜਾਣ ਲਈ ਬੇਵੱਸ ਤੇ ਮਜਬੂਰ ਮਜ਼ਦੂਰਾਂ ਉੱਪਰ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਅਣਮਨੁੱਖੀ ਵਿਵਹਾਰ ਦੀ ਕਰੜੇ ਸ਼ਬਦਾਂ ਵਿਚ ਵਿਰੋਧਤਾ ਕਰਦੀ ਹੈ।