File photo
ਜਲੰਧਰ, 15 ਅਪ੍ਰੈਲ (ਵਰਿੰਦਰ ਸ਼ਰਮਾ /ਲਖਵਿੰਦਰ ਸਿੰਘ ਲੱਕੀ ) : ਜਲੰਧਰ ਦੇ ਦਿਹਾਤੀ ਇਲਾਕੇ ਤੋਂ ਵੱਡੀ ਖ਼ਬਰ ਮਿਲੀ ਹੈ ਕਿ ਪਿੰਡ ਨਿਝਰਾਂ ਵਿਚ ਬੁੱਧਵਾਰ ਨੂੰ ਰਾਜੀਨਾਮੇ ਦੌਰਾਨ ਜਵਾਈ ਨੇ ਅਪਣੇ ਸੌਹਰੇ 'ਤੇ ਹਮਲਾ ਕਰ ਦਿਤਾ। ਹਮਲੇ ਦੌਰਾਨ ਜਿਵੇਂ ਹੀ ਉਸ ਦਾ ਸੌਹਰਾ ਹੇਠਾਂ ਡਿੱਗਿਆ ਤਾਂ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨਿਰਮਲ ਸਿੰਘ ਵਜੋਂ ਹੋਈ ਹੈ, ਜੋ ਪਿੰਡ ਵੰਦਾਲ ਦਾ ਰਹਿਣ ਵਾਲਾ ਹੈ।
ਮੁਲਜ਼ਮ ਦੀ ਪਛਾਣ ਤਰਨਜੀਤ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਧੀ ਨਿਰਮਲ ਸਿੰਘ ਸੌਹਰੇ ਪਰਿਵਾਰ ਨਾਲ ਝਗੜਾ ਕਰ ਰਹੀ ਸੀ। ਅੱਜ ਨਿਰਮਲ ਸਿੰਘ ਪਿੰਡ ਨਿਝਰਾਂ ਵਿਖੇ ਬੇਟੀ ਦੇ ਸਹੁਰੇ ਘਰ ਪਿੰਡ ਦੀ ਪੰਚਾਇਤ ਨਾਲ ਆਇਆ ਸੀ। ਉਥੇ ਗੱਲਬਾਤ ਦੌਰਾਨ ਜਵਾਈ ਨੇ ਸਹੁਰੇ ਤੇ ਹਮਲਾ ਕੀਤਾ, ਜਿਸ ਕਾਰਨ ਉਸਦੀ ਮੌਤ ਹੋ ਗਈ। ਐਸਪੀ ਡੀ ਸਰਬਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ 'ਤੇ ਕਿਸੇ ਤੇਜ਼ਧਾਰ ਹਥਿਆਰ ਨਾਲ ਹਮਲਾ ਨਹੀਂ ਕੀਤਾ ਗਿਆ ਸੀ। ਉਸ ਦੇ ਸਰੀਰ 'ਤੇ ਅੰਦਰੂਨੀ ਸੱਟਾਂ ਲੱਗੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ?