ਪੰਚਕੂਲਾ ਦਾ 15 ਸੈਕਟਰ ਪੂਰੀ ਤਰ੍ਹਾਂ ਸੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਸੈਕਟਰ ਤੋਂ ਕੋਰੋਨਾ ਪਾਜ਼ੇਟਿਵ ਮਹਿਲਾ ਹਸਪਤਾਲ ਵਿਚ ਦਾਖ਼ਲ ਹੋਈ ਸੀ

File photo

ਪੰਚਕੂਲਾ 15, ਅਪ੍ਰੈਲ (ਪੀ. ਪੀ. ਵਰਮਾ): ਬੀਤੇ ਇਕ ਦਿਨ ਪਹਿਲਾਂ ਸੈਕਟਰ-15 ਪੰਚਕੂਲਾ ਤੋਂ ਜਿਹੜੀ ਕੋਰੋਨਾ ਪਾਜ਼ੇਟਿਵ ਮਹਿਲਾ ਨੂੰ ਸਰਕਾਰੀ ਜਨਰਲ ਹਸਪਤਾਲ ਵਿਚ ਦਾਖ਼ਲ ਕੀਤਾ ਗਿਆ ਸੀ ਉਸ ਤੋਂ ਬਾਅਦ ਉਸ ਦੇ ਪਰਵਾਰ ਦੇ ਸਾਰੇ ਮੈਂਬਰਾਂ ਨੂੰ ਵੀ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖ਼ਲ ਕੀਤਾ ਗਿਆ ਹੈ। ਇਸ ਕੇਸ ਦੇ ਆ ਜਾਣ ਤੋਂ ਬਾਅਦ ਅੱਜ ਪੁਲਿਸ ਦੀ ਸਹਾਇਤ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੇ ਸੈਕਟਰ-15 ਨੂੰ ਪੂਰੀ ਤਰ੍ਹਾਂ ਸੀਲ ਕਰ ਦਿਤਾ ਹੈ ਅਤੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਆਉਣ ਦੀ ਹਿਦਾਇਤ ਦਿਤੀ ਗਈ ਹੈ।

ਇਸ ਕੇਸ ਦੇ ਆ ਜਾਣ ਤੋਂ ਬਾਅਦ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਪੰਚਕੂਲਾ ਦੇ ਡਿਪਟੀ ਕਮਿਸ਼ਨਰ ਮੁਕੇਸ਼ ਕੁਮਾਰ ਅਹੂਜਾ ਨੇ ਦੱਸਿਆ ਕਿ 50 ਲੱਖ ਰੁਪਏ ਦੀ ਲਾਗਤ ਨਾਲ ਪੰਚਕੂਲਾ ਦੇ ਸਰਕਾਰੀ ਜਨਰਲ ਹਸਪਤਾਲ ਵਿੱਚ ਕੋਰੋਨਾ ਟੈਸਟਿੰਗ ਲੈਬ ਸ਼ੁਰੂ ਹੋਵੇਗੀ। ਜਿਹੜੀ 17 ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਇਸ ਲੈਬ ਵਿਚ ਰੋਜ਼ਾਨਾ 50 ਸੈਂਪਲਾਂ ਦੀ ਰੀਪੋਰਟ ਆਵੇਗੀ। ਇਹ ਲੈਬ 24 ਘੰਟੇ ਚੱਲੇਗੀ। ਪੰਚਕੂਲਾ ਦੀ ਸਿਵਲ ਸਰਜਨ ਡਾਕਟਰ ਜਸਜੀਤ ਕੌਰ ਨੇ ਵੀ ਇਸ ਬਾਰੇ ਦਸਿਆ ਕਿ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਇਲਾਜ ਤੁਰਤ ਸ਼ੁਰੂ ਹੋ ਜਾਵੇਗਾ।

ਇਸ ਲੈਬ ਕਾਰਨ ਕਿਉਂਕਿ ਪਹਿਲਾਂ ਸੈਂਪਲ ਪੀਜੀਆਈ ਭੇਜੇ ਜਾਂਦੀ ਸਨ ਅਤੇ ਉੱਥੋਂ ਰੀਪੋਰਟ ਆਉਣ ਤੋਂ ਬਾਅਦ ਹੀ ਇਲਾਜ ਸ਼ੁਰੂ ਹੁੰਦਾ ਸੀ। ਉਨ੍ਹਾਂ ਦਸਿਆ ਕਿ ਲੈਬ ਵਿਚ ਸੈਂਪਲਾਂ ਦੀ ਜਾਂਚ ਲਈ ਡਾਕਟਰਾਂ ਅਤੇ ਹੋਰ ਸਟਾਫ਼ ਨੂੰ ਵੀ ਟ੍ਰੇਨਿੰਗ ਦਿਤੀ ਜਾਵੇਗੀ। ਇਸ ਲੈਬ ਵਿਚ 12 ਮੁਲਾਜ਼ਮਾਂ ਦੀ ਡਿਊਟੀ ਹੋਵੇਗੀ ਜਿਹੜੇ ਵਾਰੀ ਵਾਰੀ 24 ਘੰਟੇ ਡਿਊਟੀ ਦੇਣਗੇ।