ਪਟਿਆਲਾ ਸਬਜ਼ੀ ਮੰਡੀ ਹਮਲੇ ਦਾ ਬਹਾਦਰੀ ਨਾਲ ਸਾਹਮਣਾ ਕਰਨ ਲਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਏ.ਐਸ.ਆਈ. ਹਰਜੀਤ ਸਿੰਘ ਨੂੰ ਸਬ ਇੰਸਪੈਕਟਰ ਦੇ ਅਹੁਦੇ 'ਤੇ ਕੀਤਾ ਪਦਉੱਨਤ

ASI Harjeet singh

ਚੰਡੀਗੜ੍ਹ, 16 ਅਪ੍ਰੈਲ (ਸਪੋਕਸਮੈਨ ਸਮਾਚਾਰ ਸੇਵਾ): ਪਟਿਆਲਾ ਸਬਜ਼ੀ ਮੰਡੀ ਵਿਖੇ ਕਰਫ਼ਿਊ ਦੌਰਾਨ ਹੋਏ ਹਮਲੇ ਦਾ ਬਹਾਦਰੀ ਨਾਲ ਮੁਕਾਬਲਾ ਕਰਦੇ ਹੋਏ ਅਪਣਾ ਹੱਥ ਗਵਾਉਣ ਵਾਲੇ ਏਐਸਆਈ ਹਰਜੀਤ ਸਿੰਘ ਨੂੰ ਉਸ ਦੀ ਬਹਾਦਰੀ ਲਈ ਸਬ ਇੰਸਪੈਕਟਰ ਦੇ ਅਹੁਦੇ 'ਤੇ ਤਰੱਕੀ ਦਿੱਤੀ ਗਈ ਹੈ, ਜਦਕਿ ਇਸ ਘਟਨਾ ਵਿਚ ਸ਼ਾਮਲ ਹੋਏ ਤਿੰਨ ਹੋਰ ਪੁਲਿਸ ਮੁਲਾਜ਼ਮਾਂ ਨੂੰ ਡਾਇਰੈਕਟਰ ਜਨਰਲਸ ਕੌਮੈਂਡੇਸ਼ਨ ਡਿਸਕ ਨਾਲ ਸਨਮਾਨਤ ਕੀਤਾ ਗਿਆ ਹੈ।


ਇਹ ਫ਼ੈਸਲਾ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਵੀਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਲਿਆ।
ਪਟਿਆਲਾ ਸਦਰ ਥਾਣੇ ਦੇ ਐਸ.ਐਚ.ਓ. ਇੰਸਪੈਕਟਰ ਬਿੱਕਰ ਸਿੰਘ, ਏਐਸਆਈ ਰਘੁਬੀਰ ਸਿੰਘ ਅਤੇ ਏਐਸਆਈ ਰਾਜ ਸਿੰਘ ਤਿੰਨੋਂ ਪੁਲਿਸ ਕਰਮਚਾਰੀ 12 ਅਪ੍ਰੈਲ ਨੂੰ ਸਵੇਰੇ 5:30 ਵਜੇ ਦੇ ਕਰੀਬ ਪਟਿਆਲਾ ਸਬਜ਼ੀ ਮੰਡੀ ਵਿਖੇ ਕਰਫ਼ਿਊ ਦਾ ਪਾਲਣ ਕਰਦੇ ਹੋਏ ਸਮਾਜਕ ਦੂਰੀ ਬਣਾਏ ਰੱਖਣ ਲਈ ਤਨਦੇਹੀ ਨਾਲ ਡਿਊਟੀ ਕਰਨ ਲਈ ਸਨਮਾਨਤ ਕੀਤੇ ਗਏ ਹਨ।


ਮੰਡੀ ਬੋਰਡ ਦੇ ਯਾਦਵਿੰਦਰ ਸਿੰਘ ਏ.ਆਰ. ਨੂੰ, ਜੋ ਮਾਰਕੀਟ ਕਮੇਟੀ, ਪਟਿਆਲਾ ਵਿਚ ਏ.ਆਰ. ਵਜੋਂ ਤਾਇਨਾਤ ਹੈ ਤੇ ਪੁਲਿਸ ਕਰਮਚਾਰੀ ਵੀ ਨਹੀਂ ਹਨ, ਨੂੰ ਵੀ ਗੁਪਤਾ ਨੇ ਪੁਲਿਸ ਅਤੇ ਮੰਡੀ ਬੋਰਡ ਦੀ ਸਾਂਝੀ ਪਾਰਟੀ ਦੇ ਹਿੱਸੇ ਵਜੋਂ ਮਾਨਤਾ ਦਿੰਦਿਆਂ ਡੀਜੀਪੀ ਕੌਮੈਂਡੇਸ਼ਨ ਡਿਸਕ ਦਿਤੀ ਹੈ। ਡੀਜੀਪੀ ਨੇ ਕਿਹਾ ਕਿ ਇਨ੍ਹਾਂ ਸਾਰਿਆਂ ਦੀ ਹੌਂਸਲੇ, ਬਹਾਦੁਰੀ, ਲਗਨ ਤੇ ਡਰ ਦੇ ਸਮੇਂ ਸਬਰ ਨਾਲ ਕਰਨ ਲਈ ਤਰੱਕੀ/ਐਵਾਰਡ ਦਿੱਤੇ ਗਏ ਹਨ ਤਾਂ ਜੋ ਹੋਰ ਪੁਲਿਸ ਅਧਿਕਾਰੀਆਂ ਨੂੰ ਬਿਨਾਂ ਕਿਸੇ ਡਰ ਦੇ ਆਪਣੀ ਡਿਊਟੀ ਨਿਭਾਉਣ ਲਈ ਪ੍ਰੇਰਿਤ ਕਰਦੇ ਹਨ। ਸ੍ਰੀ ਗੁਪਤਾ ਨੇ ਕਿਹਾ ਕਿ ਏਐਸਆਈ ਹਰਜੀਤ ਸਿੰਘ ਨੂੰ ਸਬ-ਇੰਸਪੈਕਟਰ ਦਾ ਸਥਾਨਕ ਰੈਂਕ ਦੇਣ ਦੇ ਨਾਲ ਹੀ ਉਸ ਦਾ ਨਾਮ ਸੂਚੀ ਡੀ -2 ਵਿਚ ਸ਼ਾਮਲ ਕਰਨ ਲਈ ਵੀ ਪ੍ਰਵਾਨਗੀ ਦਿਤੀ ਗਈ ਹੈ, (ਹਰਜੀਤ ਸਿੰਘ ਦਾ ਦਰਜਾ ਹੈੱਡ ਕਾਂਸਟੇਬਲ ਦਾ ਹੈ) ਪੁਲਿਸ ਕਰਮਚਾਰੀਆਂ ਦੀ ਵਿਸ਼ੇਸ਼ ਮੈਰਿਟ ਦੇ ਆਧਾਰ 'ਤੇ ਬਣਾਏ ਪੰਜਾਬ ਪੁਲਿਸ ਨਿਯਮਾਂ ਮੁਤਾਬਕ ਏਐਸਆਈ ਦੇ ਰੈਂਕ ਵਜੋਂ ਤਰੱਕੀ ਲਈ ਫਾਸਟ ਟ੍ਰੈਕ ਰੂਟ ਹੈ। ਇਸ ਘਟਨਾ ਵਿਚ ਸਾਰੇ 4 ਪੁਲਿਸ ਅਧਿਕਾਰੀ ਅਤੇ ਏ.ਆਰ. ਯਾਦਵਿੰਦਰ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ।