ਮੰਤਰੀ ਸੋਮ ਪ੍ਰਕਾਸ਼ ਨੂੰ ਮਿਲਿਆ ਲਘੂ ਉਦਯੋਗ ਭਾਰਤੀ ਦਾ ਵਫਦ

ਏਜੰਸੀ

ਖ਼ਬਰਾਂ, ਪੰਜਾਬ

ਸਟੀਲ ਇਨਗਟ ਦੀ ਕੀਮਤ ਜੋ ਕਿ 1 ਅਪ੍ਰੈਲ 2020 ਨੂੰ 30,000 ਰੁਪਏ ਪ੍ਰਤੀ ਮੀਟ੍ਰਿਕ ਟਨ ਸੀ, ਉਹ 1 ਅਪ੍ਰੈਲ 2022 ਨੂੰ 61 ਹਜ਼ਾਰ ਰੁਪਏ ਪ੍ਰਤੀ ਮੀਟ੍ਰਿਕ ਟਨ ਹੋ ਚੁੱਕੀ ਹੈ।

A delegation of Small Industries Indians met Minister Som Prakash

 

ਚੰਡੀਗੜ੍ਹ  : ਅੱਜ ਲਘੂ ਉਦਯੋਗ ਭਾਰਤੀ ਦਾ ਇਕ ਵਫ਼ਦ ਫਗਵਾੜਾ ਪ੍ਰਧਾਨ ਅਨਿਲ ਸਿੰਗਲਾ ਦੀ ਅਗਵਾਈ ਹੇਠ ਕੇਂਦਰੀ ਵਣਜ ਤੇ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼ ਨੂੰ ਮਿਲਿਆ। ਇਸ ਦੌਰਾਨ ਅਨਿਲ ਸਿੰਗਲਾ ਤੇ ਹੋਰਨਾਂ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਲਘੂ ਉਦਯੋਗ ਕੋਵਿਡ ਕਾਲ ਵਿਚ ਪਿਛਲੇ ਦੋ ਸਾਲਾਂ ਤੋਂ ਭਾਰੀ ਮੁਸ਼ਕਲ ਵਿਚ ਹਨ ਅਤੇ ਇਕ ਤਰ੍ਹਾਂ ਨਾਲ ਆਪਣੀ ਹੋਂਦ ਲਈ ਸੰਘਰਸ਼ ਕਰ ਰਹੇ ਹਨ।

ਸਟੀਲ ਇਨਗਟ ਦੀ ਕੀਮਤ ਜੋ ਕਿ 1 ਅਪ੍ਰੈਲ 2020 ਨੂੰ 30,000 ਰੁਪਏ ਪ੍ਰਤੀ ਮੀਟ੍ਰਿਕ ਟਨ ਸੀ, ਉਹ 1 ਅਪ੍ਰੈਲ 2022 ਨੂੰ 61 ਹਜ਼ਾਰ ਰੁਪਏ ਪ੍ਰਤੀ ਮੀਟ੍ਰਿਕ ਟਨ ਹੋ ਚੁੱਕੀ ਹੈ। ਇਸੇ ਤਰ੍ਹਾਂ ਪਲਾਸਟਿਕ, ਪਿਗ ਆਇਰਨ, ਕੋਲੇ, ਤਾਂਬੇ ਸਮੇਤ ਲਘੂ ਉਦਯੋਗ ਵਿਚ ਇਸਤੇਮਾਲ ਹੋਣ ਵਾਲੇ ਕੈਮੀਕਲ ਬਹੁਤ ਜ਼ਿਆਦਾ ਮਹਿੰਗੇ ਹੋ ਗਏ ਹਨ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਭਾਰੀ ਇਜਾਫੇ ਨਾਲ ਪਿਛਲੇ ਦੋ ਸਾਲ ਦੌਰਾਨ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਭਾੜਾ ਦੋਗੁਣਾ ਹੋ ਗਿਆ ਹੈ।

ਮਹਿੰਗਾਈ ਵਧਣ ਨਾਲ ਲੇਬਰ ਦਾ ਖਰਚਾ ਵੀ ਜ਼ਿਆਦਾ ਹੈ। ਇਹਨਾਂ ਹਾਲਾਤਾਂ ਵਿਚ ਗ੍ਰਾਹਕਾਂ ਨੂੰ ਵਧੀਆ ਕੁਆਲਿਟੀ ਦਾ ਉਤਪਾਦਨ ਵਾਜਿਬ ਕੀਮਤ ‘ਤੇ ਤਿਆਰ ਕਰਕੇ ਦੇਣਾ ਸੰਭਵ ਨਹੀਂ ਹੈ। ਇਸ ਦੌਰਾਨ ਅਨਿਲ ਸਿੰਗਲਾ ਨੇ ਦੱਸਿਆ ਕਿ ਕੇਂਦਰੀ ਮੰਤਰੀ ਨੂੰ ਜੋ ਮੰਗ ਪੱਤਰ ਦਿੱਤਾ ਗਿਆ ਹੈ ਉਸ ਵਿਚ ਦਰਅਸਲ ਕੁਝ ਸੁਝਾਅ ਦਿੱਤੇ ਗਏ ਹਨ, ਜਿਹਨਾਂ ਬਾਰੇ ਕੇਂਦਰ ਸਰਕਾਰ ਨੂੰ ਵਿਚਾਰਣ ਦੀ ਅਪੀਲ ਕੀਤੀ ਗਈ ਹੈ।

ਉਹਨਾਂ ਦੱਸਿਆ ਕਿ ਇਹਨਾਂ ਸੁਝਾਵਾਂ ਵਿਚ ਸਟੀਲ ਤੇ ਕੋਲੇ ਦੀ ਕਸਟਮ ਡਿਊਟੀ ਜ਼ੀਰੋ ਕਰਨ ਤੇ ਦਰਾਮਦ ਉੱਪਰ ਕਿਸੇ ਤਰ੍ਹਾਂ ਦੀ ਸ਼ਰਤ ਲਾਗੂ ਨਾ ਕਰਨਾ, ਕੱਚੇ ਮਾਲ ਉੱਤੇ ਜੀ.ਐਸ.ਟੀ. ਸਮੇਤ ਹੋਰ ਕੋਈ ਵੀ ਟੈਕਸ ਪ੍ਰਤੀ ਕਿਲੋਗ੍ਰਾਮ ਤੈਅ ਕੀਤਾ ਜਾਣਾ ਚਾਹੀਦਾ ਹੈ, ਜੋ ਕਿ ਫਿਕਸ ਹੋਵੇ। ਕੱਚੇ ਮਾਲ ਦੀ ਕਾਲਾਬਾਜ਼ਾਰੀ ਨੂੰ ਰੋਕਣ ਲਈ ਸਖਤ ਕਦਮ ਚੁੱਕੇ ਜਾਣ। ਇਸ ਤੋਂ ਇਲਾਵਾ ਕੇਂਦਰ ਸਰਕਾਰ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਪੱਧਰ ਦੇ ਨਿਰਯਾਤ ਉੱਪਰ ਕਿਰਾਏ ਭਾੜੇ ਨੂੰ ਸਬਸਿਡੀ ਦੇਣ ਬਾਰੇ ਵਿਚਾਰ ਕਰੇ।