Union Health Ministry's report: ਦੇਸ਼ ਦਾ ਤੀਜਾ ਸਭ ਤੋਂ ਵੱਧ HIV ਪ੍ਰਭਾਵਤ ਸੂਬਾ ਬਣਿਆ ਪੰਜਾਬ

ਏਜੰਸੀ

ਖ਼ਬਰਾਂ, ਪੰਜਾਬ

Union Health Ministry's report: ਨਸ਼ੇ ਲਈ ਸਾਂਝੀਆਂ ਕੀਤੀਆਂ ਜਾ ਰਹੀਆਂ ਸਰਿੰਜਾਂ ਬਣ ਰਹੀਆਂ ਐਚਆਈਵੀ ਦੇ ਵਧਣ ਦਾ ਮੁੱਖ ਕਾਰਨ 

Union Health Ministry's report: Punjab becomes the third most HIV-affected state in the country

 

Union Health Ministry's report: ਪੰਜਾਬ ਸਰਕਾਰ ਜਿਥੇ ਸੂਬੇ ਦੇ ਲੋਕਾਂ ਦੀ ਸਿਹਤ ਨੂੰ ਲੈ ਬਹੁਤ ਚਿੰਤਾਜਨਕ ਹੈ ਜਿਸ ਕਰ ਕੇ ਉਹ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਲਈ ਜੰਗੀ ਪੱਧਰ ’ਤੇ ਨਿਸ਼ਆਂ ਵਿਰੁਧ ਲੜਾਈ ਲੜ ਰਹੀ ਹੈ ਉਥੇ ਹੀ ਕੇਂਦਰ ਦੀ ਇਕ ਨਵੀਂ ਰਿਪੋਰਟ ਕਾਰਨ ਪੰਜਾਬ ਦੇ ਲੋਕਾਂ ਵਿਚ ਸਿਹਮ ਦਾ ਮਾਹੌਲ ਪੈਦਾ ਹੋ ਗਿਆ ਹੈ। ਕੇਂਦਰ ਵਲੋਂ ਜਾਰੀ ਇਕ ਰਿਪੋਰਟ ਵਿਚ ਇਸ ਸੂਬੇ ’ਚ ਐੱਚਆਈਵੀ ਪਾਜ਼ੇਟਿਵ ਕੇਸਾਂ ਦੀ ਦਰ ਪੂਰੇ ਦੇਸ਼ ’ਚੋਂ ਤੀਜੇ ਸਥਾਨ ’ਤੇ ਹੈ ਜੋਕਿ ਇੱਕ ਬਹੁੁਤ ਹੀ ਗੰਭੀਰ ਅਤੇ ਚਿੰਤਾਜਨਕ ਵਿਸ਼ਾ ਹੈ।

ਕੇਂਦਰੀ ਸਿਹਤ ਮੰਤਰਾਲੇ ਦੀ 2024-25 ਦੀ ਰਿਪੋਰਟ ਵਿੱਚ ਸਾਂਝੇ ਕੀਤੇ ਅੰਕੜਿਆਂ ਦੇ ਅਨੁੁਸਾਰ ਪੰਜਾਬ ਦੇਸ਼ ਭਰ ਦੇ ਐੱਚਆਈਵੀ ਟੈਸਟਾਂ ਦੌਰਾਨ ਪਾਈ ਜਾ ਰਹੀ ਪਾਜ਼ੇਟਿਵ ਦਰ ਦਾ ਵਾਧਾ ਦੇਸ਼ ਦੇ ਸਭ ਤੋਂ ਵੱਧ ਪ੍ਰਭਾਵਿਤ ਰਾਜਾਂ ’ਚ ਮੌਜੂਦਾ ਦਰ 1.27 ਨਾਲ ਤੀਜੇ ਸਥਾਨ ’ਤੇ ਹੈ ਅਤੇ ਪੰਜਾਬ ਦੀ ਇਹ ਦਰ ਰਾਸਟਰੀ ਔਸਤ 0.41 ਦੇ ਮੁੁਕਾਬਲੇ ਤੋਂ ਵੀ ਜ਼ਿਆਦਾ ਹੈ।

ਸਿਹਤ ਮੰਤਰਾਲੇ ਵੱਲੋਂ ਜਾਰੀ ਰਿਪੋਰਟ ਅਨੁੁਸਾਰ ਪੂਰੇ ਦੇਸ਼ ਵਿਚ ਇਹ ਐੱਚਆਈਵੀ ਵਾਧਾ ਦਰ ਮਿਜ਼ੋਰਮ ’ਚ 2.1 ਫ਼ੀ ਸਦੀ ਆਸਾਮ ’ਚ 1.74 ਫ਼ੀ ਸਦੀ, ਪੰਜਾਬ ’ਚ 1.27 ਫ਼ੀ ਸਦੀ, ਮੇਘਾਲਿਆ 1.21 ਪ੍ਰਤੀਸ਼ਤ, ਨਾਗਾਲੈਂਡ 1.12 ਪ੍ਰਤੀਸ਼ਤ, ਤ੍ਰਿਪੁੁਰਾ 1.06 ਪ੍ਰਤੀਸ਼ਤ, ਤੇਲੰਗਾਨਾ 0.81 ਪ੍ਰਤੀਸ਼ਤ, ਅਰੁੁਣਾਚਲ ਪ੍ਰਦੇਸ਼ 0.75 ਪ੍ਰਤੀਸ਼ਤ, ਦਿੱਲੀ 0.74 ਪ੍ਰਤੀਸ਼ਤ, ਆਂਧਰਾ ਪ੍ਰਦੇਸ਼ 0.71 ਪ੍ਰਤੀਸ਼ਤ, ਹਰਿਆਣਾ 0.67 ਪ੍ਰਤੀਸ਼ਤ, ਚੰਡੀਗੜ੍ਹ 0.65 ਫ਼ੀ ਸਦੀ ਅਤੇ ਨੈਸ਼ਨਲ ਪੱਧਰ ਤੇ ਇਹ ਐੱਚਆਈਵੀ ਪਾਜ਼ੇਟਿਵ ਦਰ 0.41 ਫ਼ੀ ਸਦੀ ਹੈ ।

ਪੰਜਾਬ ਵਿੱਚ ਐੱਚਆਈਵੀ ਦੇ ਵਾਧੇ ਦਾ ਮੁੱਖ ਕਾਰਨ ਸੂਬੇ ਦੇ ਨਸੇੜੀਆਂ ਵੱਲੋਂ ਨਸ਼ੇ ਦੀ ਪੂਰਤੀ ਲਈ ਅਸੁੁਰੱਖਿਅਤ ਤਰੀਕੇ ਨਾਲ ਆਪਸ ਵਿੱਚ ਸਾਂਝੀਆ ਕੀਤੀਆਂ ਜਾ ਰਹੀ ਸਰਿੰਜਾਂ ਵਾਲੀਆਂ ਸੂਈਆਂ ਹਨ ਅਤੇ ਇਸ ਤੋਂ ਇਲਾਵਾ ਇਹ ਵਾਇਰਸ ਅਸੁੁਰੱਖਿਅਤ ਜਿਨਸੀ ਸੰਪਰਕ, ਦੂਸ਼ਿਤ ਖੂਨ ਅਤੇ ਮਾਂ ਤੋਂ ਬੱਚੇ ਦੇ ਜਣੇਪੇ ਜਾਂ ਛਾਤੀ ਦਾ ਦੁੱਧ ਚੁੰਘਾਉਣ ਦੁੁਆਰਾ ਵਿਗਿਆਪਕ ਪੱਧਰ ’ਤੇ ਫੈਲਦਾ ਹੈ।

(For more news apart from Punjab Latest News, stay tuned to Rozana Spokesman)