4 ਮਈ ਨੂੰ ਕੇਂਦਰ ਦੀ ਮੀਟਿੰਗ ਤੋਂ ਪਹਿਲਾਂ ਅਸੀਂ ਦੋਵੇਂ ਫੋਰਮ ਕਰਾਂਗੇ ਗੱਲਬਾਤ: ਜਗਜੀਤ ਸਿੰਘ ਡੱਲੇਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨੀ ਮੰਗਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ

We will hold discussions in both forums before the central meeting on May 4: Jagjit Singh Dallewal

ਬਠਿੰਡਾ: ਬਠਿੰਡਾ ਦੇ ਸਰਕਟ ਹਾਊਸ ਵਿੱਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਿੰਡਾਂ ਵਿੱਚੋਂ ਨਸ਼ਾ ਖਤਮ ਕਰਨ ਲਈ ਕਮੇਟੀਆਂ ਬਣਾਈਆਂ ਤਾਂ ਜੋ ਪਿੰਡਾਂ ਵਿੱਚੋਂ ਨਸ਼ਾ ਤਸਕਰੀ ਕਰਨ ਵਾਲੇ ਲੋਕਾਂ ਬਾਰੇ ਕਮੇਟੀਆਂ ਦੇ ਲੋਕ ਪੁਲਿਸ ਨੂੰ ਦੱਸ ਸਕਣ ਕਿ ਸਾਡੇ ਪਿੰਡ ਵਿੱਚ ਕੌਣ ਕੌਣ ਨਸ਼ਾ ਵੇਚਦਾ ਹੈ ਮੈਂ ਗੱਲ ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਫੂਲ ਹਲਕੇ ਦੀ ਕਰਦਾ ਹਾਂ ਜਿੱਥੇ ਇਹਨਾਂ ਦੇ ਹੀ ਡੀਐਸਪੀ ਦੁਆਰਾ ਪਿੰਡਾਂ ਵਿੱਚ ਨਸ਼ਾ ਰੋਕੂ ਕਮੇਟੀਆਂ ਬਣਾਈਆਂ ਅਤੇ ਉਹਨਾਂ ਕਮੇਟੀਆਂ ਨੇ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ, ਹੁਣ ਇਸ ਦਾ ਉਲਟਾ ਅਸਰ ਇਹ ਹੋਇਆ ਕਿ ਜਿਸ ਤਸਕਰ ਉਪਰ ਛੇ ਮਾਮਲੇ ਦਰਜ ਹਨ ਉਸਨੇ ਕਮੇਟੀ ਵਾਲਿਆਂ ਨੂੰ ਚਿਤਾਵਨੀ ਦੇਣੀ ਸ਼ੁਰੂ ਕਰ ਦਿੱਤੀ ਕਿ ਤੁਸੀਂ ਜੋ ਕੁਝ ਕਰਨਾ ਹੈ ਕਰ ਲਓ।

ਡੱਲੇਵਾਲ ਨੇ ਕਿਹਾ ਹੈ ਕਿ  ਪੰਜਾਬ ਸਰਕਾਰ ਤੇ ਬਠਿੰਡਾ ਪੁਲਿਸ ਨੂੰ ਚਿਤਾਵਨੀ ਦੇਣੀ ਚਾਹੁੰਦਾ ਹਾਂ ਕਿ ਅਗਰ ਸਾਡੇ ਉਨਾਂ ਨੌਜਵਾਨਾਂ ਦੇ ਉੱਪਰ ਕੋਈ ਕਾਰਵਾਈ ਕੀਤੀ ਤਾਂ ਅਸੀਂ ਵੱਡੇ ਸੰਘਰਸ਼ ਵਿੱਡਣ ਲਈ ਮਜਬੂਰ ਹੋਵਾਂਗੇ ਹੀ ਕਾਰਨ ਹੈ ਕਿ ਪਿੰਡਾਂ ਵਿੱਚੋਂ ਨਸ਼ਾ ਖਤਮ ਨਹੀਂ ਹੋ ਰਿਹਾ ਕਿਉਂਕਿ ਕਿਤੇ ਨਾ ਕਿਤੇ ਪੁਲਿਸ ਦੇ ਨਸ਼ਾ ਵੇਚਣ ਵਾਲਿਆਂ ਨਾਲ ਰਲੇ ਹੋਏ ਹਨ।

 ਸੀਨੀਅਰ ਆਗੂ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ 25 ਅਪ੍ਰੈਲ ਨੂੰ ਲੁਧਿਆਣਾ ਵਿੱਚ ਅਸੀਂ ਮੀਟਿੰਗ ਦੋਨੇ ਫੋਰਮਾਂ ਦੀ ਕਰਾਂਗੇ ਜਿਸ ਵਿੱਚ ਸੰਘਰਸ਼ ਦੌਰਾਨ ਸਾਡੀਆਂ ਟਰੈਕਟਰ ਟਰਾਲੀਆਂ ਅਤੇ ਹੋਰ ਸਮਾਨ ਜੋ ਪੰਜਾਬ ਅਤੇ ਹਰਿਆਣਾ ਵਾਲੇ ਪਾਸੇ ਲੁੱਟਿਆ ਗਿਆ ਹੈ ਉਹਦੇ ਨਹੀਂ ਅਸੀਂ ਸਾਰੇ ਪਿੰਡਾਂ ਦੇ ਵਿੱਚ ਇਸ ਬਾਰੇ ਕਹਿ ਦਿੱਤਾ ਹੈ ਕਿ ਤੁਸੀਂ ਸਾਨੂੰ ਲਿਸਟਾਂ ਬਣਾ ਕੇ ਦਿਓ ਜੋ ਉਸ ਬਾਰੇ ਪੰਜਾਬ ਸਰਕਾਰ ਨੂੰ ਇਹ ਲਿਸਟ ਦਿੱਤੀ ਜਾਵੇਗੀ  ਚਾਰ ਮਈ ਨੂੰ ਚੰਡੀਗੜ੍ਹ ਵਿੱਚ ਕੇਂਦਰ ਦੇ ਮੰਤਰੀਆਂ ਨਾਲ ਹੋਣ ਵਾਲੀ ਮੀਟਿੰਗ ਵਿੱਚ ਅਸੀਂ ਪਹਿਲਾਂ ਮੀਟਿੰਗ ਕਰਕੇ ਫੈਸਲਾ ਲਵਾਂਗੇ ਕਿ ਉਸ ਵਿੱਚ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਬਿਠਾਉਣਾ ਹੈ ਜਾਂ ਨਹੀਂ