ਹਲਕਾ ਸ੍ਰੀ ਚਮਕੌਰ ਸਾਹਿਬ ਦਾ ਵੱਧ ਤੋ ਵੱਧ ਵਿਕਾਸ ਕਰਵਾਇਆ ਜਾਵੇਗਾ  : ਚੰਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ ਮੌਕੇ ਮੁੱਖ ਮਹਿਮਾਨ ਵਜੋ ਪਹੁੰਚੇ ਤਕਨੀਕੀ ਸਿਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਗਰਾਮ ਪੰਚਾਇਤ ਨੂੰ ਸੱਤ ਲੱਖ ਦੀ ਗ੍ਰਾਂਟ ਦਾ ਚੈਕ ਦਿਤਾ ਗਿਆ

charnjeet channi


ਮੋਰਿੰਡਾ,16 ਮਈ (ਮੋਹਨ ਸਿੰਘ ਅਰੋੜਾ) :  ਸਥਾਨਕ ਪਿੰਡ ਸਮਣਾ ਕਲਾਂ ਦੀ ਗਰਾਮ ਪੰਚਾਇਤ ਵਲੋਂ  ਬੈਲ ਗੱਡੀਆਂ ਦੀਆਂ ਦੌੜਾਂ ਕਰਵਾਈਆਂ ਗਈਆਂ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਲਦੀਪ ਸਿੰਘ ਇਉਦਨੇ ਦਸਿਆ ਕੇ ਬੈਲ ਗੱਡੀਆਂ ਦੀਆਂ ਦੌੜਾਂ ਦਾ ਉਦਘਾਟਨ ਸਮਾਜ ਸੇਵੀ ਬਾਬਾ ਕਰਮ ਸਿੰਘ ਸਹੇੜੀ ਅਤੇ ਪਵਨ ਕੁਮਾਰ ਧਿਮਾਨ ਮੋਰਿੰਡਾ ਵਲੋ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋ ਪਹੁੰਚੇ ਤਕਨੀਕੀ ਸਿਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਗਰਾਮ ਪੰਚਾਇਤ ਨੂੰ ਸੱਤ ਲੱਖ ਦੀ ਗ੍ਰਾਂਟ ਦਾ ਚੈਕ ਦਿਤਾ ਗਿਆ | ਜਿਸ ਵਿਚ ਮੁਸਲਿਮ ਸਮਾਜ ਦੇ ਸਮਸ਼ਾਨ ਲਈ ਦੋ ਲੱਖ ਰੁਪਏ ਦਾ ਚੈਕ ਦਿਤਾ ਤੇ ਇਸ ਤੋ ਇਲਵਾ ਪੰਜ ਲੱਖ ਰੁਪਏ ਦਾ ਚੈਕ ਖੇਡ ਦੇ ਮੈਦਾਨ ਵਾਸਤੇ ਦਿਤਾ ਗਿਆ। ਇਸ ਮੌਕੇ ਚੰਨੀ ਨੇ ਬੋਲਦਿਆਂ ਕਿਹਾ ਕਿ ਸ੍ਰੀ ਚਮਕੌਰ ਸਾਹਿਬ ਹਲਕੇ ਦਾ ਵੱਧ ਤੋ ਵੱਧ ਵਿਕਾਸ ਕਰਵਾਇਆ ਜਾਵੇਗਾ ਕਿਸੇ ਵੀ ਤਰ੍ਹਾਂ ਦੀ ਕਮੀ ਨਹੀ ਆਉਣ ਦਿਤੀ ਜਾਵੇਗੀ।

ਇਸ ਮੌਕੇ ਤਕਨੀਕੀ ਸਿਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਵਲੋ ਇਨਾਮਾਂ ਦੀ ਵੰਡ ਕੀਤੀ ਗਈ ਜਿਸ ਵਿਚ ਪਹਿਲਾ ਇਨਾਮ ਸਵਰਨ ਸਿੰਘ ਸਮਾਣਾ,ਦੂਸਰਾ ਇਨਾਮ ਅਮਰੀਕ ਸਿੰਘ ਧਦਰਾ, ਤੀਜਾ ਇਨਾਮ ਹਰਸ ਮੁਡੀਆ ਨੇ ਜਿਤਿਆ । ਇਸ ਟੂਰਨਾਮੈਟ ਵਿੱਚ ਵਿਸੇਸ਼ ਸਹਿਯੋਗ ਜਗਜੀਤ ਸਿੰਘ ਆਸਟਰੇਲੀਆ,ਸੁਰਮਖ ਸਿੰਘ ਇਟਲੀ ਵਲੋ ਕੀਤਾ ਗਿਆ। ਇਸ ਮੌਕੇ ਹੋਰਨਾ ਤੋਂ ਇਲਵਾ ਬਾਵਾ ਸਿੰਘ ਦੁਲਚੀ ਮਜਰਾ, ਚੇਅਰਮੈਨ ਕੇਸਰ ਸਿੰਘ, ਮਹਿੰਦਰ ਸਿੰਘ,ਸਰਪੰਚ ਲਖਵਿੰਦਰ ਸਿੰਘ, ਚਰਲੋਚਨ ਸਿੰਘ, ਕੁਲਦੀਪ ਸਿੰਘ ਪੰਚ, ਜਗਤਾਰ ਸਿੰਘ ਪੰਚ, ਮਾਸਟਰ ਹਰਨੇਕ ਸਿੰਘ, ਨੰਬਰਦਾਰ ਨਛੱਤਰ ਸਿੰਘ, ਗੁਰਸੇਵਕ ਸਿੰਘ ਸਮਾਣਾ ਆਦਿ ਹਾਜਰ ਸਨ।