ਕਿਸਾਨਾਂ ਅਤੇ ਸਿਆਸਤਦਾਨਾਂ ਵੱਲੋਂ ਅਫੀਮ ਦੀ ਖੇਤੀ ਨੂੰ ਕਾਨੂੰਨੀ ਕਰਨ ਦੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨਾਂ ਦਾ ਕਹਿਣਾ ਹੈ ਕਿ ਉਹ ਉਹਨਾਂ ਉਮੀਦਵਾਰਾਂ ਨੂੰ ਤਰਜੀਹ ਦੇਣਗੇ ਜੋ ਉਹਨਾਂ ਦੀ ਮੰਗ ਪੂਰੀ ਕਰਨਗੇ

Afeem Field

ਚੰਡੀਗੜ੍ਹ- ਪੰਜਾਬ ਲਗਾਤਾਰ ਖੇਤੀ ਤੇ ਆਏ ਸੰਕਟ ਅਤੇ ਨਸ਼ਾਖੋਰੀ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ। ਇਕ ਕਿਸਾਨ ਸਿਆਸਤਦਾਨਾਂ ਦੇ ਰਾਜ ਵਿਚੋਂ ਅਫੀਮ ਦੀ ਫਸਲ ਨੂੰ ਕਾਨੂੰਨੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜਿਸ ਨਾਲ ਇਹ ਦਲੀਲ ਸਾਹਮਣੇ ਆਉਂਦੀ ਹੈ ਕਿ ਇਹ ਕਿਸਾਨਾਂ ਦੀ ਆਮਦਨ ਵਧਾਉਣਗੇ ਅਤੇ ਉਹਨਾਂ ਦੀ ਚਿੱਟੇ ਵਿਚ ਲੜਨ ਲਈ ਮਦਦ ਕਰਨਗੇ। ਕਿਸਾਨਾਂ ਨੇ ਅਫ਼ੀਮ ਦੀ ਫਸਲ ਕਰਨ ਲਈ ਮਨਜ਼ੂਰੀ ਦੇਣ ਦੀ ਮੰਗ ਕੀਤੀ ਹੈ। ਕਿਸਾਨਾਂ ਨੇ ਕਿਹਾ ਕਿ ਉਹ ਉਹਨਾਂ ਦੇ ਹੱਕ ਵਿਚ ਹੀ ਬੋਲਣਗੇ ਜੋ ਚੋਣਾਂ ਦੇ ਦੌਰਾਨ ਉਹਨਾਂ ਦੀ ਮੰਗ ਪੂਰੀ ਕਰਨਗੇ।

ਪਟਿਆਲਾ ਦੇ ਸਾਂਸਦ ਮੈਂਬਰ ਧਰਮਵੀਰ ਗਾਂਧੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਸੁਖਦੇਵ ਢੀਂਡਸਾ ਵੀ ਰਾਜ ਸਰਕਾਰ ਦੀ ਨਿਗਰਾਨੀ ਹੇਠ ਅਫ਼ਾਮ ਦੀ ਖੇਤੀ ਕਰਨ ਦੇ ਹੱਕ ਵਿਚ ਹਨ। ਢੀਂਡਸਾ ਨੇ ਕਿਹਾ ਕਿ ਪੰਜਾਬ ਦੇ ਛੋਟੇ ਕਿਸਾਨ ਕਰਜੇ ਹੇਠ ਦਬੇ ਹੋਏ ਹਨ ਅਫੀਮ ਦੀ ਖੇਤੀ ਕਰਨ ਨਾਲ ਅਤੇ ਅਫੀਮ ਦੀ ਖੇਤੀ ਦੀ ਆਮਦਨ ਵਿਚ ਵਾਧਾ ਕਰਨ ਨਾਲ ਉਹਨਾਂ ਦੀ ਹਾਲਤ ਵਿਚ ਸੁਧਾਰ ਆ ਸਕਦਾ ਹੈ।

ਕਿਸਾਨ ਅਫੀਮ ਦੀ ਫਸਲ ਤੋਂ 5-6 ਲੱਖ ਰੁਪਏ ਪ੍ਰਤੀ ਏਕੜ ਜ਼ਮੀਨ ਕਮਾ ਸਕਦੇ ਹਨ ਜੇਕਰ ਸਰਕਾਰ ਹਰ ਇਕ ਕਿਸਾਨ ਨੂੰ ਇਕ ਏਕੜ ਜਮੀਨ ਵਿਚ ਅਫ਼ੀਮ ਦੀ ਖੇਤੀ ਕਰਨ ਦੀ ਇਜ਼ਾਜਤ ਦੇ ਦਿੰਦੀ ਹੈ ਤਾਂ ਕਿਸਾਨਾਂ ਦੀ ਆਰਥਿਕ ਸਥਿਤੀ ਕਾਫੀ ਹੱਦ ਤੱਕ ਸੁਧਰ ਜਾਵੇਗੀ। ਉਹਨਾਂ ਨੇ ਕਿਹਾ ਕਿ ਸਰਕਾਰ ਨਸ਼ੇ ਨੂੰ ਜੜ੍ਹ ਤੋਂ ਖ਼ਕਮ ਨਹੀਂ ਕਰ ਸਕਦੀ ਪਰ ਕੁਦਰਤੀ ਦਵਾਈਆਂ ਨਾਲ ਵਧੇਰੇ ਖਤਰਨਾਕ ਚਿੱਟੇ ਦੀ ਥਾਂ ਲੈ ਸਕਦੇ ਹਨ। ਕਈ ਰਾਜਾਂ ਵਿਚ ਜਿਵੇ ਕਿ ਰਾਜਸਥਾਨ, ਮੱਧ ਪ੍ਰਦੇਸ਼ ਵਿਚ ਕਿਸਾਨਾਂ ਨੇ ਸਰਕਾਰ ਦੀ ਨਿਗਰਾਨੀ ਹੇਠ ਅਫੀਮ ਦੀ ਖੇਤੀ ਕੀਤੀ ਹੋਈ ਹੈ।

ਢੀਂਡਸਾ ਦਾ ਕਹਿਣਾ ਹੈ ਕਿ ਪੰਜਾਬ ਦੇ ਜ਼ਿਆਦਾਤਰ ਨੇਤਾ ਅਫੀਮ ਦੀ ਖੇਤੀ ਨੂੰ ਕਰਨ ਦੇਣਾ ਚਾਹੁੰਦੇ ਹਨ ਪਰ ਉਹ ਇਸ ਗੱਲ ਨੂੰ ਜਨਤਕ ਨਹੀਂ ਕਰਨਾ ਚਾਹੁੰਦੇ ਹਨ। ਪਟਿਆਲਾ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਗਾਂਧੀ ਨੇ ਕਿਹਾ ਕਿ ਅਫੀਮ ਦੀ ਮਨਜ਼ੂਰੀ ਦਿੱਤੇ ਜਾਣ ਨਾਲ ਪੰਜਾਬ ਦੇ ਲੋਕਾਂ ਨੂੰ ਕਈ ਹਾਨੀਕਾਰਕ ਨਸ਼ਿਆ ਤੋਂ ਮੁਕਤ ਕੀਤਾ ਜਾ ਸਕਦਾ ਹੈ। ਉਹਨਾਂ ਨੇ ਕਿਹਾ ਕਿ ਮਾਫੀਆ ਵਰਗੇ ਸਸਤੇ ਨਸ਼ਿਆ ਤੇ ਰੋਕ ਲਗਾ ਕੇ ਕੋਕੀਨ ਦੇ ਮਹਿੰਗੇ ਨਸ਼ੇ ਦੀ ਜ਼ਿਆਦਾ ਮੰਗ ਹੈ।

ਧਰਮਵੀਰ ਗਾਂਧੀ ਦਾ ਕਹਿਣਾ ਹੈ ਕਿ 1985 ਦੇ ਐਕਟ ਨਾਰਕੋਟਿਕ ਡਰੱਗਜ਼ ਅਤੇ ਸਾਈਕੋਟਿਕ ਪਦਾਰਥ ਨੂੰ ਬੈਨ ਕਰ ਦੇਣਾ ਚਾਹੀਦਾ ਹੈ ਕਿਉਂਕਿ ਇਸ ਐਕਟ ਦੇ ਅਧੀਨ ਇਕ ਵਾਰ ਗਲਤੀ ਕਰਨ ਵਾਲੇ ਨੂੰ 10 ਸਾਲ ਦੀ ਸਜਾ ਦਿੱਤੀ ਜਾਂਦੀ ਸੀ ਅਤੇ ਜੋ ਦੁਬਾਰਾ ਗਲਤੀ ਕਰਨ ਵਾਲੇ ਨੂੰ 20 ਸਾਲ ਦੀ ਸਜ਼ਾ ਦਿੱਤੀ ਜਾਂਦੀ ਸੀ ਅਤੇ ਨਾਲ ਹੀ ਜੁਰਮਾਨਾ ਵੀ ਲਗਾਇਆ ਜਾਂਦਾ ਸੀ ਉਹ ਕਾਹਦੇ ਲਈ ਸਿਰਫ਼ ਅਫ਼ੀਮ ਖਾਣ ਦੇ ਲਈ। ਪਿਛਲੇ 20-30 ਸਾਲਾਂ ਵਿਚ ਇਸ ਐਕਟ ਦੇ ਅਧੀਨ ਜ਼ਿਆਦਾਤਰ ਗਰੀਬ ਲੋਕਾਂ ਨੂੰ ਸਾਹਮਣਾ ਕਰਨਾ ਪਿਆ।

ਜੋ ਉੱਚ ਜਾਤੀ ਦੇ ਲੋਕ ਹਨ ਉਹ ਆਪਣੀ ਧੌਂਸ ਜਮਾ ਲੈਂਦੇ ਹਨ। ਗਾਂਧੀ ਨੇ ਕਿਹਾ ਕਿ ਅਮਰੀਕਾ, ਨੀਦਰਲੈਂਡ, ਕੈਨੇਡਾ, ਪੁਰਤਗਾਲ ਵਿਚ ਲੋਕ ਨਸ਼ੇ ਦੇ ਜ਼ਿਆਦਾ ਆਦੀ ਹਨ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਇਕ ਨਵੀਂ ਨੀਤੀ ਅਪਣਾਈ ਹੈ ਪੰਜਾਬ ਵਿਚ ਨਸ਼ਾ ਕਰਨ ਵਾਲੇ ਲੋਕਾਂ ਦਾ ਇਲਾਜ ਕਰਨ ਦੀ। ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਪਟਿਆਲਾ ਤੋਂ ਕਾਂਗਰਸ ਦੀ ਉਮੀਦਵਾਰ ਪ੍ਰਨੀਤ ਕੌਰ ਨੇ ਕਿਹਾ ਕਿ ਸਰਕਾਰ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ।

ਅਫ਼ੀਮ ਦੀ ਖੇਤੀ ਨੂੰ ਕਾਨੂੰਨੀ ਬਣਾਉਣ ਲਈ ਇਕ ਵੱਡੇ ਪੱਧਰ ਤੇ ਵਿਚਾਰਧਾਰਾ ਦੀ ਲੋੜ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਉਹਨਾਂ ਉਮੀਦਵਾਰਾਂ ਨੂੰ ਤਰਜੀਹ ਦੇਣਗੇ ਜੋ ਉਹਨਾਂ ਦੀ ਮੰਗ ਪੂਰੀ ਕਰਨਗੇ ਜਿਵੇਂ ਕਿ ਅਨੰਦਪੁਰ ਤੋਂ ਪਰਮਜੀਤ ਰਾਣੂ, ਸੰਗਰੂਰ ਤੋਂ ਅਕਾਲੀ ਦਲ ਦੇ ਉਮੀਦਵਾਰ ਸਿਮਰਜੀਤ ਮਾਨ ਅਤੇ ਫਰੀਜਕੋਟ ਤੋਂ ਜਗਮੀਤ ਜੱਗਾ।