ਬਲਾਕ ਗੁਰਦਾਸਪੁਰ ਵਿਚ ਸੈਲਫ ਮੇਡ ਸਮਾਰਟ ਸਕੂਲ ਤਿਆਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰਦਾਸਪੁਰ ਵਿਖੇ ਸੈਲਫ ਮੇਡ ਸਮਾਰਟ ਸਕੂਲ ਤਿਆਰ ਕੀਤੇ ਗਏ।

Self made smart school

ਸੈਂਟਰ ਮੁੱਖ ਅਧਿਆਪਕ ਸ਼ਸ਼ੀ ਬਾਲਾ ਵੱਲੋਂ ਆਪਣੇ ਸਮੂਹ ਸਟਾਫ ਅਧਿਆਪਕਾ ਸੁਦਰਸ਼ਨ ਕੌਰ, ਨੀਲਮ ਕੁਮਾਰੀ, ਸੁਖਮਨਜੀਤ, ਅਰਾਧਨਾ, ਮੋਨਿਕਾ ਮਹਾਜਨ, ਸਿੱਖਿਆ ਪ੍ਰੋ: ਮਨਦੀਪ ਕੌਰ ਸੰਧੂ, ਜਗਦੀਪ ਕੌਰ, ਵਲੰਟੀਅਰ ਸੁਖਵਿੰਦਰ ਕੌਰ ਅਤੇ ਪਤਵੰਤਿਆਂ ਦੇ ਸਹਿਯੋਗ ਨਾਲ ਰੰਗ ਰੋਗਨ, ਬਾਲਾ ਦਾ ਕੰਮ, ਐਲ ਈ ਡੀ (ਟੀ ਵੀ) ਆਰੋ ਸਿਸਟਮ, ਪੱਖੇ, ਲਾਈਟਾਂ ਆਦਿ ਕੰਮ ਕਰਵਾ ਕੇ ਸੈਲਫ ਮੇਡ ਸਮਾਰਟ ਸਕੂਲ ਤਿਆਰ ਕਰਵਾਇਆ ਗਿਆ।

ਇਸ ਮੌਕੇ ਸੰਬੋਧਨ ਕਰਦਿਆਂ ਸੈਂਟਰ ਹੈਡ ਟੀਚਰ ਸ਼ਸੀ ਬਾਲਾ ਨੇ ਵਿਸ਼ੇਸ਼ ਤੌਰ ਤੇ ਸਿਖਿਆ ਸਕੱਤਰ ਪੰਜਾਬ ਸ੍ਰੀ ਕ੍ਰਿਸ਼ਨ ਕੁਮਾਰ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਭਾਗ ਵੱਲੋਂ ਜੋ ਸਾਨੂੰ ਡੈਸਕ ਅਤੇ ਗਰੀਨ ਬੋਰਡ ਭੇਜੇ ਗਏ ਸਨ ਅਸੀਂ ਸਾਰਾ ਸਟਾਫ ਅਤੇ ਪਿੰਡ ਦੇ ਪਤਵੰਤਿਆਂ ਵੱਲੋਂ ਧੰਨਵਾਦੀ ਹਾਂ।

ਇਸ ਮੌਕੇ ਸਮਾਰਟ ਸਕੂਲ ਦੇਖਣ ਪਹੁੰਚੇ ਬੀਪੀਈਓ ਹਰਭਜਨ ਸਿੰਘ ਪਾਹੜਾ ਅਤੇ ਸਮਾਰਟ ਸਕੂਲ ਇੰਨਚਾਰਜ ਸੁਲੱਖਣ ਸਿੰਘ ਸੈਣੀ ਹਾਜ਼ਰ ਸਨ।