ਨਵੀਂ ਜ਼ਿਲ੍ਹਾ ਜੇਲ ਨਾਭਾ ਵਿਖੇ ਹਵਾਲਾਤੀ ਗੈਂਗਸਟਰ ਵਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼
ਨਵੀਂ ਜ਼ਿਲ੍ਹਾ ਜੇਲ ਨਾਭਾ ਵਿਖੇ ਹਵਾਲਾਤੀ ਗੈਂਗਸਟਰ ਵਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼
ਨਾਭਾ, 15 ਮਈ (ਬਲਵੰਤ ਹਿਆਣਾ) : ਨਾਭਾ ਦੀ ਨਵੀਂ ਜ਼ਿਲ੍ਹਾ ਜੇਲ ਵਿਚ ਇਕ ਗੈਂਗਸਟਰ ਵਲੋਂ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਜੇਲ ਵਿਚ ਧਨੌਲਾ ਗਰੁੱਪ ਨਾਲ ਸਬੰਧਤ ਗੈਂਗਸਟਰ ਸੁਖਪਾਲ ਸਿੰਘ ਪਿਛਲੇ ਇਕ ਸਾਲ ਤੋਂ ਕੋਰੋਨਾ ਦੀ ਮਹਾਮਾਰੀ ਦੌਰਾਨ ਸੰਗਰੂਰ ਤੋਂ ਤਬਦੀਲ ਹੋ ਕੇ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ ਵਿਚ ਆਇਆ ਸੀ।
ਜੇਲ ਦੇ ਸਪੈਸ਼ਲ ਸੈੱਲ ਵਿਚ ਬੰਦ ਗੈਂਗਸਟਰ ਸੁਖਪਾਲ ਸਿੰਘ ਨੇ ਅੱਜ ਸਵੇਰੇ 10 ਵਜੇ ਦੇ ਕਰੀਬ ਅਪਣਾ ਪਰਨਾ ਪੱਖੇ ਨਾਲ ਬੰਨ ਕੇ ਫਾਹਾ ਲੈਣ ਦੀ ਕੋਸਿਸ਼ ਕੀਤੀ ਲੇਕਿਨ ਜੇਲ ਦੇ ਮੁਲਾਜ਼ਮ ਵਲੋਂ ਵੇਖਣ ਕਰ ਕੇ ਮੌਕੇ ’ਤੇ ਉਸ ਨੂੰ ਬਚਾ ਲਿਆ ਅਤੇ ਤੁਰਤ ਸਿਵਲ ਹਸਪਤਾਲ ਨਾਭਾ ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਸਿਵਲ ਹਸਪਤਾਲ ਨਾਭਾ ਵਿਖੇ ਜ਼ੇਰੇ ਇਲਾਜ ਗੈਂਗਸਟਰ ਸੁਖਪਾਲ ਸਿੰਘ ਨੇ ਦਸਿਆ ਕਿ ਜੇਲ ਵਿਚ ਹੀ ਉਸ ਦੇ ਸਾਥੀ ਨਾਲ ਮਿਲ ਕੇ ਉਸ ਦੀ ਪਤਨੀ ਬੱਚੀ ਸਮੇਤ ਘਰੋਂ ਚਲੀ ਗਈ ਜਿਸ ਤੋਂ ਤੰਗ ਆ ਕੇ ਉਸ ਵਲੋਂ ਅੱਜ ਇਹ ਕੋਸ਼ਿਸ਼ ਕੀਤੀ ਗਈ ਹੈ। ਜੇਲ ਦੇ ਸਹਾਇਕ ਸੁਪਰਡੈਂਟ ਨਾਜਰ ਸਿੰਘ ਨੇ ਦਸਿਆ ਕਿ ਅੱਜ ਸਵੇਰੇ ਸੁਖਪਾਲ ਸਿੰਘ ਨੇ ਜੇਲ ਦੀ ਸਪੈਸ਼ਲ ਸੈੱਲ ਵਿਚ ਇਹ ਕੋਸ਼ਿਸ਼ ਕੀਤੀ ਜਿਸ ਨੂੰ ਜੇਲ੍ਹ ਮੁਲਾਜ਼ਮ ਵਲੋਂ ਬਚਾ ਲਿਆ ਗਿਆ ਅਤੇ ਫਿਲਹਾਲ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।
ਫੋਟੋ ਨੰ: 15 ਪੀਏਟੀ 2