ਲੁਧਿਆਣਾ 'ਚ 23 ਮਈ ਤੱਕ ਵਧਾਇਆ ਗਿਆ ਲਾਕਡਾਊਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ

lockdown

 ਲੁਧਿਆਣਾ: ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਰੋਨਾ ਪਾਬੰਦੀਆਂ ਨੂੰ 23 ਮਈ ਤੱਕ ਵਧਾ ਦਿੱਤਾ ਹੈ। ਲੁਧਿਆਣਾ ਵਿਚ ਜ਼ਿਆਦਾ ਹਾਲਤ ਖਰਾਬ ਹਨ।

ਦੂਜੇ ਪਾਸੇ ਪਠਾਨਕੋਟ ਪ੍ਰਸ਼ਾਸਨ ਨੇ 17 ਤੋਂ 23 ਮਈ ਤੱਕ ਜ਼ਰੂਰੀ ਦੁਕਾਨਾਂ ਨੂੰ ਛੱਡ ਕੇ ਸਾਰੀਆਂ ਦੁਕਾਨਾਂ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਨਵੇਂ ਆਦੇਸ਼ ਅਨੁਸਾਰ ਜ਼ਰੂਰੀ ਦੁਕਾਨਾਂ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਖੁੱਲ੍ਹਣਗੀਆਂ।

 ਪੰਜਾਬ ਵਿਚ ਕੋਰੋਨਾ ਦਾ ਕਹਿਰ
 ਸ਼ਨੀਵਾਰ ਨੂੰ 217 ਰੀਕਾਰਡ ਮੌਤਾਂ ਹੋਈਆਂ ਸਨ। ਜਦ ਕਿ ਪਾਜ਼ੇਟਿਵ ਮਾਮਲੇਂ 6867 ਆਏ। ਪਿਛਲੇ ਦਿਨ ਇਹ 8000 ਤੋਂ ਵੱਧ ਸਨ।  ਵੱਧ ਮੌਤਾਂ ਜਿਲਾ ਅੰਮ੍ਰਿਤਸਰ ਚ 26, ਬਠਿੰਡਾ ’ਚ 24, ਫਾਜਿਲਕਾ ’ਚ 20, ਪਟਿਆਲਾ ਚ 19, ਲੁਧਿਆਣਾ ’ਚ 18, ਸੰਗਰੂਰ 15 ਹੋਈਆਂ।

ਸੱਭ ਤੋਂ ਵੱਧ ਪਾਜ਼ੇਟਿਵ ਮਾਮਲੇਂ ਲੁਧਿਆਣਾ ’ਚ 1132, ਜਲੰਧਰ ’ਚ 573, ਪਟਿਆਲਾ ’ਚ 536, ਮੋਹਾਲੀ 535 ਅਤੇ ਬਠਿੰਡਾ ’ਚ 515 ਆਏ। ਅੱਜ ਕੁਲ 8125 ਮਰੀਜ਼ ਠੀਕ ਹੋਏ ਹਨ। ਸੂਬੇ ’ਚ ਇਸ ਸਮੇ 77789 ਮਰੀਜ਼ ਇਲਾਜ ਅਧੀਨ ਹਨ।