Assam: ਭਾਰਤੀ ਹਵਾਈ ਸੈਨਾ ਨੇ ਰੇਲਵੇ ਸਟੇਸ਼ਨ 'ਚ ਫਸੇ 119 ਯਾਤਰੀਆਂ ਨੂੰ ਸੁਰੱਖਿਅਤ ਕੱਢਿਆ ਬਾਹਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

24 ਘੰਟਿਆਂ ਤੋਂ ਵੱਧ ਸਮੇਂ ਤੋਂ ਟਰੇਨ 'ਚ ਫਸੇ ਸਨ ਇਹ ਯਾਤਰੀ

Indian Air Force evacuates 119 passengers

 

ਸਿਲਚਰ : ਉੱਤਰੀ ਭਾਰਤ ਦੇ ਰਾਜਾਂ ਵਿੱਚ ਇਨ੍ਹੀਂ ਦਿਨੀਂ ਜਿੱਥੇ ਭਿਆਨਕ ਗਰਮੀ ਦਾ ਕਹਿਰ ਜਾਰੀ ਹੈ।  ਉਥੇ ਹੀ ਆਸਾਮ ਵਿੱਚ ਭਾਰੀ ਮੀਂਹ ( Indian Air Force evacuates 119 passengers) ਕਾਰਨ ਜਨਜੀਵਨ ਠੱਪ ਹੋ ਗਿਆ ਹੈ। ਇਸ ਲਈ ਕੱਛਰ ਖੇਤਰ ਵਿੱਚ ਭਾਰੀ ਮੀਂਹ ਕਾਰਨ ਹੜ੍ਹ ਵਰਗੀ ਸਥਿਤੀ ਬਣ ਗਈ ਹੈ। ਪਹਾੜੀ ਖੇਤਰ 'ਚ ਇੰਨੀ ਜ਼ਿਆਦਾ ਬਾਰਿਸ਼ ਹੋਈ ਕਿ ਸਿਲਚਰ-ਗੁਹਾਟੀ ਐਕਸਪ੍ਰੈੱਸ ਹੜ੍ਹ 'ਚ ਫਸ ਗਈ। ਟਰੇਨ 'ਚ ਸੈਂਕੜੇ ਯਾਤਰੀ ਸਵਾਰ ਸਨ। ਉਨ੍ਹਾਂ ਨੂੰ ਬਚਾਉਣ ਲਈ ਭਾਰਤੀ ਹਵਾਈ ਸੈਨਾ ਨੇ ਏਅਰਲਿਫਟ ਕਰਕੇ ਬਚਾਅ ਮੁਹਿੰਮ ਚਲਾਈ।

 

 

 

ਭਾਰਤੀ ਹਵਾਈ ਸੈਨਾ ( Indian Air Force evacuates 119 passengers) ਨੇ ਕਛਰ ਖੇਤਰ ਵਿੱਚ ਫਸੇ ਸਿਲਚਰ-ਗੁਹਾਟੀ ਐਕਸਪ੍ਰੈਸ ਤੋਂ 119 ਲੋਕਾਂ ਨੂੰ ਏਅਰਲਿਫਟ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਜ਼ਮੀਨੀ ਸਥਿਤੀ ਕਾਫੀ ਡਰਾਉਣੀ ਬਣ ਗਈ ਸੀ। ਰੇਲਵੇ ਟਰੈਕ ( Indian Air Force evacuates 119 passengers) ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ( Indian Air Force evacuates 119 passengers) ਗਏ। ਜਿਸ ਕਾਰਨ ਟਰੇਨ ਫਸ ਗਈ। ਕਈ ਘੰਟੇ ਹੜ੍ਹ ਦੇ ਪਾਣੀ ਵਿੱਚ ਫਸੇ ਰਹਿਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ।

ਭਾਰਤੀ ਹਵਾਈ ਸੈਨਾ ( Indian Air Force evacuates 119 passengers) ਨੇ ਲੋਕਾਂ ਨੂੰ ਬਚਾਉਣ ਲਈ ਬਚਾਅ ਮੁਹਿੰਮ ਚਲਾਈ। ਚਾਰੇ ਪਾਸੇ ਹੜ੍ਹ ਦਾ ਪਾਣੀ ਸੀ। ਇਹ ਇਲਾਕਾ ਪਹਾੜੀ ਹੈ। ਅਜਿਹੇ 'ਚ ਭਾਰਤੀ ਹਵਾਈ ਫੌਜ ਨੇ ਟਰੇਨ 'ਚ ਫਸੇ ਲੋਕਾਂ ਨੂੰ ਹਵਾਈ ਜਹਾਜ਼ ਰਾਹੀਂ ਬਾਹਰ ਕੱਢਿਆ। ਦੱਸ ਦੇਈਏ ਕਿ ਆਸਾਮ ਦੇ ਇਨ੍ਹਾਂ ਇਲਾਕਿਆਂ 'ਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਜਨਜੀਵਨ ਪ੍ਰਭਾਵਿਤ ਹੈ।

 

rs

ਕੱਛਰ ਖੇਤਰ ਵਿੱਚ ਸਥਿਤੀ ਸਭ ਤੋਂ ਖਰਾਬ ਹੈ। ਇੱਥੇ ਭਾਰੀ ਮੀਂਹ ਕਾਰਨ ਰੇਲਵੇ ਟਰੈਕ ਪਾਣੀ ਵਿੱਚ ਡੁੱਬ ਗਿਆ ਹੈ। ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਲੋਕਾਂ ਨੂੰ ਆਉਣ-ਜਾਣ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਇਲਾਕਿਆਂ 'ਚ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ। ਲੋਕਾਂ ਦਾ ਰੋਜ਼ਾਨਾ ਜੀਵਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।