ਡੀਜੀਐਫ਼ਟੀ ਨੇ ਖੇਤਰੀ ਅਧਿਕਾਰੀਆਂ ਨੂੰ ਕਣਕ ਦੇ ਬਰਾਮਦਕਾਰਾਂ ਨੂੰ ‘ਆਰਸੀ’ ਜਾਰੀ ਕਰਨ ਦੇ ਦਿਤੇ ਨਿਰਦੇਸ਼

ਏਜੰਸੀ

ਖ਼ਬਰਾਂ, ਪੰਜਾਬ

ਡੀਜੀਐਫ਼ਟੀ ਨੇ ਖੇਤਰੀ ਅਧਿਕਾਰੀਆਂ ਨੂੰ ਕਣਕ ਦੇ ਬਰਾਮਦਕਾਰਾਂ ਨੂੰ ‘ਆਰਸੀ’ ਜਾਰੀ ਕਰਨ ਦੇ ਦਿਤੇ ਨਿਰਦੇਸ਼

image

ਨਵੀਂ ਦਿੱਲੀ, 15 ਮਈ : ਵਿਦੇਸ਼ ਵਪਾਰ ਦੇ ਡਾਇਰੈਕਟੋਰੇਟ ਜਨਰਲ (ਡੀ.ਜੀ.ਐਫ.ਟੀ.) ਨੇ ਅਪਣੇ ਖੇਤਰੀ ਅਧਿਕਾਰੀਆਂ (ਆਰ.ਏ.) ਨੂੰ ਕਣਕ ਦੇ ਬਰਾਮਦਕਾਰਾਂ ਨੂੰ ਰਜਿਸਟ੍ਰੇਸ਼ਨ ਆਫ਼ ਕੰਟਰੈਕਟਜ਼ (ਆਰ.ਸੀ.) ਜਾਰੀ ਕਰਨ ਦੇ ਨਿਰਦੇਸ਼ ਦਿਤੇ ਹਨ। ਇਸ ਨਾਲ ਇਹ ਬਰਾਮਦਕਾਰ ਅਪਣੇ ਇਕਰਾਰਨਾਮੇ ਨੂੰ ਪੂਰਾ ਕਰ ਸਕਣਗੇ। 
ਡੀਜੀਐਫਟੀ ਦੇ ਅਨੁਸਾਰ, ਇਹ ਰਜਿਸਟ੍ਰੇਸ਼ਨ ਹਾਲਾਂਕਿ, ਉਨ੍ਹਾਂ ਬਰਾਮਦਕਾਰਾਂ ਨੂੰ ਜਾਰੀ ਕੀਤਾ ਜਾਵੇਗਾ ਜਿਨ੍ਹਾਂ ਕੋਲ ਕ੍ਰੈਡਿਟ ਦੇ ਪੱਤਰ (ਐਲਓਸੀ) ਹਨ, ਜਿਨ੍ਹਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਹੈ। ਇਹ ਨਿਰਦੇਸ਼ ਸਰਕਾਰ ਵਲੋਂ ਕਣਕ ਦੀ ਬਰਾਮਦ ’ਤੇ ਪਾਬੰਦੀ ਲਗਾਉਣ ਤੋਂ ਬਾਅਦ ਆਇਆ ਹੈ। ਡੀਜੀਐਫਟੀ ਅਨੁਸਾਰ, 13 ਮਈ ਨੂੰ ਜਾਂ ਇਸ ਤੋਂ ਪਹਿਲਾਂ ਜਾਰੀ ਕੀਤੀ ਗਈ ਐਲਓਸੀ ਲਈ ਕਣਕ ਦੀ ਬਰਾਮਦ ਦੀ ਆਗਿਆ ਹੋਵੇਗੀ। ਡੀਜੀਐਫਟੀ ਨੇ ਇਕ ਨੋਟੀਫ਼ੀਕੇਸ਼ਨ ਵਿਚ ਕਿਹਾ, “ਸਾਰੇ ਫੀਲਡ ਅਫ਼ਸਰਾਂ ਨੂੰ ਨਿਰਦੇਸ਼ ਦਿਤਾ ਜਾਂਦਾ ਹੈ ਕਿ ਕਣਕ ਦੇ ਬਰਾਮਦਕਾਰਾਂ ਨੂੰ ਸਹੀ ਅਰਜ਼ੀਆਂ ਜਮ੍ਹਾਂ ਕਰਾਉਣ ’ਤੇ 24 ਘੰਟਿਆਂ ਦੀ ਨਿਰਧਾਰਤ ਸਮਾਂ ਸੀਮਾ ਦੇ ਅੰਰਦ ਇਕਰਾਰਨਾਮੇ ਦੀ ਰਜਿਸਟ੍ਰੇਸ਼ਨ (ਆਰਸੀ) ਜਾਰੀ ਕੀਤਾ ਜਾਵੇ।’’ ਡਾਇਰੈਕਟੋਰੇਟ ਜਨਰਲ ਨੇ ਕਿਹਾ ਕਿ ਮਨੁੱਖੀ ਆਧਾਰ ’ਤੇ ਸਹਾਇਤਾ ਜਾਂ ਸਰਕਾਰ ਤੋਂ ਸਰਕਾਰ ਨੂੰ ਕਣਕ ਦੀ ਬਰਾਮਦ ਦੀ ਇਜਾਜ਼ਤ ਮਾਮਲਾ-ਦਰ-ਮਾਮਲਾ ਆਧਾਰ ’ਤੇ ਦਿਤੀ ਜਾਵੇਗੀ। ਇਸ ਲਈ ਸਬੰਧਤ ਅਥਾਰਟੀ ਤੋਂ ਲੋੜੀਂਦੀ ਪ੍ਰਵਾਨਗੀ ਵੀ ਲੈਣੀ ਪਵੇਗੀ।        (ਏਜੰਸੀ)