Pathankot News : ਪਠਾਨਕੋਟ ਦੇ ਪੁਰਾਣੇ ਸਦਰ ਥਾਣੇ ’ਚ ਭਿਆਨਕ ਅੱਗ ਲੱਗਣ ਨਾਲ 10 ਗੱਡੀਆਂ ਸੜ ਕੇ ਹੋਈਆਂ ਸੁਆਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Pathankot News : ਖੇਤ ’ਚ ਨਾੜ ਨੂੰ ਅੱਗ ਥਾਣੇ ਦੀ ਇਮਾਰਤ ਤੱਕ ਪਹੁੰਚੀ, ਹਾਦਸੇ ਦੌਰਾਨ ਥਾਣੇ ’ਚ ਕੋਈ ਨਹੀਂ ਸੀ ਮੌਜੂਦ 

ਪਠਾਨਕੋਟ ਦੇ ਪੁਰਾਣੇ ਸਦਰ ਥਾਣੇ ’ਚ ਲੱਗੀ ਅੱਗ

Pathankot News : ਪਠਾਨਕੋਟ ਦੇ ਪੁਰਾਣੇ ਸਦਰ ਥਾਣੇ ’ਚ ਅਚਾਨਕ ਅੱਗ ਲੱਗਣ ਕਾਰਨ ਹਫੜਾ-ਦਫੜੀ ਮੱਚ ਗਈ। ਹਾਦਸੇ ਸਮੇਂ ਥਾਣੇ ਵਿੱਚ ਕੋਈ ਵੀ ਮੌਜੂਦ ਨਹੀਂ ਸੀ ਅਤੇ ਥਾਣੇ ਵਿੱਚ ਪਿਆ ਸਾਮਾਨ ਅਤੇ ਜ਼ਬਤ ਕੀਤੇ ਵਾਹਨ ਸੜ ਕੇ ਸੁਆਹ ਹੋ ਗਏ। ਦੱਸਿਆ ਜਾ ਰਿਹਾ ਹੈ ਭੋਆ ਹਲਕਾ ’ਚ ਕਿਸਾਨਾਂ ਵੱਲੋਂ ਖੇਤਾਂ ਵਿਚ ਨਾੜ ਨੂੰ ਅੱਗ ਲਗਾਈ ਗਈ ਸੀ, ਜਿਸ ਕਾਰਨ ਅੱਗ ਨੇ ਸਦਰ ਥਾਣੇ ਦੀ ਗਰਾਊਂਡ ‘ਚ ਖੜ੍ਹੇ ਵਾਹਨਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ।
ਜਾਣਕਾਰੀ ਅਨੁਸਾਰ ਪੁਲਿਸ ਥਾਣਾ ਕਾਫ਼ੀ ਸਮਾਂ ਪਹਿਲਾਂ ਕਿਸੇ ਹੋਰ ਥਾਂ ਤਬਦੀਲ ਹੋ ਚੁੱਕਾ ਹੈ। ਥਾਣਾ ਸਦਰ ਦੀ ਪੁਰਾਣੀ ਇਮਾਰਤ ਵਿੱਚੋਂ ਪੁਲਿਸ ਵੱਲੋਂ ਪੁਰਾਣੇ ਵਾਹਨ ਰੱਖੇ ਜਾਂਦੇ ਹਨ। ਇਨ੍ਹਾਂ ਵਿੱਚੋਂ ਕੁੱਝ ਵਾਹਨ ਪੁਲਿਸ ਚੁੱਕ ਕੇ ਲੈ ਗਈ ਸੀ, ਪਰ ਕਈ ਵਾਹਨ ਅਜੇ ਵੀ ਇਸ ਇਮਾਰਤ ਦੀ ਗਰਾਊਂਡ ’ਚ ਪਏ ਸਨ। ਕਿਸੇ ਕਿਸਾਨ ਵੱਲੋਂ ਆਪਣੇ ਖੇਤਾਂ ‘ਚ ਨਾੜ ਨੂੰ ਲਗਾਈ ਅੱਗ ਕਾਰਨ ਥਾਣਾ ਸਦਰ ਦੀ ਗਰਾਊਂਡ ‘ਚ ਖੜ੍ਹੀਆਂ 10 ਗੱਡੀਆਂ ਸੜ ਗਈਆਂ।

ਇਹ ਵੀ ਪੜੋ:Chandigarh News : ਚੰਡੀਗੜ੍ਹ ’ਚ ਕੂੜਾ ਇਕੱਠਾ ਕਰਨ ਵਾਲੀਆਂ ਗੱਡੀਆਂ ਦੇ ਪਿੱਛੇ ਲਗਾਏ ਜਾਣਗੇ ਪਲਾਸਟਿਕ ਥੈਲੇ

ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਫ਼ਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਮੌਕੇ ’ਤੇ ਪਹੁੰਚੀਆਂ। ਫਾਇਰ ਬ੍ਰਿਗੇਡ ਨੇ ਬੜੀ ਮੁਸ਼ਕਲ ਨਾਲ ਅੱਗ ’ਤੇ ਕਾਬੂ ਪਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਨੇ ਦੱਸਿਆ ਕਿ ਇੱਕ ਕਿਸਾਨ ਨੇ ਕਣਕ ਦੇ ਨਾੜ ਨੂੰ ਅੱਗ ਲਗਾ ਦਿੱਤੀ ਸੀ ਅਤੇ ਅੱਗ ਥਾਣੇ ਦੀ ਇਮਾਰਤ ਤੱਕ ਪਹੁੰਚ ਗਈ। 10 ਗੱਡੀਆਂ ਸੜ ਕੇ ਸੁਆਹ ਹੋ ਗਈਆਂ। ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਡੀ.ਐਸ.ਪੀ. ਨੇ ਕਿਹਾ ਕਿ ਨਾੜ ਨੂੰ ਅੱਗ ਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

(For more news apart from 10 vehicles were burnt ashes due  terrible fire in old Sadar police station Pathankot News in Punjabi, stay tuned to Rozana Spokesman)