Barnala News : ਬਾਰਵੀਂ ਦੇ ਨਤੀਜਿਆਂ ’ਚੋਂ ਟਾਪ ਕਰਨ ਵਾਲੀਆਂ ਲੜਕੀਆਂ ਨੂੰ ਡਿਪਟੀ ਕਮਿਸ਼ਨਰ ਬਰਨਾਲਾ ਟੀ-ਬੈਨਿਥ ਨੇ ਕੀਤਾ ਸਨਮਾਨਿਤ
Barnala News : ਬਾਰਵੀਂ ’ਚੋਂ ਬਰਨਾਲਾ ਦੀ ਹਰਸੀਰਤ ਕੌਰ ਨੇ ਪੰਜਾਬ ’ਚੋਂ ਟਾਪ ਕਰਦਿਆਂ ਪਹਿਲਾਂ ਸਥਾਨ ਹਾਸਿਲ ਕੀਤਾ
Barnala News in Punjabi : ਪਿਛਲੇ ਦਿਨੀ ਬਾਰਵੀਂ ਦੇ ਆਏ ਨਤੀਜਿਆਂ ਵਿੱਚੋਂ ਬਰਨਾਲਾ ਦੀ ਹਰਸੀਰਤ ਕੌਰ ਨੇ ਪੰਜਾਬ ਵਿੱਚੋਂ ਟਾਪ ਕਰਦਿਆਂ ਪਹਿਲਾਂ ਸਥਾਨ ਹਾਸਿਲ ਕੀਤਾ ਸੀ। ਉੱਥੇ ਹੀ ਜ਼ਿਲਾ ਬਰਨਾਲਾ ਦੀਆਂ ਹੋਰ ਲੜਕੀਆਂ ਨੇ ਵੀ ਮੈਰਿਟ ਵਿੱਚ ਆਪਣਾ ਨਾਮ ਦਰਜ ਕਰਵਾਇਆ। ਜਿਸ ਦੇ ਚਲਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਟੀ-ਬੈਨਿਥ ਨੇ ਬਰਨਾਲਾ ਦੀਆਂ ਇਹਨਾਂ ਲੜਕੀਆਂ ਨੂੰ ਆਪਣੇ ਦਫ਼ਤਰ ਬੁਲਾ ਕੇ ਸਨਮਾਨਿਤ ਕੀਤਾ ਅਤੇ ਅੱਗੇ ਹੋਰ ਵੀ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।
ਇਸ ਦੌਰਾਨ ਡਿਪਟੀ ਕਮਿਸ਼ਨਰ ਬਰਨਾਲਾ ਟੀ-ਬੈਨਿਥ ਨੇ ਬੱਚਿਆਂ ਨਾਲ ਗੱਲਬਾਤ ਕਰਦੇ ਉਹਨਾਂ ਤੋਂ ਪੁੱਛਿਆ ਕਿ ਉਹ ਜ਼ਿੰਦਗੀ ਵਿੱਚ ਅੱਗੇ ਕੀ ਬਣਨਾ ਚਾਹੁੰਦੀਆਂ ਹਨ ਅਤੇ ਉਹਨਾਂ ਨੇ ਇਸ ਦੌਰਾਨ ਆਪਣੀ ਜਰਨੀ ਵੀ ਸ਼ੇਅਰ ਕੀਤੀ।
(For more news apart from girls who topped the 12th results were honored by Deputy Commissioner Barnala T-Benith News in Punjabi, stay tuned to Rozana Spokesman)