Pathankot News : ਕੱਚੀ ਸ਼ਰਾਬ ਪੀਣ ਨਾਲ ਨੌਜਵਾਨ ਦੀ ਮੌਤ
Pathankot News : ਪਿੰਡ ਵਾਲਿਆਂ ਨੇ ਕੀਤਾ ਰੋਸ਼ ਪ੍ਰਦਰਸ਼ਨ, ਮ੍ਰਿਤਕ ਦੇ ਪਰਿਵਾਰ ਨੇ ਮੁਆਵਜ਼ਾ ਦੀ ਕੀਤੀ ਮੰਗ
Pathankot News in Punjabi : ਪਠਾਨਕੋਟ ਦੇ ਪਿੰਡ ਜੈਨੀ ਉੱਪਰਲੀ ਵਿੱਚ ਇੱਕ ਨੌਜਵਾਨ ਦੀ ਕੱਚੀ ਲਾਹਣ ਪੀਣ ਨਾਲ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਉਮਰ 25 ਸਾਲ ਜਿਸ ਦਾ ਨਾਂ ਲਖਬੀਰ ਸਿੰਘ ਪੁੱਤਰ ਸ਼੍ਰੀ ਬੀਰ ਸਿੰਘ ਦੱਸਿਆ ਹੈ ਕਿ ਉਸ ਦਾ ਪੁੱਤਰ ਕਾਫੀ ਸਮੇਂ ਤੋਂ ਦੇਸੀ ਦਾਰੂ ਪੀ ਰਿਹਾ ਸੀ ਜਿਸ ਦੇ ਨਾਲ ਉਸ ਦੀ ਮੌਤ ਹੋ ਗਈ। ਪਿੰਡ ਦੇ ਵਿੱਚ ਤਿੰਨ ਚਾਰ ਦੇ ਕਰੀਬ ਹੋਰ ਨੌਜਵਾਨ ਵੀ ਇਸ ਦੀ ਲਪੇਟ ਦੇ ਵਿੱਚ ਨੇ ਜਿਨਾਂ ਦੀ ਹਾਲਤ ਗੰਭੀਰ ਹੈ। ਪਿੰਡ ਵਾਸੀਆਂ ਨੇ ਦੱਸਿਆ ਹੈ ਕਿ ਸਾਡੇ ਪਿੰਡ ਦੇ ਵਿੱਚ ਕੱਚੀ ਲਾਹਣ ਬਹੁਤ ਵਿਕਦੀ ਹੈ ਜਿਸ ਦੇ ਨਾਲ ਨੌਜਵਾਨ ਇਸਦੇ ਵੱਲ ਜ਼ਿਆਦਾ ਜਾ ਰਹੇ ਹਨ। ਪਿੰਡ ਵਾਲਿਆਂ ਵਲੋਂ ਰੋਸ਼ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅੱਗੇ ਬੇਨਤੀ ਹੈ ਕਿ ਇਸ ਵੱਲ ਧਿਆਨ ਦਿੱਤਾ ਜਾਵੇ ਤੇ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ।
(For more news apart from Youth dies after drinking raw liquor News in Punjabi, stay tuned to Rozana Spokesman)