ਰੋਜ਼ਾਨਾ ਹੇਠਾਂ ਡਿੱਗ ਰਹੇ ਹਨ ਸਬਜ਼ੀਆਂ ਦੇ ਭਾਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਕਾਰਾ ਵਲੋਂ ਕਿਸਾਨਾਂ ਦੀਆ ਪੁੱਤਾਂ ਵਾਂਗ ਪਾਲੀਆਂ  ਫਸਲਾਂ ਦੇ ਬਣਦੇ ਮੁੱਲ ਨਾ ਮਿਲਣ ਕਰ ਕੇ ਪੰਜਾਬ ਦੇ ਕਿਸਾਨ ਖੁਦਕੁਸ਼ੀਆਂ ਦੇ ਰਾਹ ਤੁਰ .....

Vegetables

ਫ਼ਿਰੋਜਪੁਰ : ਸਰਕਾਰਾ ਵਲੋਂ ਕਿਸਾਨਾਂ ਦੀਆ ਪੁੱਤਾਂ ਵਾਂਗ ਪਾਲੀਆਂ  ਫਸਲਾਂ ਦੇ ਬਣਦੇ ਮੁੱਲ ਨਾ ਮਿਲਣ ਕਰ ਕੇ ਪੰਜਾਬ ਦੇ ਕਿਸਾਨ ਖੁਦਕੁਸ਼ੀਆਂ ਦੇ ਰਾਹ ਤੁਰ ਪਇਆ ਹੈ।  ਭਾਵੇਂਕਿ ਪੂਰੇ ਭਾਰਤ ਵਿੱਚ 1 ਜੂਨ ਤੋਂ ਦੇਸ਼ ਦੀਆਂ ਪੌਨੇ ਦੌ ਸੌ ਕਿਸਾਨ ਜਥੇਬੰਦੀਆਂ ਵਲੋਂ ਸਵਾਮੀਨਾਥਨ ਰੀਪੋਰਟ ਤਹਿਤ ਫ਼ਸਲਾਂ ਦੇ ਭਾਅ ਲੈਣ ਲਈ ਸੰਘਰਸ ਵਿਢਿਆ ਗਿਆ ਸੀ ਜਿਸ ਤਹਿਤ  ਕਿਸੇ  ਨੂੰ ਵੀ ਸਬਜ਼ੀਆਂ ਅਤੇ ਦੁੱਧ ਬਾਜ਼ਾਰ ਵਿਚ ਦੁਕਾਨਾਂ ਉਪਰ ਨਹੀਂ ਵੇਚਣ ਦਿੱਤਾ ਜਾਵੇਗਾ। ਪਰ ਇਹ ਕਿਸਾਨ ਅੰਦੋਲਨ ਪੰਜਾਬ ਦੇ ਕਿਸਾਨਾ ਨੂੰ ਰਾਸ ਨਹੀ ਆਇਆ ਅਤੇ ਸਬਜ਼ੀ ਕਾਸ਼ਤਕਾਰਾਂ ਨੂੰ ਮਹਿੰਗਾ ਪੈਂਦਾ ਨਜ਼ਰ ਆ ਰਿਹਾ।

ਤੇਲ ਦੇ ਵਧੇ ਭਾਅ, ਸਬਜ਼ੀਆਂ ਤੇ ਦੁੱਧ ਦੀ ਬੇਕਦਰੀ ਨੂੰ ਲੈ ਕੇ ਬੇਸ਼ੱਕ ਕਿਸਾਨ ਜਥੇਬੰਦੀਆਂ ਨੇ ਕਿਸਾਨਾਂ 'ਚ ਵਧਦੇ ਟਕਰਾ ਅਤੇ  ਸ਼ਹਿਰੀਆਂ ਦੇ ਹੋਏ ਬੁਰੇ ਹਾਲ 'ਤੇ ਤਰਸ ਕਰਦਿਆਂ ਇਸ ਅੰਦੋਲਨ ਨੂੰ ਪੰਜਾਬ 'ਚ 6 ਜੂਨ ਨੂੰ ਹੀ ਖ਼ਤਮ ਕਰ ਦਿਤਾ ਸੀ, ਦੱਸ ਦਈਏ ਆੜ੍ਹਤੀਆਂ ਤੇ ਵਪਾਰੀਆਂ ਦੇ ਮੁਤਾਬਕ ਮਹਿਜ਼ 6 ਜੂਨ ਨੂੰ ਹੀ ਸਬਜ਼ੀਆਂ ਦੇ ਭਾਅ 'ਚ ਮਾਮੂਲੀ ਤੇਜ਼ੀ ਆਈ ਸੀ, ਅਤੇ ਪੰਜਾਬ ਦੇ ਕਿਸਾਨਾਂ ਵਲੋਂ 6 ਦਿਨ ਸਬਜ਼ੀ ਨਾ ਤੋੜਨ ਕਰ ਕੇ ਇਨ੍ਹੀਂ ਦਿਨੀਂ ਸੂਬੇ ਦੀਆਂ ਮੰਡੀਆਂ 'ਚ ਸਬਜ਼ੀਆਂ ਦਾ ਹੜ੍ਹ ਆਇਆ ਪਿਆ ਹੈ।

ਮੰਡੀ  ਚ ਕਈ ਸਬਜ਼ੀਆਂ ਤਾਂ ਅਜਿਹੀਆਂ ਹਨ, ਜਿਨ੍ਹਾਂ ਦਾ ਕੋਈ ਖ਼ਰੀਦਦਾਰ ਨਾ ਹੋਣ ਕਰ ਕੇ  ਕਿਸਾਨਾਂ ਵਲੋਂ ਮੰਡੀ 'ਚ ਆਵਾਰਾ ਪਸ਼ੂਆਂ ਨੂੰ ਪਾ ਦਿੰਦੇ ਹਨ ਜਾਂ ਫਿਰ ਸੁੱਟ ਦਿੰਦੇ ਹਨ। ਕਿਸਾਨਾ ਦੀ ਸਬਜੀ ਦੇ ਭਾਅ ਹੇਠਲੇ ਪੱਧਰ ਤੇ ਚਲੇ ਗਏ ਹਨ । ਕਈ ਸਬਜ਼ੀਆਂ ਅਜਿਹੀਆਂ ਹਨ ਜਿਨ੍ਹਾਂ ਦੇ ਭਾਅ ਪਹਿਲਾਂ ਨਾਲੋਂ 80-ਤੋ 90 ਫ਼ੀਸਦੀ ਤੱਕ ਥੱਲੇ ਆ ਚੁੱਕੇ ਹਨ ਜ਼ਿਲ੍ਹਾ ਫ਼ਿਰੋਜ਼ਪੁਰ 'ਚ ਹਰੀ ਮਿਰਚ ਦੀ ਪੈਦਾਵਾਰ ਵੱਧ ਹੋਣ ਕਰ ਕੇ ਫ਼ਿਰੋਜ਼ਪੁਰ ਦੀ ਸਬਜ਼ੀ ਮੰਡੀ ਸਮੇਤ ਜ਼ਿਲ੍ਹੇ ਦੀਆਂ ਸਾਰੀਆਂ

ਸਬਜ਼ੀ ਮੰਡੀਆਂ ਵਿਚੋਂ ਲੱਖਾਂ ਕੁਇੰਟਲ ਹਰੀ ਮਿਰਚ ਰਾਜਸਥਾਨ, ਮਹਾਰਾਸ਼ਟਰ, ਗੁਜਰਾਤ, ਮੱਧ ਪ੍ਰਦੇਸ, ਦਿੱਲੀ ਆਦਿ ਸੂਬਿਆਂ 'ਚ ਜਾਂਦੀ ਹੈ। ਪਰ ਇਸ ਸਾਲ ਹਰੀ ਮਿਰਚ ਦੀ ਬੇਕਦਰੀ ਨੇ ਪੰਜਾਬ ਸਮੇਤ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਕਿਸਾਨ ਰੋਲ ਕੇ ਰੱਖ ਦਿੱਤੇ ਹਨ ਅਤੇ ਠੇਕੇ ਤੇ ਜ਼ਮੀਨ ਲੈ ਕੇ ਖੇਤੀ ਕਰਨ ਵਾਲੇ ਕਿਸਾਨਾ ਲਈ ਹਰੀ ਮਿਰਚ ਘਾਟੇ ਵਾਲਾ ਸੌਦਾ ਬਣ ਗਈ ਹੈ। 

ਵਪਾਰੀਆਂ ਨੇ ਦਸਿਆ ਕਿ ਇਨ੍ਹਾਂ ਦਿਨਾਂ ਦੇ ਅੰਦਰ ਜੋ ਕਿਸਾਨਾਂ ਵਲੋਂ ਖੇਤਾਂ ਵਿਚ ਗਿੱਲੀ ਲਾਲ ਹੋਈ ਮਿਰਚ ਮੰਡੀਆਂ ਅੰਦਰ ਵੇਚਣ ਵਾਸਤੇ ਲਿਆਂਦੀ ਜਾ ਰਹੀ ਹੈ, ਉਸ ਨੂੰ ਵੀ ਵਪਾਰੀ ਲੋਕ (7 ਤੋਂ 10 ਰੁਪਏ ਪ੍ਰਤੀ ਕਿਲੋ) 'ਤੇ ਹੀ ਖਰੀਦ ਰਹੇ ਹਨ ਅਤੇ ਅੱਗੇ ਸੁਕਾ ਕੇ ਬਿਨਾਂ ਕਿਸੇ ਪੁੱਛ ਪੜਤਾਲ ਦੇ 50 ਤੋਂ 60 ਰੁਪਏ ਪ੍ਰਤੀ ਕਿਲੋ ਵੇਚ ਰਹੇ ਹਨ।  ਇਕ ਅਧਿਕਾਰੀ ਨੇ ਅਪਣਾ ਨਾਂਅ ਨਾ ਛਾਪਣ ਦੀ ਸ਼ਰਤ 'ਤੇ ਦਸਿਆ ਕਿ ਵਪਾਰੀਆਂ ਵਲੋਂ ਕੀਤੇ ਜਾ ਰਹੇ ਇਸ ਗੋਰਖ ਧੰਦੇ ਨਾਲ ਜਿਥੇ ਕਿਸਾਨਾਂ ਦੀ ਮਿਹਨਤ 'ਤੇ ਡਾਕਾ ਮਾਰਿਆ ਜਾ ਰਿਹਾ

, ਉਥੇ ਹੀ ਇਸ ਲਾਲ ਮਿਰਚ 'ਤੇ 5 ਰੁਪਏ ਜੀ.ਐਸ.ਟੀ ਹੋਣ ਦੇ ਬਾਵਜੂਦ ਫ਼ਿਰੋਜ਼ਪੁਰ ਸਬਜ਼ੀ ਮੰਡੀ ਬੋਰਡ ਟੈਕਸ ਵਸੂਲੀ ਕਰਨ ਤੋਂ 'ਫਾਡੀ' ਨਜ਼ਰ ਆ ਰਿਹਾ ਹੈ। ਜਿਸ ਕਰ ਕੇ ਕਮਿਸ਼ਨ ਏਜੰਟਾਂ ਵਲੋਂ ਕਿਸਾਨਾਂ ਅਤੇ ਸਰਕਾਰ ਨੂੰ 'ਡਬਲ ਚੂਨਾ' ਲਗਾਉਣ ਦੀ ਗੁੱਥੀ ਸਾਹਮਣੇ ਆ ਰਹੀ ਹੈ। ਉਥੇ ਹੀ ਸਰਮਾਏਦਾਰ ਕਮਿਸ਼ਨ ਏਜੰਟਾਂ ਵਲੋਂ ਕਿਸਾਨਾਂ ਦੀ ਮਜ਼ਬੂਰੀ ਦਾ ਫ਼ਾਇਦਾ ਲੈਂਦਿਆਂ ਲਾਗਤ ਮੁੱਲ ਤੋਂ ਵੀ ਸਸਤੀਆਂ ਲਾਲ ਮਿਰਚਾਂ ਖਰੀਦ ਜਿਥੇ ਕਿਸਾਨਾਂ ਨੂੰ ਹੋਰ ਕਰਜ਼ੇ ਲੈਣ ਲਈ ਹੋਰ ਮਜ਼ਬੂਰ ਕੀਤਾ ਰਿਹਾ ਹੈ।