ਠੇਕੇਦਾਰ ਦੀ ਲਾਪਰਵਾਹੀ ਕਾਰਨ ਨਹੀਂ ਹੋ ਰਿਹਾ ਪਾਣੀ ਦਾ ਉਚਿਤ ਨਿਕਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਂਗਰਸ ਸਰਕਾਰ ਵੱਲੋਂ ਸੱਤਾ ਸੰਭਾਲਣ ਸਾਰ ਹੀ ਸਾਰੇ ਪੰਜਾਬ 'ਚ ਵਿਕਾਸ ਦੇ ਕੰਮ ਜੰਗੀ ਪੱਧਰ 'ਤੇ ਸ਼ੁਰੂ ਕਰ ਦਿੱਤੇ......

People Evacuating the collected water

ਧਰਮਕੋਟ :  ਕਾਂਗਰਸ ਸਰਕਾਰ ਵੱਲੋਂ ਸੱਤਾ ਸੰਭਾਲਣ ਸਾਰ ਹੀ ਸਾਰੇ ਪੰਜਾਬ 'ਚ ਵਿਕਾਸ ਦੇ ਕੰਮ ਜੰਗੀ ਪੱਧਰ 'ਤੇ ਸ਼ੁਰੂ ਕਰ ਦਿੱਤੇ ਸਨ। ਇਸੇ ਤਰ੍ਹਾਂ ਧਰਮਕੋਟ ਹਲਕੇ 'ਚ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਵੱਲੋਂ ਵਿਕਾਸ ਦੇ ਕੰਮ ਤੇਜੀ ਨਾਲ ਕਰਵਾਏ ਜਾ ਰਹੇ ਹਨ ਪਰ ਠੇਕੇਦਾਰ ਦੀ ਲਾਪਰਵਾਹੀ ਕਾਰਨ ਜੋ ਸਾਰੇ ਸ਼ਹਿਰ 'ਚ ਇੰਟਰਲਾਕ ਟਾਇਲਾਂ ਲੱਗੀਆਂ ਹਨ ਉਹ ਲੈਵਲ 'ਚ ਨਹੀ ਲਗਾਈਆਂ ਗਈਆਂ ਜਿਸ ਨਾਲ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ। 

ਜਦੋਂ ਮੀਂਹ ਪੈਂਦਾ ਹੈ ਤਾਂ ਸਾਰਾ ਪਾਣੀ ਟਾਇਲਾਂ ਦੇ ਉਪਰ ਹੀ ਪਏ ਖੱਡਿਆਂ 'ਚ ਖੜ੍ਹਾ ਹੋ ਜਾਂਦਾ ਹੈ ਜਿਸ ਨਾਲ ਟਾਇਲਾਂ ਦੱਬ ਗਈਆਂ ਹਨ ਅਤੇ ਜਦੋਂ ਇੱਥੋਂ ਗੱਡੀਆਂ, ਬੱਸਾਂ ਆਦਿ ਲੰਘਦੀਆਂ ਹਨ ਤਾਂ ਪਾਣੀ ਖੜ੍ਹਾ ਹੋਣ ਕਾਰਨ ਕਈਆਂ ਦੇ ਕੱਪੜੇ ਖਰਾਬ ਹੋ ਜਾਂਦੇ ਹਨ ਅਤੇ ਛਿੱਟੇ ਪੈਣ ਨਾਲ ਲੜ੍ਹਾਈ ਵੀ ਹੋ ਜਾਂਦੀ ਹੈ। ਸਮੂਹ ਦੁਕਾਨਦਾਰਾਂ ਨੇ ਮੰਗ ਕੀਤੀ ਹੈ ਕਿ ਸਾਰੀਆਂ ਟਾਇਲਾਂ ਪੁਟਾ ਕੇ ਸਹੀ ਲੇਵਲ ਕਰ ਕੇ ਲਗਾਈਆਂ ਜਾਣ। 

ਇਸ ਸਬੰਧੀ ਦਵਿੰਦਰ ਸਿੰਘ ਤੂਰ ਨਾਲ ਸਪਰੰਕ ਕੀਤਾ ਤਾਂ ਉਨ੍ਹਾਂ ਵਿਸ਼ਵਾਸ਼ ਦਿਵਾਇਆ ਕਿ ਜਿੱਥੇ ਵੀ ਟਾਇਲਾਂ ਲੈਵਲ 'ਚ ਨਹੀਂ ਹਨ ਉੱਥੇ ਠੇਕੇਦਾਰ  ਨੂੰ ਬੁਲਾ ਕੇ ਟਾਇਲਾਂ ਪੁੱਟ ਕੇ ਲੈਵਲ 'ਚ ਲਵਾਈਆਂ ਜਾਣਗੀਆਂ।