ਆਧੁਨਿਕ ਸਹੂਲਤਾਂ ਨਾਲ ਲੈਸ ਲੀਲਾਵਤੀ ਹਾਲ ਦਾ ਨਿਰਮਾਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰਮੁੱਖ ਸਮਾਜ ਸੇਵੀ ਸੰਸਥਾ ਭਾਰਤੀ ਜਾਗ੍ਰਿਤੀ ਮੰਚ ਦੀ ਵਿਸ਼ੇਸ਼ ਮੀਟਿੰਗ ਮੰਚ ਸੰਸਥਾਪਕ ਡਾ. ਦੀਪਕ ਕੋਛੜ ਦੀ ਪ੍ਰਧਾਨਗੀ ਹੇਠ ਚੇਅਰਮੈਨ ਵੇਦ ਵਿਆਸ ਕਾਂਸਲ......

Chairman Ved Vyasa Kansal With Others

ਮੋਗਾ : ਪ੍ਰਮੁੱਖ ਸਮਾਜ ਸੇਵੀ ਸੰਸਥਾ ਭਾਰਤੀ ਜਾਗ੍ਰਿਤੀ ਮੰਚ ਦੀ ਵਿਸ਼ੇਸ਼ ਮੀਟਿੰਗ ਮੰਚ ਸੰਸਥਾਪਕ ਡਾ. ਦੀਪਕ ਕੋਛੜ ਦੀ ਪ੍ਰਧਾਨਗੀ ਹੇਠ ਚੇਅਰਮੈਨ ਵੇਦ ਵਿਆਸ ਕਾਂਸਲ ਦੇ ਗ੍ਰਹਿ ਨਿਵਾਸ 'ਤੇ ਹੋਈ। ਇਸ ਮੌਕੇ ਮੰਚ ਦੇ ਮੁੱਖ ਸੰਸਥਾਪਕ ਡਾ.ਦੀਪਕ ਕੋਛੜ ਨੇ ਮੰਚ ਵਲੋਂ ਕੀਤੇ ਜਾ ਰਹੇ ਸਮਾਜ ਸੇਵਾ ਕਾਰਜਾਂ ਦੀ ਵਿਸਥਾਰਪੂਰਵਕ ਜਾਣਕਾਰੀ ਦਿਤੀ। 

ਇਸ ਮੌਕੇ ਡਾ. ਚਮਨ ਲਾਲ ਸਚਦੇਵਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ ਕੋਟ ਕਪੂਰਾ ਰੋਡ ਸਥਿਤ ਜਾਗ੍ਰਿਤੀ ਭਵਨ ਦੀ ਪਹਿਲੀ ਮੰਜਿਲ 'ਤੇ ਆਪਣੀ ਧਰਮ ਪਤਨੀ ਸਵਰਗੀ ਲੀਲਾਵਤੀ ਸਚਦੇਵਾ ਦੀ ਯਾਦ 'ਚ ਆਧੁਨਿਕ ਸੁਵਿਧਾਵਾਂ ਨਾਲ ਲੈਸ ਸਾਰੇ ਪਰਿਵਾਰ ਵੱਲੋਂ ਲੀਲਾਵਤੀ ਹਾਲ ਦਾ ਨਿਰਮਾਣ ਕਰਵਾਇਆ ਜਾਵੇਗਾ ਤੇ ਇਸ ਹਾਲ 'ਚ ਮੰਚ ਵੱਲੋਂ ਸਮਾਜ ਸੇਵਾ ਨੂੰ ਸਮਰਪਿਤ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ ਅਤੇ ਇਸ 'ਚ ਮੋਟੀਵੇਸ਼ਨ ਦੀਆਂ ਕਲਾਸਾਂ ਸ਼ੁਰੂ ਹੋਣਗੀਆਂ।  ਦੀਪਕ ਕੋਛੜ ਨੇ ਕਿਹਾ

ਕਿ ਜਿਲ੍ਹਾ ਮੋਗਾ ਦਾ ਆਧੁਨਿਕ ਸੁਵਿਧਾਵਾਂ ਨਾਲ ਲੈਸ ਪ੍ਰੋਜੈਕਟ ਸਿਸਟਮ  ਅਤੇ ਏਅਰ ਕੰਡੀਸ਼ਨਰ ਦਾ ਪਹਿਲਾ ਹਾਲ ਹੋਵੇਗਾ।  ਇਸ ਮੌਕੇ ਵੇਦ ਵਿਆਸ ਕਾਂਸਲ, ਵਿਨੋਦ ਮਿੱਤਲ, ਰਿਸ਼ੀ ਮਨਚੰਦਾ, ਹਰੀ ਚੰਦ, ਸੰਦੀਪ ਬਾਂਸਲ, ਪ੍ਰਦੀਪ ਅਰੋੜਾ, ਨਵਦੀਪ ਢੀਂਗੜਾ, ਹਰੀਸ਼ ਧੀਰ, ਸੁਰਿੰਦਰ ਗੋਇਲ ਆਦਿ ਹਾਜ਼ਰ ਸਨ।