ਲੋਕ ਇਨਸਾਫ਼ ਪਾਰਟੀ ਦੀ ਲੋਕ ਸਭਾ ਚੋਣਾਂ ਸਬੰਧੀ ਮੀਟਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਾਰਡ ਨੰਬਰ ਅਧੀਨ ਪੈਦੇ ਇਲਾਕੇ ਅਜਾਦ ਨਗਰ ਲੋਕ ਇਨਸਾਫ਼ ਪਾਰਟੀ ਦੇ ਸੀਨੀਅਰ ਆਗੂ ਰਜੇਸ਼ ਖੋਖਰ ਦੀ ਅਗਵਾਈ ਹੇਠ.....

Members of People's Justice Party

ਲੁਧਿਆਣਾ,  : ਵਾਰਡ ਨੰਬਰ ਅਧੀਨ ਪੈਦੇ ਇਲਾਕੇ ਅਜਾਦ ਨਗਰ ਲੋਕ ਇਨਸਾਫ਼  ਪਾਰਟੀ ਦੇ ਸੀਨੀਅਰ ਆਗੂ ਰਜੇਸ਼ ਖੋਖਰ ਦੀ ਅਗਵਾਈ ਹੇਠ ਇਕ ਅਹਿਮ ਮੀਟਿੰਗ ਰੱਖੀ ਗਈ।  ਇਸ ਮੀਟਿੰਗ ਵਿਚ ਖੋਖਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਉਣ ਵਾਲੇ ਲੋਕ ਸਭਾ ਚੋਣਾ ਨੂੰ ਲੈ ਕੇ ਲੋਕ ਇੰਸਾਫ ਪਾਰਟੀ ਲੁਧਿਆਣੇ ਤੋਂ ਇਲਾਵਾ

ਪੰਜਾਬ ਦੇ ਵੱਖ ਵੱਖ ਸ਼ਹਿਰਾ 'ਚ ਪਾਰਟੀ ਦੇ ਪ੍ਰਧਾਨ ਅਤੇ ਆਤਮ ਨਗਰ ਹਲਕੇ ਦੇ ਐਮ ਐਲ ਏ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ਵਿੱਚ ਲੋਕ ਸਭਾ ਦੀਆਂ ਚਣਾ ਵਿੱਚ ਹਿੱਸਾ ਲੈ ਕੇ ਵੱਧ ਤੋਂ ਵੱਧ ਸੀਟਾ ਹਾਸਲ ਕਰਨਗੇ ਇਸ ਮੌਕੇ ਰਜੇਸ਼ ਖੋਖਰ ਨੇ ਕਿਹਾ ਕਿ ਲੁਧਿਆਣਾ ਦੇ ਮੌਜੂਦਾ ਐਮ.ਪੀ ਰਵਨੀਤ ਸਿੰਘ ਬਿੱਟੂ ਨੂੰ 2009 ਦੇ ਚੋਣ ਵਿਚ ਅਪਣੀ ਹਾਰ ਸਾਫ ਨਜ਼ਰ ਆ ਰਹੀ ਹੈ। ਇਸ ਲਈ ਉਹ ਲੁਧਿਆਣਾ ਦੇ ਕੋਸਲਰਾ ਨੂੰ ਸੈਰ ਕਰਾਉਣ ਦਾ ਲਾਲਚ ਦੇ ਕੇ ਐਮ ਪੀ ਦੀ ਚੋਣ ਜਿੱਤਣ ਦਾ ਸੁਪਣਾ ਪੂਰਾ ਕਰਨਾ ਚਾਹੁੰਦਾ ਹੈ। 

ਖੋਖਰ ਨੇ ਕਿਹਾ ਕਿ ਲੁਧਿਆਣਾ ਦੀ ਜੰਤਾ ਕਾਂਗਰਸ ਪਾਰਟੀ ਦੇ ਝਾਂਸੇ ਵਿਚ ਨਹੀ ਆਉਣ ਵਾਲੀ ਜਦ ਕਿ ਪਹਿਲਾ ਹੀ ਜੰਤਾ ਪੰਜਾਬ ਵਿਚ ਲੋਕ ਮਾਰੂ ਨੀਤੀਆਂ ਦਾ ਸਾਹਮਣਾ ਕਰ ਰਹੀ ਹੈ। ਲੋਕ ਇੰਨਸਾਫ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਆਤਮ ਨਗਰ ਦੇ ਵਿਧਇਕ ਸਿਮਰਜੀਤ ਸਿੰਘ ਬੈਂਸ ਤੇ ਉਸਦੇ ਸਾਥੀਆ ਤੇ ਸਰਕਾਰ ਝੂਠੇ ਪਰਚੇ ਦਰਜ ਕਰਵਾ ਰਹੀ ਹੈ ਇਸ ਨੂੰ ਦੇਖਦੇ ਹੋਏ ਸਾਫ਼ ਨਜ਼ਰ ਆ ਰਿਹਾ ਹੈ ਕਿ ਕਾਂਗਰਸ ਨੂੰ ਅਪਣੀ ਹਾਰ ਦਾ ਪੂਰਾ ਡਰ ਪੈ ਗਿਆ ਹੈ। 
ਇਸ ਮੌਕੇ ਰਮੇਸ਼ ਕੁਮਾਰ, ਜਗਦੇਵ ਸਿੰਘ, ਬਲਦੇਵ ਸਿੰਘ, ਹਰਪਾਲ ਲਾਪਰਾ, ਰਜੇਸ਼ ਬੜੈਚ, ਰਾਜ ਕਮਾਰ ਨੋਬੀ ਆਦੀ ਹਾਜ਼ਰ ਸਨ।