ਮਿਉਂਸੀਪਲ ਇੰਪਲਾਈਜ਼ ਫ਼ੈਡਰੇਸ਼ਨ ਨੇ ਫ਼ੂਕਿਆ ਸਰਕਾਰ ਦਾ ਪੁਤਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਜ ਸਥਾਨਕ ਨਗਰ-ਨਿਗਮ ਵਿਖੇ ਮਿਊਂਸੀਪਲ ਇੰਪਲਾਈਜ ਫੈਡਰੇਸ਼ਨ ਨਗਰ-ਨਿਗਮ ਵੱਲੋਂ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ .....

Pepole Protesting

ਮੋਗਾ : ਅੱਜ ਸਥਾਨਕ ਨਗਰ-ਨਿਗਮ ਵਿਖੇ ਮਿਊਂਸੀਪਲ ਇੰਪਲਾਈਜ ਫੈਡਰੇਸ਼ਨ ਨਗਰ-ਨਿਗਮ ਵੱਲੋਂ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਅਤੇ ਮਿਊਂਸੀਪਲ ਕਾਮਿਆਂ ਦੀਆਂ ਹੱਕੀ ਮੰਗਾਂ ਬਾਬਤ ਜਾਰੀ ਹੈ।  ਸੰਘਰਸ਼ ਮਿਊਂਸੀਪਲ ਇੰਪਲਾਈਜ਼ ਫੈਂਡਰੇਸ਼ਨ ਦੇ ਝੰਡੇ ਹੇਠ ਇੱਕਠੇ ਹੋਏ ਸਾਰੇ ਮਿਊਂਸੀਪਲ ਕਾਮਿਆਂ ਨੇ ਆਪਣਾ ਸੰਘਰਸ਼ ਅੱਜ ਹੋਰ ਤੇਜ ਕਰ ਦਿੱਤਾ ਤੇ ਡਾ. ਸ਼ਾਮ ਲਾਲ ਥਾਪਰ ਚੌਂਕ 'ਚ ਸਰਕਾਰ ਦਾ ਪੁਤਲਾ ਫੂਕਿਆ ਤੇ ਸਰਕਾਰ ਵਿਰੁਧ ਨਾਹਰੇਬਾਜ਼ੀ ਕੀਤੀ।

ਇਸ ਮੌਕੇ ਆਗੂਆਂ ਨੇ ਘੜੇ ਭੰਨ ਕੇ ਸਰਕਾਰ ਦੀ ਲੋਕ ਮਾਰੂ ਨੀਤੀਆਂ ਦਾ ਵਿਰੋਧ ਕੀਤਾ ਅਤੇ ਮੁਲਾਜਮਾਂ ਦੀਆਂ ਹੱਕੀ ਮੰਗਾਂ ਤੋਂ ਪੂਰੇ ਸ਼ਹਿਰ ਨੂੰ ਜਾਣੂ ਕਰਵਾਇਆ। ਇਸ ਮੌਕੇ ਮਿਊਂਸੀਪਲ ਇੰਪਲਾਈਜ ਫੈਡਰੇਸ਼ਨ ਦੇ ਪ੍ਰਧਾਨ ਜਸਵੀਰ ਸਿੰਘ ਗਿੱਲ ਨੇ ਕਿਹਾ ਕਿ ਜੇਕਰ ਅਜੇ ਵੀ ਸਾਡੀਆਂ ਹੱਕੀ ਅਤੇ ਜਾਇਜ ਮੰਗਾ ਨਾ ਮੰਨਿਆਂ ਤਾਂ ਅਸੀਂ ਸੰਘਰਸ਼ ਨੂੰ ਹੋਰ ਤੇਜ ਕਰਾਂਗੇ ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸ਼ਨ ਦੀ ਹੋਵੇਗੀ। 

ਇਸ ਮੌਕੇ ਸਫਾਈ ਸੇਵਕ ਯੂਨੀਅਨ ਦੇ ਸਰਪ੍ਰਸਤ ਮਦਨ ਲਾਲ ਬੌਹਤ, ਮਿਊਂਸੀਪਲ ਇੰਪਲਾਈਜ ਫੈਡਰੇਸ਼ਨ ਦੇ ਜਨਰਲ ਸਕੱਤਰ ਮੁਕੇਸ਼ ਸੌਦਾ, ਵਿਪਨ ਹਾਂਡਾ, ਵਿੱਕੀ ਬੋਹਤ, ਕੁਲਵੰਤ ਰਾਏ ਬੌਹਤ, ਰਵੀ ਸਾਰਵਾਨ, ਰਕੇਸ਼ ਪੂੰਨਾ, ਰਜਿੰਦਰ, ਸੇਵਕ ਰਾਮ ਫੌਜੀ, ਵਿਸ਼ਵਨਾਥ, ਸੰਦੀਪ ਸੰਗੇਲੀਆ, ਰਾਮਪਾਲ ਅਤੇ ਹੋਰ ਵੀ ਮਿਉੂਂਸੀਪਲ ਕਾਮੀਆਂ ਨੇ ਹਿੱਸਾ ਲਿਆ।