ਵਾਹਨਾਂ ਦੇ ਪੂਰੇ ਕਾਗ਼ਜ਼ ਤੇ ਨਿਯਮਾਂ ਦੀ ਪਾਲਣਾ ਜ਼ਰੂਰੀ: ਸੁਖਦੇਵ ਸਿੰਘ
ਸਥਾਨਕ ਸਬਜ਼ੀ ਮੰਡੀ ਦੇ ਨਜ਼ਦੀਕ ਟ੍ਰੈਫ਼ਿਕ ਪੁਲਿਸ ਵਲੋਂ ਲਗਾਏ ਗਏ ਵਹੀਕਲ ਚੈਕਿੰਗ ਨਾਕੇ ਦੌਰਾਨ 10 ਮੋਟਰ-ਸਾਈਕਲਾਂ ਦੇ ਚਲਾਨ ਕੀਤੇ ਗਏ, ਮਨਾਹੀ ਵਾਲੇ...
ਸ੍ਰੀ ਮੁਕਤਸਰ ਸਾਹਿਬ: ਸਥਾਨਕ ਸਬਜ਼ੀ ਮੰਡੀ ਦੇ ਨਜ਼ਦੀਕ ਟ੍ਰੈਫ਼ਿਕ ਪੁਲਿਸ ਵਲੋਂ ਲਗਾਏ ਗਏ ਵਹੀਕਲ ਚੈਕਿੰਗ ਨਾਕੇ ਦੌਰਾਨ 10 ਮੋਟਰ-ਸਾਈਕਲਾਂ ਦੇ ਚਲਾਨ ਕੀਤੇ ਗਏ, ਮਨਾਹੀ ਵਾਲੇ ਹਾਰਨਾਂ ਦੀ ਵਰਤੋਂ ਕਰਨ ਵਾਲੇ ਅਤੇ ਵਹੀਕਲਾਂ ਦੇ ਕਾਗਜ ਪੂਰੇ ਨਾ ਰੱਖਣ ਵਾਲਿਆਂ ਤੇ ਵੀ ਪੁਲਿਸ ਵੱਲੋਂ ਸਿਕੰਜਾ ਕਸਿਆ ਜਾ ਰਿਹਾ। ਸ੍ਰੀ ਮੁਕਤਸਰ ਸਾਹਿਬ ਦੇ ਟਰੈਫਿਕ ਵਿਭਾਗ ਦੇ ਸਬ-ਇੰਸਪੈਕਟਰ ਸੁਖਦੇਵ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਸੁਸ਼ੀਲ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਟ੍ਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ
ਅਤੇ ਆਵਾਜਾਈ ਦੇ ਨਿਯਮਾਂ ਨੂੰ ਲਾਗੂ ਕਰਨ ਹਿੱਤ ਟ੍ਰੈਫ਼ਿਕ ਪੁਲਿਸ ਵਲੋਂ ਮੁਹਿੰਮ ਚਲਾਈ ਜਾ ਰਹੀ ਹੈ। ਅੱਜ ਟ੍ਰੈਫ਼ਿਕ ਪੁਲਿਸ ਵਲੋਂ ਲਗਾਏ ਗਏ ਵਹੀਕਲ ਚੈਕਿੰਗ ਨਾਕੇ ਦੌਰਾਨ ਹੁਣ ਤੱਕ 10 ਮੋਟਰ-ਸਾਈਕਲ ਵਹੀਕਲਾਂ ਦੇ ਚਲਾਨ ਕੀਤੇ ਗਏ ਹਨ। ਉਨ੍ਹਾਂ ਦਸਿਆ ਕਿ ਇਸ ਮੁਹਿੰਮ ਅਧੀਨ ਮੋਟਰ-ਸਾਈਕਲਾਂ ਦੇ ਕੰਪਨੀ ਵਲੋਂ ਪ੍ਰਵਾਨਿਤ ਸਲੰਸਰ ਲਗਾਏ ਜਾਣ, ਪ੍ਰੈਸ਼ਰ ਜਾਂ ਜ਼ਿਆਦਾ ਅਵਾਜ ਵਾਲੇ ਹਾਰਨ ਲਗਾਉਣ ਵਾਲਿਆਂ ਦੇ ਚਲਾਨ ਕੀਤੇ ਜਾ ਰਹੇ ਹਨ।
ਵਹੀਕਲ ਚਲਾਉਣ ਵੇਲੇ ਕਪੜੇ ਆਦਿ ਨਾਲ ਅਪਣਾ ਮੂੰਹ ਢਕਣਾ ਵੀ ਗੈਰ-ਕਾਨੂੰਨੀ ਕਰਾਰ ਦਿਤਾ ਹੋਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਸ਼ਹਿਰ ਨਿਵਾਸੀਆਂ ਨੂੰ ਵਿਸ਼ੇਸ਼ ਤੌਰ ਤੇ ਅਪੀਲ ਕੀਤੀ ਕਿ ਉਹ ਸਫ਼ਰ ਦੌਰਾਨ ਰਜਿਸਟਰੇਸ਼ਨ, ਬੀਮਾਂ, ਡਰਾਈਵਿੰਗ ਲਾਇਸੰਸ ਆਦਿ ਜ਼ਰੂਰੀ ਕਾਗ਼ਜ਼ਾਤ ਅਪਣੇ ਵਹੀਕਲਾਂ ਵਿਚ ਮੌਜੂਦ ਰੱਖਣ, ਟਰੈਫਿਕ ਨਿਯਮਾਂ ਦੀ ਪਾਲਣਾ ਕਰਨ। ਇਸ ਮੌਕੇ ਟਰੈਫਿਕ ਟੀਮ ਦੇ ਮੈਂਬਰ ਹੌਲਦਾਰ ਜਰਨੈਲ ਸਿੰਘ, ਹੌਲਦਾਰ ਜਗਰੂਪ ਸਿੰਘ ਅਤੇ ਹੌਲਦਾਰ ਗੁਰਦੇਵ ਸਿੰਘ ਆਦਿ ਵੀ ਹਾਜ਼ਰ ਸਨ।