ਪੰਜਾਬ ਦੀਆਂ ਖੇਤੀ ਵਿਸਤਾਰ ਸੇਵਾਵਾਂ ਹੋਰ ਮਜ਼ਬੂਤ ਹੋਣਗੀਆਂ : ਵਿਸ਼ਵਾਜੀਤ ਖੰਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 13 ਜੂਨ ਨੂੰ ਸੱਤ ਖੇਤੀਬਾੜੀ ਵਿਕਾਸ ਅਫ਼ਸਰਾਂ ਨੂੰ ਨਿਯੁਕਤੀ ਪੱਤਰ/ਤੈਨਾਤੀ ਸਟੇਸ਼ਨ.....

During the meeting Vishwajeet Khanna

ਚੰਡੀਗੜ੍ਹ : ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 13 ਜੂਨ ਨੂੰ ਸੱਤ ਖੇਤੀਬਾੜੀ ਵਿਕਾਸ ਅਫ਼ਸਰਾਂ ਨੂੰ ਨਿਯੁਕਤੀ ਪੱਤਰ/ਤੈਨਾਤੀ ਸਟੇਸ਼ਨ ਜਾਰੀ ਕੀਤੇ ਸਨ।  ਇਸ ਸਬੰਧੀ ਬਾਕੀ ਰਹਿੰਦੇ 132 ਖੇਤੀਬਾੜੀ ਵਿਕਾਸ ਅਫ਼ਸਰਾਂ ਨੂੰ ਅੱਜ  ਕਿਸਾਨ ਭਵਨ ਸੈਕਟਰ 35 ਵਿਖੇ ਮਾਨਯੋਗ ਵਧੀਕ ਮੁੱਖ ਸਕੱਤਰ ਸ੍ਰੀ ਵਿਸ਼ਵਾਜੀਤ ਖੰਨਾ ਵਲੋਂ ਨਿਯੁਕਤੀ ਪੱਤਰ ਵੰਡੇ ਸਮੇਂ ਸਮੂਹ ਅਧਿਕਾਰੀਆਂ ਨੂੰ ਵਿਭਾਗ ਵਿਚ ਤੈਨਾਤੀ ਦੀ ਵਧਾਈ ਦਿਤੀ ਅਤੇ ਅਪਣੇ ਸੰਬੋਧਨ ਵਿਚ ਸਮੂਹ ਅਧਿਕਾਰੀਆਂ ਨੂੰ ਕਿਹਾ ਕਿ ਖੇਤੀ ਖੇਤਰ ਬੜੇ ਗੰਭੀਰ ਸੰਕਟ ਵਿਚੋਂ ਗੁਜਰ ਰਿਹਾ ਹੈ

ਜਿਸ ਨੂੰ ਇਸ ਸੰਕਟ ਭਰੀ ਸਥਿਤੀ ਵਿਚੋਂ ਕੱਢਣ ਲਈ ਤੁਹਾਡਾ ਖੇਤੀ ਵਿਸਥਾਰ ਕਾਮਿਆਂ ਦਾ ਬਹੁਤ ਅਹਿਮ ਯੋਗਦਾਨ ਹੋਵੇਗਾ। ਉੁਨ੍ਹਾਂ ਅੱਗੇ ਕਿਹਾ ਕਿ ਬਹੁਤੇ ਨਵੇਂ ਅਧਿਕਾਰੀਆਂ ਨੂੰ ਕਾਟਨ ਬੈਲਟ ਅਤੇ ਭੌਂ-ਪਰਖ ਲੈਬਾਰਟਰੀਆਂ ਵਿਚ ਤੈਨਾਤ ਕੀਤਾ ਗਿਆ ਹੈ, ਹੁਣ ਤੁਸੀਂ ਤਨਦੇਹੀ ਨਾਲ ਕੰਮ ਕਰਨਾ ਹੈ, ਤਾਂ ਹੀ ਕਿਸਾਨਾਂ ਦੇ ਖੇਤੀ ਖਰਚੇ ਘੱਟ ਸਕਦੇ ਹਨ ਅਤੇ ਖੇਤੀ ਨੂੰ ਇਕ ਲਾਹੇਵੰਦ ਧੰਦਾ ਬਣਾ ਸਕਦੇ ਹਾਂ।

ਡਾਇਰੈਕਟਰ ਖੇਤੀਬਾੜੀ ਡਾ. ਜਸਬੀਰ ਸਿੰਘ ਬੈਂਸ ਨੇ ਸਮੂਹ ਨਵ-ਨਿਯੁਕਤ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਸੁਹਿਰਦਤਾ ਨਾਲ ਕੰਮ ਕਰਨ ਦੀ ਸਲਾਹ ਦਿਤੀ ਅਤੇ ਉਨ੍ਹਾਂ ਨੇ ਮਾਨਯੋਗ ਵਧੀਕ ਮੁੱਖ ਸਕੱਤਰ ਦਾ ਇਸ ਮੌਕੇ ਪਹੁੰਚਣ 'ਤੇ ਧਨਵਾਦ ਕੀਤਾ।