ਰਿਟਾਇਰੀਜ਼ ਵੈਲਫ਼ੇਅਰ ਐਸੋਸੀਏਸ਼ਨ ਦੀ ਮੀਟਿੰਗ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਿਲ੍ਹਾ ਕੋਆਪਰੇਟਿਵ ਰਿਟਾਇਰੀਜ਼ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰਾ ਦੀ ਮਹੀਨਾਵਾਰ ਮੀਟਿੰਗ ਐਸੋਂ. ਦੇ ਚੇਅਰਮੈਨ ਸੰਤੋਖ ਸਿੰਘ ਭੰਡਾਰੀ ਸੇਵਾ ਮੁਕਤ ਸਯੁਕੰਤ ...

Retired Welfare Association's meeting

ਸ੍ਰੀ ਮੁਕਤਸਰ ਸਾਹਿਬ, ਜ਼ਿਲ੍ਹਾ ਕੋਆਪਰੇਟਿਵ ਰਿਟਾਇਰੀਜ਼ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰਾ ਦੀ ਮਹੀਨਾਵਾਰ ਮੀਟਿੰਗ ਐਸੋਂ. ਦੇ ਚੇਅਰਮੈਨ ਸੰਤੋਖ ਸਿੰਘ ਭੰਡਾਰੀ ਸੇਵਾ ਮੁਕਤ ਸਯੁਕੰਤ ਰਜਿਸਟਰਾਰ ਅਤੇ ਪ੍ਰਧਾਨ ਸੁਦਰਸ਼ਨ ਕੁਮਾਰ ਸਿਡਾਨਾ ਸੇਵਾ ਮੁਕਤ ਸਹਾਇਕ ਰਜਿਸਟਰਾਰ ਦੀ ਸਾਂਝੀ ਪ੍ਰਧਾਨਗੀ ਹੇਠ ਸਥਾਨਕ ਕੋਟਕਪੂਰਾ ਰੋਡ ਸਥਿਤ ਦੀ ਮੁਕਤਸਰ ਕੇਂਦਰੀ ਸਹਿਕਾਰੀ ਬੈਂਕ ਲਿਮ. ਦੇ ਮੁੱਖ ਦਫ਼ਤਰ ਵਿਖੇ ਹੋਈ।

ਮੀਟਿੰਗ ਵਿਚ ਬੈਂਕ ਦੇ ਮੁੱਖ ਦਫ਼ਤਰ ਦੇ ਸੀਨੀਅਰ ਮੈਨੇਜਰ ਪਰਮਵੀਰ ਸਿੰਘ ਭੰਡਾਰੀ ਵਿਸ਼ੇਸ਼ ਸੱਦੇ ਤੇ ਸ਼ਾਮਲ ਹੋਏ ਅਤੇ ਬੈਂਕ ਦੀਆਂ ਲਾਹੇਵੰਦ ਸਕੀਮਾਂ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿਤੀ। ਮੀਟਿੰਗ ਦੌਰਾਨ ਸਹਿਕਾਰਤਾ ਵਿਭਾਗ ਤੇ ਸਹਿਕਾਰੀ ਅਦਾਰਿਆ ਦੇ ਸੇਵਾ ਮੁਕਤ ਕਰਮਚਾਰੀਆ ਅਤੇ ਹੁਣ ਸਰਵਿਸ ਕਰ ਰਹੇ ਕਰਮਚਾਰੀਆਂ ਦੇ ਮਸਲਿਆਂ ਤੇ ਵਿਚਾਰ-ਵਟਾਂਦਰਾ ਕੀਤਾ ਗਿਆ।

ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੇਂਦਰ ਸਰਕਾਰ ਵਲੋਂ 1 ਜਨਵਰੀ 2017, 1 ਜੁਲਾਈ 2017 ਅਤੇ 1 ਜਨਵਰੀ 2018 ਤੋਂ ਦਿੱਤੀਆਂ ਗਈਆਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦੇ ਅਧਾਰ ਤੇ ਪੰਜਾਬ ਸਰਕਾਰ ਆਪਣੇ ਕਰਮਚਾਰੀਆਂ, ਪੈਨਸ਼ਨਰਾਂ ਅਤੇ ਫੈਮਲੀ ਪੈਨਸ਼ਨਰਾਂ ਨੂੰ ਬਣਦੀ ਕਿਸ਼ਤ ਦੇਣ ਦਾ ਨੋਟੀਫਿਕੇਸ਼ਨ ਜਾਰੀ ਕਰੇ।

ਬੁਲਾਰਿਆਂ ਨੇ ਕਿਹਾ ਕਿ ਮਹੀਨਾਵਾਰ ਦਿੱਤਾ ਜਾਂਦਾ ਮੈਡੀਕਲ ਭੱਤਾ ਪੈਨਸ਼ਨਰਾਂ ਦੀ ਵਧਦੀ ਉਮਰ 60, 70, 80, 90 ਅਤੇ 100 ਸਾਲ ਦੇ ਸਲੈਬ  ਨਾਲ ਲਿੰਕ ਕੀਤਾ ਜਾਵੇ ਤੇ ਹਰ ਸਲੈਬ ਤੇ 300 ਰੁਪਏ ਦਾ ਵਾਧਾ ਕੀਤਾ ਜਾਵੇ, ਮੈਡੀਕਲ ਰੀ ਇੰਬਸਰਮੈਂਟ ਸਕੀਮ ਦੀ ਬਜਾਏ ਸਾਲ 2016-17 ਵਾਂਗ ਕੈਸ਼ਲੈਸ ਸਕੀਮ ਚਾਲੂ ਕੀਤੀ ਜਾਵੇ ਕਿਉਂਕਿ ਰੀ ਇੰਬਸਰਮੈਂਟ ਸਕੀਮ ਤਹਿਤ ਇਲਾਜ ਦੌਰਾਨ ਆਰਥਿਕ ਮੁਸ਼ਕਿਲਾਂ ਦਾ ਸਾਹਣਾ ਕਰਨਾ ਪੈਂਦਾ ਹੈ।

ਅੰਤ ਵਿਚ ਸੰਗਠਨ ਦੇ ਪ੍ਰਧਾਨ ਸੁਦਰਸ਼ਨ ਕੁਮਾਰ ਸਿਡਾਨਾ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ 10 ਜੁਲਾਈ  ਤੱਕ ਮੰਗਾਂ ਨਾ ਮੰਨਣ ਦੀ ਸੂਰਤ 'ਚ 16 ਜੁਲਾਈ ਨੂੰ ਜਥੇਬੰਦੀ ਦੀ ਹੋਣ ਵਾਲੀ ਮਹੀਨਾਵਾਰ ਮੀਟਿੰਗ 'ਚ ਵੱਡਾ ਸੰਘਰਸ਼ ਉਲੀਕਨ ਬਾਰੇ ਵਿਚਾਰ ਕੀਤਾ ਜਾਵੇਗਾ। ਇਸ ਮੌਕੇ ਤੇ ਚੇਅਰਮੈਨ , ਪ੍ਰਧਾਨ ਤੋਂ ਇਲਾਵਾ ਸੰਤੋਖ ਸਿੰਘ , ਚੌਧਰੀ ਬਲਬੀਰ ਸਿੰਘ, ਹਾਕਮ ਸਿੰਘ ਗਿੱਲ , ਅਜੀਤ ਸਿੰਘ ਬਰਾੜ, ਗੁਰਦੇਵ ਸਿੰਘ ਮੜ੍ਹਾਕ ਆਦਿ ਨੇ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਸੇਵਾ ਮੁਕਤ ਨਿਰੀਖਕ ਅਜੀਤ ਸਿੰਘ ਬਰਾੜ ਜਨਰਲ ਸਕੱਤਰ  ਨੇ ਬਾਖੂਬੀ ਨਿਭਾਈ।