ਅਸਮਾਨੀਂ ਚੜ੍ਹੀ ਧੂੜ ਨੇ ਲੋਕਾਂ ਦੇ ਸਾਹ ਸੂਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਅਤੇ ਹਰਿਆਣਾ ਤੀਜੇ ਦਿਨ ਵੀ ਧੂੜ ਦੀ ਚਾਦਰ ਵਿਚ ਲਿਪਟੇ ਰਹੇ ਜਿਸ ਕਾਰਨ ਕਈ ਥਾਵਾਂ 'ਤੇ ਹਵਾਈ ਆਵਾਜਾਈ ਵੀ ਪ੍ਰਭਾਵਤ ਹੋਈ......

Shri Darbar Sahib Ji

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਤੀਜੇ ਦਿਨ ਵੀ ਧੂੜ ਦੀ ਚਾਦਰ ਵਿਚ ਲਿਪਟੇ ਰਹੇ ਜਿਸ ਕਾਰਨ ਕਈ ਥਾਵਾਂ 'ਤੇ ਹਵਾਈ ਆਵਾਜਾਈ ਵੀ ਪ੍ਰਭਾਵਤ ਹੋਈ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦਸਿਆ ਕਿ ਮੌਸਮ ਦੀ ਮੌਜੂਦਾ ਹਾਲਤ ਨੂੰ ਵੇਖਦਿਆਂ ਕੁੱਝ ਜਹਾਜ਼ ਕੰਪਨੀਆਂ ਨੇ ਜਹਾਜ਼ਾਂ ਦੀ ਉਡਾਣ ਰੱਦ ਕਰਨ ਦਾ ਐਲਾਨ ਕਲ ਹੀ ਕਰ ਦਿਤਾ ਸੀ।

ਅਸਮਾਨ ਵਿਚ ਧੂੜ ਫੈਲ ਜਾਣ ਕਾਰਨ 30 ਤੋਂ ਵੱਧ ਉਡਾਣਾਂ ਰੱਦ ਹੋ ਗਈਆਂ ਸਨ। ਧੂੜ ਕਾਰਨ ਹਵਾ ਮਿਆਰ ਵੀ ਪ੍ਰਭਾਵਤ ਹੋਇਆ ਹੈ। ਮੌਸਮ ਵਿਭਾਗ ਨੇ ਦਸਿਆ ਕਿ ਅੱਜ ਸ਼ਾਮ ਹਾਲਾਤ ਵਿਚ ਸੁਧਾਰ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦਸਿਆ ਕਿ ਰਾਜਸਥਾਨ ਵਿਚ ਧੂੜ ਭਰੀ ਹਨੇਰੀ ਕਾਰਨ ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਦਾ ਵਿਚ ਹਵਾ ਦੇ ਮੋਟੇ ਕਣਾਂ ਦਾ ਪੱਧਰ ਵਧ ਗਿਆ। ਰਾਜਸਥਾਨ ਵਿਚ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲ ਰਹੀ ਸੀ।