ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਮੋਦੀ ਸਰਕਾਰ ਤੋਂ ਖ਼ਤਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਮੋਦੀ ਸਰਕਾਰ ਦੀਆਂ ਮਾਰੂ ਨੀਤੀਆਂ ਅਤੇ ਤੇਲ ਕੀਮਤਾਂ ਦੇ ਲਗਾਤਾਰ ਵਾਧੇ ਖਿਲਾਫ਼ ਹੱਲਾ ਬੋਲ ਰੋਸ ਧਰਨਿਆਂ.....

People Protesting

ਮੋਗਾ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਮੋਦੀ ਸਰਕਾਰ ਦੀਆਂ ਮਾਰੂ ਨੀਤੀਆਂ ਅਤੇ ਤੇਲ ਕੀਮਤਾਂ ਦੇ ਲਗਾਤਾਰ ਵਾਧੇ ਖਿਲਾਫ਼ ਹੱਲਾ ਬੋਲ ਰੋਸ ਧਰਨਿਆਂ ਰਾਹੀਂ ਜਨ ਜਨ ਨੂੰ ਜਾਗਰੂਕ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਮੋਗਾ ਹਲਕੇ ਦੇ ਵਿਧਾਇਕ ਡਾ. ਹਰਜੋਤ ਕਮਲ ਵਲੋਂ ਰੋਸ ਧਰਨਿਆਂ ਦੀ ਲੜੀ ਦੇ ਦੂਸਰੇ ਦਿਨ ਪਿੰਡ ਚੜਿੱਕ, ਚੜਿੱਕ ਕੋਠੇ ਪੱਤੀ, ਮੰਡੀਰਾ ਵਾਲਾ ਨਵਾਂ ਅਤੇ ਮੰਡੀਰਾ ਵਾਲਾ ਪੁਰਾਣਾ ਵਿਖੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਡਾ. ਹਰਜੋਤ ਕਮਲ ਨੇ ਮੋਦੀ ਸਰਕਾਰ ਦੀਆਂ ਤੇਲ ਕੀਮਤਾਂ ਦੇ ਵਾਧੇ, ਮਹਿੰਗਾਈ ਅਤੇ ਲੋਕ ਵਿਰੋਧੀ ਨੀਤੀਆਂ ਦਾ ਭਾਂਡਾ ਭੰਨਿਆ। 

ਡਾ. ਹਰਜੋਤ ਨੇ ਕਿਹਾ ਕਿ ਜੋ ਮੋਦੀ ਸਰਕਾਰ ਨੇ ਦੇਸ਼ ਵਿਚ ਫਿਰਕੂਵਾਦ ਨੂੰ ਪੈਦਾ ਕੀਤਾ ਹੈ ਅਤੇ ਦੇਸ਼ ਵਿਚ ਹਿੰਦੂ, ਮੁਸਲਿਮ ਅਤੇ ਸਿੱਖਾਂ ਵਿਚ ਆਪਸੀ ਫੁੱਟ ਪੈਦਾ ਕਰਨ ਦੀ ਕੋਸ਼ਿਸ਼ ਮੋਦੀ ਸਰਕਾਰ ਵਲੋਂ ਲਗਾਤਾਰ ਕੀਤਾ ਜਾ ਰਹੀ ਹੈ, ਜਿਸ ਨਾਲ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਖ਼ਤਰਾ ਪੈਦਾ ਹੋ ਗਿਆ ਹੈ। 
ਇਸ ਮੌਕੇ ਗੁਰਮੇਲ ਸਿੰਘ ਪ੍ਰਧਾਨ ਬਲਾਕ ਮੋਗਾ-1, ਪਿੰਡ ਚੜਿੱਕ ਦੇ ਰੋਸ਼ ਧਰਨੇ ਵਿੱਚ ਗਰਦੌਰ ਸਿੰਘ, ਗੁਰਤੇਜ ਸਿੰਘ, ਜਸਵੰਤ ਸਿੰਘ ਸੰਧੂ, ਇਕਬਾਲ ਸਿੰਘ, ਸੁਰਜੀਤ ਸਿੰਘ ਭੁੱਲਰ, ਲੱਕੀ ਵਾੜਾ, ਛਿੰਦਾ ਨੰਬਰਦਾਰ ਹਾਜ਼ਰ ਸਨ।

ਨਵਤੇਜ ਸਿੰਘ ਤੇਜੀ, ਕੇਵਲ ਸਿੰਘ ਨੰਬਰਦਾਰ, ਗੁਰਜੰਟ ਸਿੰਘ ਜੰਟਾ, ਬਲਜੀਤ ਸਿੰਘ, ਲਾਲ ਸਿੰਘ ਆਦਿ ਹਾਜ਼ਰ ਸਨ, ਚੜਿੱਕ ਕੋਠੇ ਪੱਤੀ ਵਿਖੇ ਗੁਰਦੇਵ ਸਿੰਘ ਸਾਬਕਾ ਸਰਪੰਚ, ਗੁਰਚਰਨ ਸਿੰਘ ਮੈਂਬਰ, ਕਰਮਜੀਤ ਸਿੰਘ ਸੈਕਟਰੀ, ਦਰਸ਼ਨ ਲਾਲ ਸ਼ਰਮਾ, ਅਜਮੇਰ ਸਿੰਘ, ਦਰਸ਼ਨ ਸਿੰਘ, ਮੱਖਣ ਸਿੰਘ, ਬੰਤਾ ਸਿੰਘ, ਮੇਜਰ ਸਿੰਘ ਖੋਸਾ, ਮੰਡੀਰਾਂ ਵਾਲਾ ਪੁਰਾਣਾ ਵਿਖੇ ਸਾਬਕਾ ਸਰਪੰਚ ਮੱਖਣ ਸਿੰਘ, ਜਗਸੀਰ ਸਿੰਘ ਪੰਚ, ਲਛਮਣ ਸਿੰਘ, ਗੁਰਮੇਲ ਸਿੰਘ, ਦਰਸ਼ਨ ਸਿੰਘ, ਸਾਧੂ ਸਿੰਘ, ਦਰਸ਼ਨ ਸਿੰਘ ਮਿਸਤਰੀ, ਮਲਕੀਤ ਸਿੰਘ ਅਤੇ ਮੰਡੀਰਾਂ ਨਵਾਂ ਵਿਖੇ ਸੁਖਦੇਵ ਸਿੰਘ ਸਰਪੰਚ, ਬਲਦੇਵ ਸਿੰਘ, ਗੁਰਸੇਵਕ ਮੈਂਬਰ ਆਦਿ ਹਾਜ਼ਰ ਸਨ।