ਕਰੋਨਾ ਪੌਜਟਿਵ ਨਰਸ ਲਈ ਰਾਹਤ ਦੀ ਖ਼ਬਰ, ਆਈਸੋਲੇਸ਼ਨ ਵਾਰਡ ਚੋਂ ਦੇ ਸਕੇਗੀ ਪ੍ਰੀਖਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਰਸ ਨੂੰ ਨੌਕਰੀ ਵਿਚ ਪੱਕਿਆਂ ਹੋਣ ਵਾਲੀ ਪ੍ਰੀਖਿਆ ਵਿਚ ਸ਼ਾਮਿਲ ਹੋਣ ਲਈ ਆਈਸੋਲੇਸ਼ਨ ਵਾਰਡ ਵਿਚੋਂ ਹੀ ਪ੍ਰੀਖਿਆ ਦੇਣ ਦੀ ਆਗਿਆ ਮਿਲ ਗਈ ਹੈ

Photo

ਪੰਜਾਬ ਦੇ ਪਟਿਆਲਾ ਵਿਖੇ ਕਰੋਨਾ ਪੌਜਟਿਵ ਨਰਸ ਦੇ ਲਈ ਇਕ ਰਾਹਤ ਦੀ ਖਬਰ ਆਈ ਹੈ, ਕਿਉਂਕਿ ਇਸ ਨਰਸ ਨੂੰ ਨੌਕਰੀ ਵਿਚ ਪੱਕਿਆਂ ਹੋਣ ਵਾਲੀ ਪ੍ਰੀਖਿਆ ਵਿਚ ਸ਼ਾਮਿਲ ਹੋਣ ਲਈ ਆਈਸੋਲੇਸ਼ਨ ਵਾਰਡ ਵਿਚੋਂ ਹੀ ਪ੍ਰੀਖਿਆ ਦੇਣ ਦੀ ਆਗਿਆ ਮਿਲ ਗਈ ਹੈ ਅਤੇ ਇਸ ਲਈ ਇੰਤਜ਼ਾਮ ਕਰਨ ਦੇ ਆਦੇਸ਼ ਵੀ ਮਿਲੇ ਹਨ। ਜ਼ਿਕਰਯੋਗ ਹੈ ਕਿ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਇਕਾਂਤਵਾਸ ਵਾਰਡ ਚ ਡਿਊਟੀ ਕਰਦਿਆਂ ਉਹ ਕਰੋਨਾ ਪੌਜਟਿਵ ਆਈ ਸੀ।

ਇਸ ਕੰਟਰੈਕਟ ਆਧਾਰਿਤ ਸਟਾਫ ਨਰਸ ਦਾ 21 ਜੂਨ ਨੂੰ ਰੈਗੂਲਰ ਅਸਾਮੀ ਲਈ ਹੋਣ ਵਾਲੀ ਪ੍ਰੀਖਿਆ ਹੁਣ ਕਰੋਨਾ ਵਾਇਰਡ ਵਿਚ ਹੀ ਲਈ ਜਾਵੇਗੀ। ਦੱਸ ਦੱਈਏ ਕਿ ਇਹ ਇਮਤਿਹਾਨ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫ਼ਰੀਦਕੋਟ ਵੱਲੋਂ ਲਿਆ ਜਾਣਾ ਹੈ।  ਰਾਜਿੰਦਰਾ ਹਸਪਤਾਲ ਪਟਿਆਲਾ ਦੇ ਮੈਡੀਕਲ ਸੁਪਰਡੈਂਟ ਡਾ. ਪਾਰਸ ਪਾਂਡਵ ਨੇ ਦੱਸਿਆ ਕਿ ਇਹ ਖ਼ਬਰ ਸੁਣ ਕੇ ਪੀੜਤ ਨਰਸ ਖ਼ੁਸ਼ ਹੈ

ਤੇ ਉਹ ਵਾਰਡ ਵਿਚ ਹੀ ਇਮਤਿਹਾਨ ਦੀ ਤਿਆਰੀ ਕਰ ਰਹੀ ਹੈ। ਉੱਧਰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਦੇ ਵੀਸੀ ਰਾਜ ਬਹਾਦਰ ਨੇ ਦੱਸਿਆ ਕਿ ਇਸ ਲਈ ਯੂਨੀਵਰਸਿਟੀ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਜੋ ਦਸਕਰਨ ਕੌਰ ਨਾ ਦੀ ਇਹ ਨਰਸ ਆਪਣੀ ਪ੍ਰੀਖਿਆ ਦੇ ਸਕੇ। ਇਸ ਤੋਂ ਬਾਅਦ ਜਸਕਰਨ ਕੌਰ ਵੱਲੋਂ ਵੀ ਸਰਕਾਰ ਦੇ ਇਸ ਉਪਰਾਲੇ ਤੇ ਖੁਸ਼ੀ ਪ੍ਰਗਟਾਉਂਦਿਆ ਉਨ੍ਹਾਂ ਦਾ ਧੰਨਵਾਦ ਕੀਤਾ

ਅਤੇ ਕਿਹਾ ਕਿ ਮੇਰਾ ਬਚਪਨ ਤੋਂ ਇਹ ਇਹ ਸੁਪਨਾ ਰਿਹਾ ਹੈ ਕਿ ਮੈਂ ਨਰਸਿੰਗ ਕਰ ਲੋਕਾਂ ਦੀ ਸੇਵਾ ਕਰ ਸਕਾਂ ਅਤੇ ਹੁਣ ਮੈਂ ਆਈਸੋਲੇਸ਼ਨ ਵਾਰਡ ਚ ਵੀ ਇਸ ਪ੍ਰੀਖਿਆ ਦੀ ਤਿਆਰੀ ਕਰ ਰਹੀ ਹਾਂ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।