ਲਾਪਤਾ ਦੇ ਪੋਸਟਰ ਲੱਗਣ ਤੋਂ ਬਾਅਦ ਸੰਨੀ ਦਿਓਲ ਨੂੰ ਆਪਣੇ ਹਲਕੇ ਦੀ ਆਈ ਯਾਦ
ਭੇਜੇ 4 ਆਕਸੀਜਨ ਕੰਨਸਟ੍ਰੇਟਰ
ਗੁਰਦਾਸਪੁਰ( ਅਵਤਾਰ ਸਿੰਘ) ਗੁਰਦਾਸਪੁਰ ( Gurdaspur ) ਤੋਂ ਸੰਸਦ ਮੈਂਬਰ ਸੰਨੀ ਦਿਓਲ ( Sunny Deol) ਪਿਛਲੇ ਲੰਬੇ ਸਮੇਂ ਤੋਂ ਆਪਣੇ ਹਲਕੇ ਵਿਚੋਂ ਗਾਇਬ ਹਨ ਜਿਸਦੇ ਵਿਰੋਧ ਵਿੱਚ ਨੌਜਵਾਨਾਂ ਨੇ ਗੁਰਦਾਸਪੁਰ ( Gurdaspur ) ਸ਼ਹਿਰ ਵਿੱਚ ਸੰਨੀ ਦਿਓਲ ਲਾਪਤਾ ਦੇ ਪੋਸਟਰ ਵੀ ਲਗਾਏ ਸਨ।
ਸ਼ਾਹਿਦ ਉਸਦਾ ਹੀ ਅਸਰ ਹੈ ਕਿ ਅੱਜ ਸੰਨੀ ਦਿਓਲ ( Sunny Deol) ਨੂੰ ਆਪਣੇ ਹਲਕੇ ਦੀ ਯਾਦ ਆਈ ਹੈ ਅਤੇ ਸੰਨੀ ਦਿਓਲ ( Sunny Deol) ਵੱਲੋਂ ਗੁਰਦਾਸਪੁਰ ( Gurdaspur ) ਸਿਵਿਲ ਹਸਪਤਾਲ ਨੂੰ 4 ਆਕਸੀਜਨ ਕੰਨਸਟ੍ਰੇਟਰ ਦਿੱਤੇ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਜਪਾ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਸੰਨੀ ਦਿਓਲ ( Sunny Deol) ਵੱਲੋਂ ਅੱਜ ਸਿਵਲ ਹਸਪਤਾਲ ਨੂੰ 4 ਆਕਸੀਜਨ ਕੰਨਸਟ੍ਰੇਟਰ ਦਿਤੇ ਗਏ ਹਨ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਸੰਸਦ ਮੈਂਬਰ ਦੇ ਸਹਾਇਕ ਪੰਕਜ ਜੋਸ਼ੀ ਵੀ ਮੌਜੂਦ ਸਨ।
ਇਹ ਵੀ ਪੜ੍ਹੋ: ਅਮਰੀਕਾ ਵਿਚ ਲੱਖਾਂ ਦੀ ਨੌਕਰੀ ਛੱਡ, ਸ਼ੁਰੂ ਕੀਤੀ ਖੇਤੀ, ਅੱਜ ਸਾਲਾਨਾ ਆਮਦਨ 90 ਲੱਖ ਤੋਂ ਜ਼ਿਆਦਾ
ਐਸਐਮਓ ਗੁਰਦਾਸਪੁਰ ( Gurdaspur ) ਡਾ: ਚੇਤਨਾ ਨੂੰ ਇਹ ਚਾਰ ਆਕਸੀਜਨ ਕੰਨਸਟ੍ਰੇਟਰ ਸੋਂਪੇ ਗਏ ।ਇਸ ਮੌਕੇ ਪਰਮਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸੰਸਦ ਮੈਂਬਰ ਸੰਨੀ ਦਿਓਲ ( Sunny Deol) ਵੱਲੋਂ ਪਹਿਲਾਂ ਵੀ ਲੋਕ ਸਭਾ ਹਲਕਾ ਗੁਰਦਾਸਪੁਰ ਦੀਆਂ ਸਿਹਤ ਸਹੂਲਤਾਂ ਵਿੱਚ ਸੁਧਾਰ ਲਈ ਐਂਬੂਲੈਂਸਾਂ, ਪੀਪੀਈ ਕਿੱਟਾਂ, ਬੈੱਡਸ਼ੀਟਾਂ ਅਤੇ ਮਾਸਕ ਦਿੱਤੇ ਗਏ ਸਨ। ਉਹਨਾਂ ਕਿਹਾ ਕਿ ਸੰਨੀ ਦਿਓਲ ( Sunny Deol) ਗੁਰਦਾਸਪੁਰ ( Gurdaspur ) ਦੇ ਲੋਕਾਂ ਦਾ ਪੂਰਾ ਧਿਆਨ ਰੱਖ ਰਹੇ ਹਨ।