ਬਾਰਡਰ 'ਤੇ ਸ਼ਹੀਦ ਹੋਏ ਫੌਜੀ ਗੁਰਨਿੰਦਰ ਸਿੰਘ ਦੀ ਮ੍ਰਿਤਕ ਦੇਹ ਪਹੁੰਚੀ ਜੱਦੀ ਪਿੰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

''ਦੇਸ਼ ਦੇ ਲਈ ਦਿੱਤੀ ਕੁਰਬਾਨੀ ਲਈ ਸਾਡਾ ਬੱਚਾ ਹਮੇਸ਼ਾਂ ਅਮਰ ਰਹੇਗਾ''

Martyr Gurninder Singh

ਸ੍ਰੀ ਅਨੰਦਪੁਰ ਸਾਹਿਬ (ਸੰਦੀਪ ਸ਼ਰਮਾ) ਬੀਤੇ ਦਿਨੀਂ ਅਸਾਮ ਅਤੇ ਚੀਨ(China)  ਦੇ ਬਾਰਡਰ ਤੇ ਜ਼ਿਲ੍ਹਾ ਰੂਪਨਗਰ ਦੇ ਪਿੰਡ ਨੂਰਪੁਰ ਬੇਦੀ ( Nurpur Bedi)  ਦਾ ਰਹਿਣ ਵਾਲਾ ਫੌਜੀ ਨੌਜਵਾਨ ਗੁਰਨਿੰਦਰ ਸਿੰਘ (  Martyr Gurninder Singh)  ਬਾਰਡਰ ਤੇ ਸ਼ਹੀਦ ਹੋ ਗਿਆ ਸੀ।

ਜਿਸ ਦੀ ਦੇਹ ਨੂੰ ਅੱਜ ਤਾਬੂਤ ਵਿਚ ਬੰਦ ਕਰਕੇ ਫੌਜ ਦੇ ਕੁਝ ਫੌਜੀਆਂ ਵੱਲੋਂ ਗੁਰਨਿੰਦਰ ਸਿੰਘ( Gurninder Singh)  ਦੇ ਜੱਦੀ ਪਿੰਡ ਜ਼ਿਲ੍ਹਾ ਰੂਪਨਗਰ ਦੇ ਵਿੱਚ ਪੈਂਦੇ ਪਿੰਡ ਨੂਰਪੁਰ ਬੇਦੀ ( Nurpur Bedi)  ਵਿਖੇ ਲਿਆਂਦਾ ਗਿਆ। ਸ਼ਹੀਦ ਗੁਰਨਿੰਦਰ ਸਿੰਘ (  Martyr Gurninder Singh)  ਦੀ ਦੇਹ ਨੂੰ ਦੇਖ ਕੇ ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹੈ।

 ਦੂਜੇ ਪਾਸੇ ਪਰਿਵਾਰਕ ਮੈਂਬਰਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਗੁਰਨਿੰਦਰ ਸਿੰਘ (  Martyr Gurninder Singh) ਦਾ ਸੁਪਨਾ ਸੀ ਕਿ ਉਹ  ਫੌਜ ਦੇ ਵਿਚ ਨੌਕਰੀ ਕਰੇ ਅਤੇ ਆਪਣੇ ਦੇਸ਼ ਲਈ ਕੁਝ ਕਰ ਵਿਖਾਵੇ ਅੱਜ ਉਸ ਦੀ ਸ਼ਹਾਦਤ ਉਸ ਦੇ ਦੇਸ਼ ਲਈ ਕੰਮ ਆਈ ਹੈ। 

 

ਇਹ ਵੀ ਪੜ੍ਹੋ: ਕ੍ਰਿਸਟੀਆਨੋ ਰੋਨਾਲਡੋ ਨੇ ਪ੍ਰੈਸ ਕਾਨਫਰੰਸ ਦੌਰਾਨ ਹਟਾਈਆਂ Coca-Cola ਦੀਆਂ ਬੋਤਲਾਂ, ਕਿਹਾ.......

 

ਨਾਲ ਆਏ  ਫ਼ੌਜੀ ਵੀਰਾਂ ਵੱਲੋਂ ਸ਼ਹੀਦ ਗੁਰਨਿੰਦਰ ਸਿੰਘ (  Martyr Gurninder Singh) ਨੂੰ  ਪਰੇਡ ਅਤੇ ਫੁੱਲਾਂ ਦਾ ਗੁਲਦਸਤਾ ਚਰਨਾਂ ਵਿੱਚ ਭੇਟ ਕਰਕੇ ਸ਼ਰਧਾਂਜਲੀ ਦਿੱਤੀ ਗਈ । ਦੇਹ ਪਿੰਡ ਵਿਚ ਆਉਣ ਤੋਂ ਬਾਅਦ ਮਾਹੌਲ ਬਹੁਤ ਗ਼ਮਗੀਨ ਹੋ ਗਿਆ ਤੇ ਇਲਾਕੇ ਵਿਚ ਸੋਗ ਦੀ ਲਹਿਰ ਹੈ ਪਰ ਫਿਰ ਵੀ ਪਰਿਵਾਰਕ ਮੈਂਬਰਾਂ  ਨੂੰ ਮਾਣ ਹੈ ਕਿ ਸ਼ਹੀਦ ਗੁਰਨਿੰਦਰ ਸਿੰਘ (  Martyr Gurninder Singh) ਦੇਸ਼ ਲਈ ਸ਼ਹੀਦ ਹੋਇਆ ਹੈ।