ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅਕਾਲੀਆਂ 'ਤੇ ਵਰ੍ਹੇ ਭਗਵੰਤ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਖਬੀਰ ਤੇ ਹਰਸਿਮਰਤ ਅਜੇ ਵੀ ਸੰਸਦ ਮੈਂਬਰ ਹਨ, ਉਹ ਛੁਡਵਾ ਲੈਣ ਬੰਦੀ ਸਿੰਘ :ਮਾਨ

Bhagwant Mann

 

ਚਰਨਜੀਤ ਸਿੰਘ ਸੁਰਖ਼ਾਬ (ਬਰਨਾਲਾ) - ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਨੂੰ ਲੈ ਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਦੌੜ ਤੇ ਬਰਨਾਲਾ ਹਲਕੇ ਵਿੱਚ ਰੋਡ ਸ਼ੋਅ ਕਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਲਈ ਵੋਟਾਂ ਮੰਗੀਆਂ | ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਭਗਵੰਤ ਮਾਨ ਵਿਰੋਧੀਆਂ 'ਤੇ ਤਿੱਖੇ ਸ਼ਬਦੀ ਹਮਲੇ ਵੀ ਬੋਲੇ |

ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ਿਮਨੀ ਚੋਣ ਦੌਰਾਨ ਚੁੱਕੇ ਜਾ ਰਹੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਬਾਰੇ ਬੋਲਦੇ ਹੋਏ ਭਗਵੰਤ ਮਾਨ ਨੇ ਕਿਹਾ, " ਹਰਸਿਮਰਤ ਬਾਦਲ ਤੇ ਸੁਖਬੀਰ ਬਾਦਲ ਸੰਸਦ ਮੈਂਬਰ ਹਨ ਤੇ ਉਹ ਬੰਦੀ ਸਿੰਘ ਛੁਡਵਾ ਲੈਣ|" ਭਗਵੰਤ ਮਾਨ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਵੱਲੋਂ ਡਰਾਮਾ ਕੀਤਾ ਜਾ ਰਿਹਾ ਹੈ ਤੇ ਬੰਦੀ ਸਿੰਘਾਂ ਦੇ ਨਾਂਅ 'ਤੇ ਖੁੱਸੀ ਹੋਈ ਸਿਆਸੀ ਜ਼ਮੀਨ ਤਲਾਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ |

ਇਸਦੇ ਨਾਲ ਹੀ ਗੈਂਗਸਟਰ ਬਾਰੇ ਬੋਲਦੇ ਹੋਏ ਕਿਹਾ, " ਪੁਰਾਣੀਆਂ ਪਾਰਟੀਆਂ ਦੇ ਪਾਲੇ ਭੱਟਕੇ ਹੋਏ ਨੌਜਵਾਨ ਹਨ, ਜਿੰਨ੍ਹਾ ਨੂੰ ਵਰਤਿਆ ਗਿਆ |ਹੁਣ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਤੇ ਕਾਨੂੰਨ ਦੇ ਕੰਮ 'ਚ ਕੋਈ ਸਿਆਸੀ ਦਖਲਅੰਦਾਜ਼ੀ ਨਹੀਂ ਹੋਵੇਗੀ |" ਰੋਡ ਸ਼ੋਅ ਦੇ ਇਕੱਠ ਬਾਰੇ ਬੋਲਦੇ ਹੋਏ ਮਾਨ ਨੇ ਕਿਹਾ ਕਿ 2019 ਤੇ 2022 'ਚ ਕੋਈ ਫਰਕ ਨਹੀਂ ਲੱਗ ਰਿਹਾ | ਐਨੀ ਗਰਮੀ 'ਚ ਵੀ ਲੋਕ ਸਾਥ ਦੇਣ ਲਈ ਰੋਡ ਸ਼ੋਅ 'ਚ ਪਹੁੰਚ ਰਹੇ ਹਨ ਤੇ ਹਲਕੇ ਦੇ ਲੋਕ ਇਸ ਵਾਰ ਵੀ ਆਮ ਆਦਮੀ ਪਾਰਟੀ ਦਾ ਸਾਥ ਦੇਣਗੇ |