Ludhiana West by-election: ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਾਰੋਬਾਰੀਆਂ ਨੂੰ ਦਿਖਾਇਆ ਸਰਕਾਰ ਸ਼ੀਸ਼ਾ
ਬਿਜਲੀ ਦੀਆਂ ਕੀਮਤਾਂ ਕਾਰਨ ਫੈਕਟਰੀ ਮਾਲਕਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ
Ludhiana West by-election: ਲੁਧਿਆਣਾ ਪੱਛਮੀ ਜ਼ਿਮਨੀ ਚੋਣ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਭਾਜਪਾ ਦੇ ਉਮੀਦਵਾਰ ਜੀਵਨ ਗੁਪਤਾ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਉਨ੍ਹਾਂ ਨੇ ਪ੍ਰੈੱਸ ਵਾਰਤਾ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਤੰਜ ਕੱਸਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਾਰੇ ਪ੍ਰੋਗਰਾਮਾਂ ਵਿੱਚ ਸੀਐਮ ਦੀ ਪਤਨੀ ਗੁਰਪ੍ਰੀਤ ਕੌਰ ਹੁੰਦੀ ਤੇ ਆਪ ਖੁਦ ਨਹੀਂ ਆ ਰਿਹਾ।
ਰਵਨੀਤ ਬਿੱਟੂ ਨੇ ਕਿਹਾ ਹੈ ਕਿ ਬਿਜਲੀ ਦਾ ਬਿੱਲ ਦਾ ਪਰ ਯੂਨਿਟ kw ਦੇ ਹਿਸਾਬ ਨਾਲ ਆਉਂਦਾ ਸੀ ਹੁਣ ਬਿੱਲ ਆਵੇਗਾ kvah ਅਨੁਸਾਰ ਆਏਗਾ। ਉਨ੍ਹਾਂ ਨੇ ਕਿਹਾ ਹੈ ਕਿ ਪਹਿਲਾਂ ਬਿੱਲ ਆਉਂਦਾ ਸੀ ਕਿਲੋਵਾਟ ਦੇ ਹਿਸਾਬ ਨਾਲ ਹੁਣ ਕੇਵੀਏਐਚ ਨਾਲ 20 ਫੀਸਦ ਬਿੱਲ ਵਿੱਚ ਫਰਕ ਪੈ ਗਿਆ। ਸਰਕਾਰ ਨੇ 300 ਯੂਨਿਟ ਦੇ ਹਿਸਾਬ ਨਾਲ ਸੈੱਟ ਸੀ ਕਿ ਬਿੱਲ ਮੁਆਫ ਹੋ ਜਾਵੇਗਾ। ਜੇਕਰ 600 ਯੂਨਿਟ ਦਾ ਬਿੱਲ ਵਧ ਕੇ ਕਿੱਥੇ ਜਾਣਾ। ਹੁਣ 8 ਕਿਲੋਵਾਟ ਵਾਲੇ ਨੂੰ ਵੀ ਮਹਿੰਗੀ ਬਿਜਲੀ ਵਿੱਚ ਲੈ ਕੇ ਆਏ।
ਪਹਿਲਾ 2 ਰੁਪਏ 50 ਸਬਸਿਡੀ ਸੀ ਹੁਣ ਸਬਸਿਡੀ ਖ਼ਤਮ ਕੀਤਾ। ਰਵਨੀਤ ਬਿੱਟੂ ਨੇ ਕਿਹਾ ਹੈ ਕਿ ਇੰਡਸਟਰੀਅਸ ਲਈ ਬਿੱਲ ਵਿੱਚ ਵਾਧਾ ਹੋਇਆ ਹੈ । ਬਿੱਟੂ ਨੇ ਕਿਹਾ ਹੈ ਕਿ 2 ਰੁਪਏ ਪ੍ਰਤੀ ਯੂਨਿਟ ਵਧਾਏ ਗਏ ਹਨ। ਉਨ੍ਹਾਂ ਨੇ ਕਿਹਾ ਹੈ ਕਿ ਫੈਕਟਰੀ ਮਾਲਕਾਂ ਨੂੰ ਆਉਣ ਵਾਲੇ ਸਮੇਂ ਵਿੱਚ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕੇਂਦਰੀ ਮੰਤਰੀ ਨੇ ਕਿਹਾ ਹੈ ਕਿ ਫੈਕਟਰੀ ਮਾਲਕਾ ਦੇ ਘਰਾਂ ਵਿੱਚ ਸਰਕਾਰ ਦੇ ਪ੍ਰੋਗਰਾਮ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਹਿਸਾਬ ਵੀ ਕਰਾਂਗੇ। ਉਨ੍ਹਾਂ ਨੇ ਕਿਹਾ ਹੈ ਕਿ ਅੱਜ ਤੱਕ ਕਿਸੇ ਵੀ ਫੈਕਟਰੀ ਮਾਲਕ ਦੇ ਘਰ ਵਿੱਚ ਸਿਆਸੀ ਪ੍ਰੋਗਰਾਮ ਨਹੀਂ ਹੋਏ ਸਨ।ਬਿੱਟੂ ਨੇ ਕਿਹਾ ਹੈ ਕਿ ਫੈਕਟਰੀ ਮਾਲਕਾਂ ਨੂੰ ਕਿਸੇ ਨੇ ਨਹੀਂ ਪੁੱਛਣਾ ਹੈ।