ਸਰਹੱਦੀ ਜ਼ਿਲ੍ਹੇ ਨੂੰ ਨਸ਼ੇ ਦੇ ਅਤਿਵਾਦ ਦੀ ਮਾਰ ਪਈ : ਆਈ.ਜੀ. ਪਰਮਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਹੱਦੀ ਜ਼ਿਲ੍ਹਾ ਬੀਤੇ ਸਮੇਂ ਵਿਚ ਅਤਿਵਾਦ ਦਾ ਸ਼ਿਕਾਰ ਰਿਹਾ ਜਿਸ ਨਾਲ ਉਸ ਵਕਤ ਵੀ ਸਾਡੀ ਨੌਜਵਾਨ ਪੀੜੀ ਬਰਬਾਦ ਹੋਈ ਅਤੇ ਹੁਣ ਫਿਰ ਨਸ਼ਿਆਂ ਦੇ ਰੂਪ ਵਿਚ ...

I.G. Parmar with Others

ਪੱਟੀ, ਸਰਹੱਦੀ ਜ਼ਿਲ੍ਹਾ ਬੀਤੇ ਸਮੇਂ ਵਿਚ ਅਤਿਵਾਦ ਦਾ ਸ਼ਿਕਾਰ ਰਿਹਾ ਜਿਸ ਨਾਲ ਉਸ ਵਕਤ ਵੀ ਸਾਡੀ ਨੌਜਵਾਨ ਪੀੜੀ ਬਰਬਾਦ ਹੋਈ ਅਤੇ ਹੁਣ ਫਿਰ ਨਸ਼ਿਆਂ ਦੇ ਰੂਪ ਵਿਚ ਆਏ ਅਤਿਵਾਦ ਨੇ ਸਾਡੀ ਨੌਜਵਾਨ ਪੀੜੀ ਨੂੰ ਬਰਬਾਦ ਕਰ ਕੇ ਰੱਖ ਦਿਤਾ ਅਤੇ ਭਾਰੀ ਗਿਣਤੀ ਵਿੱਚ ਨੌਜਵਾਨ ਮੌਤ ਦੇ ਮੂੰਹ ਵਿਚ ਚਲੇ ਗਏ। ਇਹ ਪ੍ਰਗਟਾਵਾ ਸੁਰਿੰਦਰਪਾਲ ਸਿੰਘ ਪ੍ਰਮਾਰ ਆਈ.ਜੀ ਬਰਾਡਰ ਜੋਨ ਵਲੋਂ ਹਲਕਾ ਪੱਟੀ ਅਧੀਨ ਕੈਰੋ ਗਰੈਡ ਪੱਟੀ ਵਿਖੇ ਭਾਰੀ ਇਕੱਠ ਨੂੰ ਸਬੋਧਨ ਕਰਦਿਆ ਕੀਤਾ। 

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ, ਪੁਲਿਸ ਪ੍ਰਸ਼ਾਸਨ, ਸਿਵਲ ਪ੍ਰਸ਼ਾਸਨ ਅਤੇ ਡੈਪੋ ਦੇ ਰੂਪ ਵਿਚ ਕੰਮ ਮੈਂਬਰਾਂ ਦੀ ਮਿਹਨਤ ਸਦਕਾ ਜ਼ਿਲ੍ਹਾ ਤਰਨਤਾਰਨ ਅੰਦਰੋਂ ਨਸ਼ਾ ਖਤਮ ਹੋਣ ਕਿਨਾਰੇ ਹੈ ਕਿਉਕਿ ਹਰ ਰੋਜ਼ ਪਿੰਡਾਂ ਵਿਚ ਜਾਗਰੂਕਤਾ ਪ੍ਰੋਗਰਾਮ ਕਰਾਏ ਜਾ ਰਹੇ ਹਨ। ਆਈ.ਜੀ ਨੇ ਕਿਹਾ ਕਿ ਨਸ਼ਾ ਪੀਣ ਵਾਲੇ ਦਾ ਇਲਾਜ ਕਰਾਇਆ ਜਾਵੇਗਾ ਅਤੇ ਨਸ਼ਾ ਵੇਚਣ ਵਾਲੇ ਨੂੰ ਜੇਲ੍ਹਾਂ ਵਿਚ ਬੰਦ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਜੇਕਰ ਕਿਸੇ ਪਿੰਡ ਵਿਚ ਕਿਸੇ ਵੀ ਨੌਜਵਾਨ ਦੀ ਨਸ਼ੇ ਨਾਲ ਮੌਤ ਹੁੰਦੀ ਹੈ ਤਾਂ ਉਸ ਦੇ ਦੋਸ਼ ਵਿਚ ਨਸ਼ਾਂ ਤਸਕਰ ਉਪਰ ਕੇਸ ਦਰਜ ਹੋਵੇਗਾ। ਉਨ੍ਹਾਂ ਨੇ ਪਬਲਿਕ ਨੂੰ ਅਪੀਲ ਕੀਤੀ ਕਿ ਉਹ ਨਸ਼ਾਂ ਵੇਚਣ ਵਾਲੇ ਦੀ ਸੂਚਨਾਂ ਪੁਲੀਸ ਨੂੰ ਦੇਣ। ਇਸ ਮੌਕੇ ਹਲਕਾ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਪਿਛਲੇ ਦਸ ਸਾਲਾ ਵਿਚ ਹਲਕਾ ਪੱਟੀ ਅੰਦਰ ਕਰੀਬ 1800 ਨੌਜਵਾਨ ਮੌਤ ਦੀ ਭੇਂਟ ਚੜ੍ਹ ਗਿਆ ਕਈ ਘਰ੍ਹਾਂ 'ਚ ਦੋ-ਦੋ ਨੌਜਵਾਨ ਮਰ ਗਏ ਸਨ। ਹਲਕੇ ਅੰਦਰ 700-800 ਮੈਡੀਕਲ ਸਟੋਰ ਸਨ ਜਿਨ੍ਹਾਂ ਵਿਚੋਂ ਕਈਆਂ ਨੇ ਗਲਤ ਧੰਦਾ ਅਪਣਾਇਆ ਹੋਇਆ ਸੀ।

ਪਰ ਨਸ਼ਾ ਪੀਣ ਵਾਲੇ ਕੇਂਦਰਾਂ 'ਚ ਅਤੇ ਤਸੱਕਰ ਜੇਲ੍ਹਾਂ ਵਿਚ ਜਾਣ ਨਾਲ ਹਰੇਕ ਦੇ ਮੂੰਹ ਵਿਚੋਂ ਨਿਕਲ ਰਿਹਾ ਹੈ ਕੇ ਹੁਣ ਨਸ਼ਾਂ ਬੰਦ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਾਬਕਾ ਮੰਤਰੀ ਦੀ ਬਦੌਲਤ ਨੌ ਲੱਖੀ ਪੱਟੀ ਇਕ ਵਾਰ ਲਵਾਰਸ ਬਣ ਕਿ ਰਹਿ ਗਈ ਸੀ ਪਰ ਹੁਣ ਪੰਜਾਬ ਦੇ ਨਕਸ਼ੇ ਤੇ ਹੋਵੇਗੀ। ਇਸ ਮੌਕੇ ਦਰਸ਼ਨ ਸਿੰਘ ਮਾਨ ਐਸ.ਐਸ.ਪੀ ਤਰਨਤਾਰਨ, ਵਿਨੋਦ ਕੁਮਾਰ ਸ਼ਰਮਾਂ ਨੇ ਵੀ ਸਬੌਧਨ ਕੀਤਾ।ਇਸ ਮੌਕੇ ਸਟੇਜ ਦਾ ਸੰਚਾਲਨ ਵਿਨੋਦ ਕੁਮਾਰ ਸ਼ਰਮਾਂ ਨੇ ਕੀਤਾ।

ਇਸ ਮੌਕੇ ਐਸ.ਐਸ.ਪੀ ਤਰਨਤਾਰਨ ਦਰਸ਼ਨ ਸਿੰਘ ਮਾਨ ਐਸ.ਪੀ (ਐਚ) ਤਿਲਕ ਰਾਜ, ਡੀ.ਐਸ.ਪੀ ਪੱਟੀ ਸੋਹਨ ਸਿੰਘ, ਐਸ.ਐਚ.ਓ ਪੱਟੀ ਸਦਰ ਪ੍ਰੀਤਇੰਦਰ ਸਿੰਘ, ਐਸ.ਐਚ.ਓ ਸਿਟੀ ਪੱਟੀ ਰਾਜੇਸ਼ ਕੱਕੜ, ਐਸ.ਐਚ.ਓ ਹਰੀਕੇ ਪ੍ਰਭਜੀਤ ਸਿੰਘ, ਐਸ.ਐਚ.ਓ ਸਰਹਾਲੀ ਕੰਵਲਜੀਤ ਸਿੰਘ, ਕ੍ਰਿਪਾਲ ਸਿੰਘ ਚੌਕੀ ਇੰਚਾਂ ਕੈਰੋ,ਬੂਟਾ ਸਿੰਘ ਨਾਇਬ ਓ ਸੀ, ਗੁਰਸਹਿਬ ਸਿੰਘ ਖੇਤੀਬਾੜੀ ਅਫਸਰ, ਡਾ.ਰਾਜਿੰਦਰ ਕੁਮਾਰ ਗੋਲਡੀ, ਸੁਖਵਿੰਦਰ ਸਿੰਘ ਸਿੱਧੂ, ਵਜੀਰ ਸਿੰਘ ਪਾਰਸ, ਕੁਲਦੀਪ ਸਿੰਘ ਪਨਗੋਟਾ, ਹਰਮਨ

ਸੇਖੋਂ, ਪ੍ਰਿੰਸੀਪਲ ਹਰਦੀਪ ਸਿੰਘ, ਸੇਵਾ ਸਿੰਘ ਉੱਬੋਕੇ, ਸਾਧੂ ਸਿੰਘ ਚੰਬਲ, ਗੁਰਜੀਤ ਸਿੰਘ ਸੋਨੂੰ ਸੇਖੋਂ, ਸੁਖਵਿੰਦਰ ਸਿੰਘ ਉੱਬੋਕੇ, ਨਰਿੰਦਰ ਸਿੰਘ ਚੂਸਲੇਵੜ, ਪਰਮਜੀਤ ਸਿੰਘ ਜੇ.ਈ ਚੂਸਲੇਵੜ, ਸਰਦੂਲ ਸਿੰਘ ਸਭਰਾ, ਨਰਿੰਦਰ ਸਿੰਘ ਜੋਤੀਸ਼ਾਹ, ਬਲਵਿੰਦਰ ਸਿੰਘ, ਰਾਣਾ ਢੋਟੀਆਂ, ਗੁਰਿੰਦਰ ਸਿੰਘ ਕੈਰੋ, ਸੁਖਦੇਵ ਸਿੰਘ ਬੱਠੇਭੈਣੀ,ਨਿਰਭੈ ਸਿੰਘ, ਜਸਵਿੰਦਰ ਸਿੰਘ ਜੌੜਸਿੰਘ ਵਾਲਾ, ਦਲਜੀਤ ਸਿੰਘ ਜੌੜਸਿੰਘ ਵਾਲਾ, ਵਰਿੰਦਰ ਕੁਮਾਰ ਐਡ:, ਸਹਿਬ  ਸਿੰਘ ਸੈਦੋ,ਸਮਾਜ ਸੇਵੀ ਸੋਸਾਇਟੀਆਂ ਦੇ ਮੈਂਬਰ, ਡੈਪੋ ਮੈਂਬਰ, ਜੀ.ਓ.ਜੀਜ਼, ਤੇ ਇਲਾਕਾ ਵਾਸੀ ਹਾਜਰ ਸਨ।