ਬਿਜਲੀ ਬਿੱਲਾਂ ਦੀ ਡਿਜੀਟਲ ਅਦਾਇਗੀ ਹੋਣਾ ਵੱਡੀ ਪ੍ਰਾਪਤੀ : ਬਲਦੇਵ ਸਿੰਘ ਸਰਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਡਿਜੀਟਲ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਲਈ ਸਟੇਟ ਬੈਂਕ ਆਫ ਇੰਡੀਆ ਦੇ ਸਹਿਯੋਗ ਨਾਲ ਪੰਜਾਬ ਵਿੱਚ ਬਿਜਲੀ....

Baldev Singh Sran

ਪਟਿਆਲਾ  ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਡਿਜੀਟਲ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਲਈ ਸਟੇਟ ਬੈਂਕ ਆਫ ਇੰਡੀਆ ਦੇ ਸਹਿਯੋਗ ਨਾਲ ਪੰਜਾਬ ਵਿੱਚ ਬਿਜਲੀ ਖਪਤਕਾਰਾਂ ਦੇ ਬਿਲਾਂ ਦੀ ਅਦਾਇਗੀ ਆਰਟੀਜੀਐਸ ਮੋਡ ਰਾਹੀਂ ਸਵੀਕਾਰ ਕਰਨੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ 13 ਜੁਲਾਈ ਨੂੰ 100 ਕਰੋੜ ਰੁਪਏ ਦੇ ਲਗਭੱਗ ਬਿਜਲੀ ਬਿਲਾਂ ਦੀ ਅਦਾਇਗੀ ਡਿਜੀਟਿਲ/ਆਰਟੀਜੀਐਸ ਰਾਹੀਂ ਪਾ੍ਰਪਤ ਹੋਈ ਹੈ ਜੋ ਕਾਰਪੋਰੇਸ਼ਨ ਦੇ ਇਤਿਹਾਸ ਵਿੱਚ ਵੱਡੀ ਪ੍ਰਾਪਤੀ ਹੈ।

ਇਹ ਗੱਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੀ.ਐਮ.ਡੀ ਇੰਜ. ਬਲਦੇਵ ਸਿੰਘ ਸਰਾਂ ਨੇ ਅੱਜ ਇੱਥੇ ਇਕ ਬਿਆਨ ਵਿੱਚ ਦਿੱਤੀ।  ਇਸ ਸਕੀਮ ਦੀ ਮਹੱਤਤਾ ਬਾਰੇ ਜਾਣਕਾਰੀ ਬਾਰੇ ਦਿੰਦਿਆਂ ਇੰਜ. ਸਰ੍ਹਾਂ ਨੇ ਦੱਸਿਆ ਕਿ ਹੁਣ ਪੰਜਾਬ ਵਿੱਚ ਜਿਨ੍ਹਾਂ ਬਿਜਲੀ ਖਪਤਕਾਰਾਂ ਦੇ ਬਿੱਲ 3 ਲੱਖ ਰੁਪਏ ਦੀ ਰਾਸ਼ੀ ਤੋਂ ਵੱਧ ਹੋਣਗੇ। ਉਨਾਂ੍ਹ ਨੂੰ ਆਨਲਾਈਨ ਮੋਡ ਜਿਵੇਂ ਨੈਟ ਬੈਂਕਿੰਗ, ਕਰੈਡਿਟ ਕਾਰਡ, ਡੈਬਿਟ ਕਾਰਡ, ਆਰਟੀਜੀਐਸ. ਅਤੇ ਐਨਈਐਫਟੀ ਆਦਿ ਰਾਹੀਂ ਕਰਨੀ ਹੋਵੇਗੀ। ਅਜਿਹੇ ਖਪਤਕਾਰ ਪੀ.ਐਸ.ਪੀ.ਸੀ.ਐਲ. ਦੀ ਵੈਬਸਾਈਟ ਤੋਂ ਆਪਣੇ ਬਿਲਾਂ ਦੀ ਰਸੀਦ ਕਿਸੇ ਵੀ ਸਮੇਂ ਡਾਊਨਲੋਡ ਕਰ ਸਕਦੇ ਹਨ। 

ਖਪਤਕਾਰਾਂ ਨੂੰ ਪੀ.ਐਸ.ਪੀ.ਸੀ.ਐਲ. ਦੇ ਦਫਤਰਾਂ ਵਿੱਚ ਅਦਾਇਗੀ ਲਈ ਨਹੀਂ ਜਾਣਾ ਪਵੇਗਾ।ਇੰਜ. ਬਲਦੇਵ ਸਿੰਘ ਸਰਾਂ੍ਹ ਨੇ ਹੋਰ ਦੱਸਿਆ ਕਿ ਇਸ ਵੱਡੇ ਫੈਸਲੇ ਨਾਲ  ਸਨਅਤਕਾਰ, ਸਰਕਾਰੀ ਅਦਾਰੇ, ਉਦਯੋਗਿਕ ਘਰਾਣੇ ਅਤੇ ਸਮਾਜ ਦੇ ਹੋਰ ਵਰਗਾਂ ਨੂੰ ਇਸ ਸਕੀਮ ਦਾ ਲਾਭ ਹੋਵੇਗਾ। ਖਪਤਕਾਰ ਅਪਣੇ ਬਿਲਾਂ ਦੀ ਅਦਾਇਗੀ ਕਿਸੇ ਬੈਂਕ ਦੀ ਬ੍ਰਾਂਚ ਜਾਂ ਕਾਰਪੋਰੇਟ ਬੈਂਕ ਦੀ ਸਾਈਟ ਰਾਹੀਂ ਕਰ ਸਕਦੇ ਹਨ।

ਉਨ੍ਹਾਂ ਨੂੰ ਲਾਈਨਾਂ ਵਿਚ ਨਹੀਂ ਖੜਣਾ ਪਵੇਗਾ। ਕਾਰਪੋਰੇਸ਼ਨ ਡਾਇਰੈਕਟਰ ਵਿੱਤ ਜਤਿੰਦਰ ਗੋਇਲ ਨੇ ਦੱਸਿਆ ਕਿ ਪੀ.ਐਸ.ਪੀ.ਸੀ.ਐਲ. ਨੇ ਇਹ ਸਕੀਮ ਨੂੰ ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਦੀ ਪ੍ਰਵਾਨਗੀ ਤੋਂ ਬਾਅਦ ਲਾਗੂ ਕੀਤੀ ਹੈ।