ਕਿਸਾਨਾਂ ਦੀ ਭਲਾਈ ਲਈ ਗੰਭੀਰ ਨਹੀਂ ਮੋਦੀ ਸਰਕਾਰ: ਬੀਕੇਯੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰਤੀ ਕਿਸਾਨ ਯੁਨੀਅਨ ਦੀ  ਮੀਟਿੰਗ ਅਜ ਕਿਸਾਨ ਭਵਨ ਵਿਖੇ ਹੋਈ ਜਿਸ ਵਿਚ ਕਿਸਾਨੀ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਗੰਭੀਰ ਵਿਚਾਰਾਂ ਹੋਈਆਂ। ਮੀਟਿੰਗ ਵਿਚ ....

Bhupinder Singh Mann, Baldev Singh Mianpur woth Others

ਚੰਡੀਗੜ੍ਹ, ਭਾਰਤੀ ਕਿਸਾਨ ਯੁਨੀਅਨ ਦੀ  ਮੀਟਿੰਗ ਅਜ ਕਿਸਾਨ ਭਵਨ ਵਿਖੇ ਹੋਈ ਜਿਸ ਵਿਚ ਕਿਸਾਨੀ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਗੰਭੀਰ ਵਿਚਾਰਾਂ ਹੋਈਆਂ। ਮੀਟਿੰਗ ਵਿਚ ਇਹ ਆਮ ਰਾਏ ਸੀ ਕਿ ਮੋਦੀ ਸਰਕਾਰ ਕਿਸਾਨਾਂ ਦੀ ਭਲਾਈ ਲਈ ਗੰਭੀਰ ਨਹੀਂ ਹੈ। ਇਸ ਮੀਟਿੰਗ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਬਲਦੇਵ ਸਿੰਘ ਮੀਆਂਪੁਰ ਨੇ ਕੀਤੀ ਅਤੇ ਕੌਮੀ ਪ੍ਰਧਾਨ ਅਤੇ ਸਾਬਕਾ ਐਮ ਪੀ ਭੁਪਿੰਦਰ ਸਿੰਘ ਮਾਨ ਵੀ ਹਾਜ਼ਰ ਰਹੇ। 

ਪ੍ਰਧਾਨ ਮੀਆਂਪੁਰ ਨੇ ਦੱਸਿਆ ਕਿ ਕਿਸਾਨਾਂ ਨੇ ਕੇਂਦਰ ਸਰਕਾਰ ਵਲੋਂ ਵੋਟਾਂ ਖ਼ਾਤਰ ਝੋਨੇ ਦੇ ਭਾਅ ਵਿਚ ਕੀਤਾ 200 ਰੁਪਏ ਫ਼ੀ ਕੁਇੰਟਲ ਦਾ ਵਾਧਾ  ਮੁਢੋਂ ਰੱਦ ਕੀਤਾ ਜਾ ਚੋੱਕਾ ਹੈ ਕਿਉਂਕਿ ਇਹ ਵਾਧਾ ਨਾਕਾਫੀ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਕੇਂਦਰ  ਸਰਕਾਰ ਕਿਸਾਨਾਂ ਪ੍ਰਤੀ ਗੰਭੀਰ ਨਹੀਂ ਅਤੇ ਇਸ ਦਾ ਅੰਦਾਜ਼ਾ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਦੌਰਾਨ ਕਿਸਾਨਾਂ ਲਈ  ਕੋਈ ਖਾਸ ਐਲਾਨ ਨਾ ਕਰਨ ਤੋਂ ਹੀ ਲਗਾਇਆ ਜਾ ਸਕਦਾ ਹੈ।

ਭਾਜਪਾ ਅਤੇ ਅਕਾਲੀ ਦਲ ਵਲੋਂ ਇਸ ਰੈਲੀ ਦਾ ਨਾਮ ਕਿਸਾਨ ਕਲਿਆਣ ਰੈਲੀ ਰੱਖਿਆ ਗਿਆ ਸੀ ਜੋ ਕਿਸਾਨਾਂ ਦੇ ਅੱਖੀਂ ਘੱਟਾ ਪਾਉਣ ਵਾਲੀ ਗੱਲ ਹੈ। ਭਾਰਤ ਦੇ ਕਿਸਾਨਾਂ ਨਾਲ ਸਰਕਾਰ ਸਬਸਿਡੀ ਦੇ ਨਾਮ 'ਤੇ ਧੋਖਾ ਕਰ ਰਹੀ ਹੈ ਜਦਕਿ ਉਲਟਾ ਸਰਕਾਰ ਕਿਸਾਨਾਂ ਤੋਂ ਲੁਕਵੇਂ ਟੈਕਸਾਂ ਦੇ ਰੂਪ ਵਿਚ ਸਬਸਿਡੀ ਤੋਂ ਜ਼ਿਆਦਾ ਪੈਸਾ ਲੈ ਰਹੀ ਹੈ। ਇਸ ਬਾਰੇ ਪ੍ਰਧਾਨ ਮੰਤਰੀ ਜਾਂ ਕਿਸੇ ਵੀ ਰਾਜਨੀਤਿਕ ਪਾਰਟੀ ਵਲੋਂ ਕਦੇ ਜ਼ਿਕਰ ਤੱਕ ਨਹੀਂ ਕੀਤਾ ਗਿਆ। 

ਇਸ ਮੀਟਿੰਗ ਵਿਚ ਮਖੂ ਵਿਖੇ 28- 29 ਜੁਲਾਈ ਨੂੰ ਕਿਸਾਨਾਂ ਦਾ ਇਜਲਾਸ ਬੁਲਾਉਣ ਦਾ ਫ਼ੈਸਲਾ ਹੋਇਆ ਜਿਸ ਵਿਚ  ਅਗਲੇ ਪ੍ਰੋਗਰਾਮ Àਲੀਕੇ ਜਾਣਗੇ। ਇਜਲਾਸ ਵਿਚ ਕੇਂਦਰ ਸਰਕਾਰ ਦੇ ਕਿਸਾਨਾਂ ਦੀ ਆਮਦਨ   ਦੁਗਣੀ ਕਰਨ ਦੇ ਲਾਏ ਜਾ ਰਹੇ ਲਾਰਿਆਂ ਅਤੇ ਕਿਸਾਨੀ ਦੀਆਂ ਗੰਭੀਰ ਸਮੱਸਿਆਵਾਂ ਬਾਰੇ ਕੋਈ ਜ਼ਮੀਨੀ ਯਤਨ ਨਾ ਕਰਨ ਨੂੰ ਲੈ ਕੇ ਕਿਸਾਨਾਂ ਨੂੰ ਅਸਲੀਅਤ ਤੋਂ ਜਾਣੂੰ ਕਰਵਾਇਆ ਜਾਵੇਗਾ।  

 ਮੀਟਿੰਗ ਵਿਚ ਸੁਖਵਿੰਦਰ ਸਿੰਘ ਲੱਖੀਵਾਲ ਮੀਤ ਪ੍ਰਧਾਨ ਪੰਜਾਬ, ਹਰਜੀਤ ਸਿੰਘ ਗਰੇਵਾਲ ਪ੍ਰਧਾਨ ਜ਼ਿਲ੍ਹਾ ਲੁਧਿਆਣਾ, ਬਲਵੰਤ ਸਿੰਘ ਨਡਿਆਲੀ ਪ੍ਰਧਾਨ ਜ਼ਿਲ੍ਹਾ ਮੋਹਾਲੀ, ਟਹਿਲਜੀਤ ਸਿੰਘ ਪ੍ਰਧਾਨ ਜ਼ਿਲ੍ਹਾ ਫਾਜ਼ਿਲਕਾ, ਜੋਗਿੰਦਰ ਸਿੰਘ ਸਕੱਤਰ ਪੰਜਾਬ, ਧਰਮਚੰਦ ਜ਼ਿਲ੍ਹਾ ਮੀਤ ਪ੍ਰਧਾਨ ਫਾਜ਼ਿਲਕਾ, ਰਘਬੀਰ ਚੰਦ ਬਲਾਕ ਪ੍ਰਧਾਨ ਜਲਾਲਾਬਾਦ, ਸੁਖਾ ਸਿੰਘ, ਬਲਵੀਰ ਸਿੰਘ, ਸੁਖਦੇਵ ਸਿੰਘ, ਕੁਲਵਿੰਦਰ ਸਿੰਘ, ਗੁਰਮੁਖ ਸਿੰਘ ਰਾਏਪੁਰ, ਜਸਵੰਤ ਸਿੰਘ, ਗੁਰਵਿੰਦਰ ਸਿੰਘ, ਅਮਰ ਸਿੰਘ, ਹਰੀਪਾਲ, ਸੁੱਚਾ ਸਿੰਘ ਅਦਿ ਹਾਜ਼ਰ ਹੋਏ।