ਮਦਨ ਮੋਹਨ ਮਿੱਤਲ ਦਾ ਹੋਇਆ ਜ਼ਬਰਦਸਤ ਵਿਰੋਧ

ਏਜੰਸੀ

ਖ਼ਬਰਾਂ, ਪੰਜਾਬ

ਮਦਨ ਮੋਹਨ ਮਿੱਤਲ ਦਾ ਹੋਇਆ ਜ਼ਬਰਦਸਤ ਵਿਰੋਧ

image

ਨੰਗਲ, 15 ਜੁਲਾਈ (ਕੁਲਵਿੰਦਰ ਭਾਟੀਆ): ਅੱਜ ਪਿੰਡ ਭੀਖਾਪੁਰ ਪਹੁੰਚਣ 'ਤੇ ਕਿਸਾਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਬਜ਼ੁਰਗ ਆਗੂ ਮਦਨ ਮੋਹਨ ਮਿੱਤਲ ਦੀ ਭਜਾ-ਭਜਾ ਕੇ ਸਪੀਡ ਚੈੱਕ ਕੀਤੀ | ਮਦਨ ਮੋਹਨ ਮਿੱਤਲ ਅੱਜ ਪਿੰਡ ਭੀਖਾਪੁਰ ਵਿਚ ਪਹੁੰਚੇ ਹੀ ਸਨ ਕਿ ਇਸ ਦਾ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਨੂੰ  ਪਤਾ ਲੱਗਿਆ ਅਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸ੍ਰੀ ਅਨੰਦਪੁਰ ਸਾਹਿਬ ਵਲੋਂ ਕਿਸਾਨ ਨੌਜਵਾਨਾਂ ਨੂੰ  ਨਾਲ ਲੈ ਕੇ ਪਿੰਡ ਭੀਖਾਪੁਰ ਵਿਖੇ ਜ਼ਬਰਦਸਤ ਨਾਹਰੇਬਾਜ਼ੀ ਹੋਈ | ਜਿਵੇਂ ਹੀ ਕਿਸਾਨਾਂ ਨੂੰ  ਭਿਣਕ ਪਈ ਤਾਂ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਮਦਨ ਮੋਹਨ ਮਿੱਤਲ ਨੂੰ  ਘੇਰਾ ਪਾ ਲਿਆ | ਵੱਡੀ ਗਿਣਤੀ ਵਿਚ ਪੁਲਿਸ ਪ੍ਰਸ਼ਾਸਨ ਨੇ ਪ੍ਰਬੰਧ ਕੀਤੇ ਪਰ ਕਿਸਾਨ ਪੁਲਿਸ ਦੀ ਪ੍ਰਵਾਹ ਨਾ ਕਰਦੇ ਹੋਏ ਮਦਨ ਮੋਹਨ ਮਿੱਤਲ ਨੂੰ  ਘੇਰਨ ਵਿਚ ਕਾਮਯਾਬ ਰਹੇ | 
ਇਸ ਮੌਕੇ ਥਾਣਾ ਨੰਗਲ ਦੇ ਮੁਖੀ ਪਵਨ ਚੌਧਰੀ ਵਲੋਂ ਪੁਲਿਸ ਸਮੇਤ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਸੀ ਪਰ ਫਿਰ ਵੀ ਕੱੁਝ ਕਿਸਾਨ ਪੁਲਿਸ ਨੂੰ  ਚਕਮਾ ਦੇ ਕੇ ਮਿੱਤਲ ਦੇ ਲਾਗੇ ਪਹੁੰਚਣ ਵਿਚ ਕਾਮਯਾਬ ਰਹੇ | ਇਸ ਸਮੇਂ ਕਨਵੀਨਰ ਸ਼ਮਸ਼ੇਰ ਸਿੰਘ ਸ਼ੇਰਾ, ਜਸਪਾਲ ਸਿਘ ਢਾਹੇਂ, ਪਿ੍ੰਸ ਬੱਬਲ, ਜੈਮਲ ਸਿੰਘ ਭੜੀ, ਬਾਬਾ ਅਮਰੀਕ ਸਿੰਘ, ਢਾਡੀ ਮਨਜੀਤ ਸਿੰਘ ਆਦਿ ਹਾਜ਼ਰ ਸਨ |