4 ਸਿੱਖ ਲਾਈਟ ਇਨਫੈਂਟਰੀ ਦਾ ਜਵਾਨ ਜਸਮਨ ਸਿੰਘ ਹੋਇਆ ਸ਼ਹੀਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

CM ਪੰਜਾਬ ਨੇ ਜ਼ਾਹਰ ਕੀਤਾ ਦੁੱਖ

Martyr Jasman Singh

ਬਰਨਾਲਾ: ਅਰੁਣਾਚਲ ਪ੍ਰਦੇਸ਼ ਦੇ ਉੱਪਰੀ ਸਿਯਾਂਗ ਜ਼ਿਲ੍ਹੇ ਵਿੱਚ ਬੁੱਧਵਾਰ ਸਵੇਰੇ ਇੱਕ ਟਰੱਕ ਦੇ ਖੱਡ ਵਿੱਚ ਡਿੱਗਣ ਨਾਲ ਫਾਰ ਸਿੱਖ ਲਾਈਟ ਇਨਫੈਨਟਰੀ ਆਰਮੀ ਦੇ ਸਿਪਾਹੀ ਜਸਮਨ ਸਿੰਘ (22) ਪੁੱਤਰ ਅਵਤਾਰ ਵਾਸੀ ਢਿੱਲਵਾਂ ਦੇ ਅਰੁਣਾਚਲ ਪ੍ਰਦੇਸ਼ ’ਚ  ਮੌਤ ਹੋ ਗਈ ਸੀ ਜਦਕਿਚਾਰ ਹੋਰ ਗੰਭੀਰ ਜ਼ਖਮੀ ਹੋ ਗਏ ਸਨ।

ਕੈਪਟਨ ਅਮਰਿੰਦਰ ਸਿੰਘ ਨੇ ਜ਼ਾਹਰ ਕੀਤਾ ਦੁੱਖ
 ਕੈਪਟਨ ਅਮਰਿੰਦਰ ਸਿੰਘ ਨੇ  ਸਿਪਾਹੀ ਦੀ ਮੌਤ ਤੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ  ਅਰੁਣਾਚਲ ਪ੍ਰਦੇਸ਼ ਦੇ ਇੱਕ ਮੰਦਭਾਗੇ ਹਾਦਸੇ ਵਿੱਚ 4 ਸਿੱਖ ਲਾਈਟ ਇਨਫੈਂਟਰੀ ਦੇ ਸਿਪਾਹੀ ਜਸਮਨ ਸਿੰਘ ਸ਼ਹੀਦ ਹੋ ਗਿਆ ਜੋ ਪਿੰਡ  ਢਿੱਲਵਾਂ ਨਾਭਾ ਪਿੰਡ, ਜ਼ਿਲ੍ਹਾ ਬਰਨਾਲਾ ਦਾ ਰਹਿਣ ਵਾਲਾ ਸੀ। ਮੇਰੀ ਹਮਦਰਦੀ ਬਹਾਦਰ ਸਿਪਾਹੀ ਦੇ ਪਰਿਵਾਰ ਨਾਲ ਹੈ। ਜੈ ਹਿੰਦ! 

 

 

ਦੱਸ ਦੇਈਏ ਕਿ ਫੌਜੀ ਜਸਮਨ ਸਿੰਘ ਲਗਭਗ ਸਵਾ ਮਹੀਨਾਂ ਪਹਿਲਾਂ ਆਪਣੇ  ਪਿੰਡ ਢਿੱਲਵਾਂ ’ਚ ਛੁੱਟੀ ਤੇ ਆ ਕੇ ਆਪਣੇ ਪਰਿਵਾਰ  ਨੂੰ ਮਿਲ ਕੇ ਗਿਆ ਸੀ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਡੇਢ ਮਹੀਨੇ ਬਾਅਦ ਆਪਣੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਨਿਵਾਸੀਆਂ ਨੂੰ ਕਦੇ ਨਹੀਂ ਮਿਲ ਸਕੇਗਾ। ਪਰਿਵਾਰਕ ਮੈਂਬਰਾਂ ਅਨੁਸਾਰ ਸ਼ਹੀਦ ਫੌਜੀ ਦਾ ਅੰਤਿਮ ਸਸਕਾਰ 16 ਜੁਲਾਈ ਨੂੰ ਪਿੰਡ ’ਚ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ