ਦਿੱਲੀ ’ਚ ਸਕੂਲਾਂ ਨੂੰ ਖੋਲ੍ਹਣ ਦੀ ਫ਼ਿਲਹਾਲ ਕੋਈ ਯੋਜਨਾ ਨਹੀਂ : ਅਰਵਿੰਦ ਕੇਜਰੀਵਾਲ

ਏਜੰਸੀ

ਖ਼ਬਰਾਂ, ਪੰਜਾਬ

ਦਿੱਲੀ ’ਚ ਸਕੂਲਾਂ ਨੂੰ ਖੋਲ੍ਹਣ ਦੀ ਫ਼ਿਲਹਾਲ ਕੋਈ ਯੋਜਨਾ ਨਹੀਂ : ਅਰਵਿੰਦ ਕੇਜਰੀਵਾਲ

image

ਨਵੀਂ ਦਿੱਲੀ, 15 ਜੁਲਾਈ : ਦਿੱਲੀ ਦੇ ਮੁੱਖ ਮਤੰਰੀ ਅਰਵਿੰਦ ਕੋਜਰੀਵਾਲ ਨੇ ਵੀਰਵਾਰ ਨੂੰ ਰਾਸ਼ਟਰੀ ਰਾਜਧਾਨੀ ’ਚ ਫਿਲਹਾਲ ਸਕੂਲਾਂ ਨੂੰ ਖੋਲ੍ਹਣ ਦੀ ਕਿਸੇ ਯੋਜਨਾ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ, ‘‘ਜਿਵੇਂ ਕਿ ਅਸੀਂ ਕੌਮਾਂਤਰੀ ਨਤੀਜੇ ਦੇਖੇ ਹਨ, ਕੋਰੋਨਾ ਵਾਇਰਸ ਮਹਾਂਮਾਰੀ ਦੀ ਤੀਜੀ ਲਹਿਰ ਆਏਗੀ, ਇਸ ਲਈ ਜਦੋਂ ਤਕ ਟੀਕਾਕਰਨ ਪ੍ਰਕਿਰੀਆ ਪੂਰੀ ਨਹੀਂ ਹੋ ਜਾਂਦੀ ਅਸੀਂ ਬੱਚਿਆਂ ਨਾਲ ਕੋਈ ਖ਼ਤਰਾ ਨਹੀਂ ਮੋਲ ਲੈ ਸਕਦੇ। ਇਸ ਲਈ ਫਿਲਹਾਲ ਸਕੂਲਾਂ ਨੂੰ ਮੁੜ ਖੋਲ੍ਹਣ ਦੀ ਯੋਜਨਾ ਨਹੀਂ ਹੈ। ਕੇਜਰੀਵਾਲ ਨੇ ਇਹ ਜਾਣਕਾਰੀ ਪੱਤਰਕਾਰਾਂ ਦੇ ਇਕ ਸਵਾਲ ਦੇ ਜਵਾਬ ਵਿਚ ਦਿਤੀ ਜਿਸ ਵਿਚ ਪੁੱਛਿਆ ਗਿਆ ਸੀ ਕਿ ਕੀ ਹੋਰ ਰਾਜਾਂ ਦੀ ਤਰ੍ਹਾਂ ਦਿੱਲੀ ’ਚ ਵੀ ਸਕੂਲ ਖੋਲ੍ਹੇ ਜਾਣਗੇ।  (ਏਜੰਸੀ)