ਕਨ੍ਹਈਆ ਲਾਲ ਕਤਲਕਾਂਡ ਦੇ 3 ਮੁਲਜ਼ਮਾਂ ਨੂੰ ਅਦਾਲਤ ਨੇ ਨਿਆਇਕ ਹਿਰਾਸਤ ’ਚ ਭੇਜਿਆ

ਏਜੰਸੀ

ਖ਼ਬਰਾਂ, ਪੰਜਾਬ

ਕਨ੍ਹਈਆ ਲਾਲ ਕਤਲਕਾਂਡ ਦੇ 3 ਮੁਲਜ਼ਮਾਂ ਨੂੰ ਅਦਾਲਤ ਨੇ ਨਿਆਇਕ ਹਿਰਾਸਤ ’ਚ ਭੇਜਿਆ

image

ਜੈਪੁਰ, 16 ਜੁਲਾਈ : ਜੈਪੁਰ ਦੀ ਕੌਮੀ ਜਾਂਚ ਏਜੰਸੀ (ਐਨਆਈਏ) ਦੀ ਵਿਸ਼ੇਸ਼ ਅਦਾਲਤ ਨੇ ਅੱਜ ਉਦੈਪੁਰ ਦੇ ਕਨ੍ਹਈਆ ਲਾਲ ਕਤਲ ਕੇਸ ਦੇ ਤਿੰਨ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ’ਚ ਭੇਜ ਦਿਤਾ ਹੈ। ਐਨਆਈਏ ਦੀ ਟੀਮ ਨੇ ਸਨਿਚਰਵਾਰ ਨੂੰ ਕਤਲ ਦੇ ਦੋਸ਼ੀਆਂ ਰਿਆਜ ਅਖਤਾਰੀ, ਗੌਸ ਮੁਹੰਮਦ ਅਤੇ ਫਰਹਾਦ ਮੁਹੰਮਦ ਸ਼ੇਖ ਨੂੰ ਸਖ਼ਤ ਸੁਰੱਖਿਆ ਹੇਠ ਵਿਸ਼ੇਸ਼ ਅਦਾਲਤ ’ਚ ਪੇਸ਼ ਕੀਤਾ। ਤਿੰਨੋਂ ਹੁਣ ਤਕ ਐਨਆਈਏ ਦੀ ਹਿਰਾਸਤ ’ਚ ਸਨ। ਵਿਸ਼ੇਸ਼ ਸਰਕਾਰੀ ਵਕੀਲ ਟੀ. ਪੀ. ਸ਼ਰਮਾ ਨੇ ਕਿਹਾ ਕਿ ਅਦਾਲਤ ਨੇ ਤਿੰਨਾਂ ਦੋਸ਼ੀਆਂ ਨੂੰ 1 ਅਗੱਸਤ ਤਕ ਨਿਆਂਇਕ ਹਿਰਾਸਤ ’ਚ ਭੇਜਣ ਦਾ ਹੁਕਮ ਦਿਤਾ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਅਜਮੇਰ ਦੀ ਉੱਚ ਸੁਰੱਖਿਆ ਵਾਲੀ ਜੇਲ ’ਚ ਤਬਦੀਲ ਕੀਤਾ ਜਾ ਰਿਹਾ ਹੈ। 
ਜ਼ਿਕਰਯੋਗ ਹੈ ਕਿ 28 ਜੂਨ ਨੂੰ ਉਦੈਪੁਰ ’ਚ ਪੇਸ਼ੇ ਤੋਂ ਦਰਜੀ ਕਨ੍ਹਈਆ ਲਾਲ ਦਾ ਬੇਰਹਿਮੀ ਨਾਲ ਕਤਲ ਦੇ ਮਾਮਲੇ ’ਚ ਐਨਆਈਏ ਨੇ ਦੋ ਮੁੱਖ ਦੋਸ਼ੀਆਂ ਰਿਆਜ ਅਖਤਾਰੀ ਅਤੇ ਗੌਸ ਮੁਹੰਮਦ ਸਮੇਤ ਕੁਲ 7 ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਇਨ੍ਹਾਂ ’ਚ ਰਿਆਜ ਅਖਤਾਰੀ ਅਤੇ ਗੌਸ ਮੁਹੰਮਦ ਅਤੇ ਫਰਹਾਦ ਮੁਹੰਮਦ ਸ਼ੇਖ  ਦੀ ਹਿਰਾਸਤ ’ਚ ਸੀ ਅਤੇ ਅੱਜ ਨਿਆਂਇਕ ਹਿਰਾਸਤ ’ਚ ਭੇਜ ਦਿਤਾ ਗਿਆ। ਬਾਕੀ 4 ਦੋਸ਼ੀਆਂ- ਮੋਹਸਿਨ, ਆਸਿਫ, ਮੁਹੰਮਦ ਮੋਹਸਿਨ ਅਤੇ ਵਸੀਮ ਅਲੀ ਪਹਿਲਾਂ ਹੀ 1 ਅਗੱਸਤ ਤਕ ਨਿਆਂਇਕ ਹਿਰਾਸਤ ’ਚ ਹਨ। (ਏਜੰਸੀ)