ਸਰਕਾਰ ਆਰਥਕ ਨੀਤੀਆਂ ’ਚ ਕਰੇ ਸੁਧਾਰ : ਰਾਹੁਲ ਗਾਂਧੀ

ਏਜੰਸੀ

ਖ਼ਬਰਾਂ, ਪੰਜਾਬ

ਸਰਕਾਰ ਆਰਥਕ ਨੀਤੀਆਂ ’ਚ ਕਰੇ ਸੁਧਾਰ : ਰਾਹੁਲ ਗਾਂਧੀ

image

ਨਵੀਂ ਦਿੱਲੀ, 16 ਜੁਲਾਈ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ’ਚ ਗਿਰਾਵਟ ਨੂੰ ਲੈ ਕੇ ਸਨਿਚਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਹੁਣ ਸਰਕਾਰ ਨੂੰ ਅਪਣੀ ਕੁੰਭਕਰਨੀ ਨੀਂਦ ਤੋਂ ਜਾਗ ਕੇ ਆਰਥਕ ਨੀਤੀਆਂ ’ਚ ਸੁਧਾਰ ਕਰਨਾ ਚਾਹੀਦਾ। ਦਸਣਯੋਗ ਹੈ ਕਿ ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ’ਚ ਸ਼ੁਕਰਵਾਰ ਨੂੰ ਅਮਰੀਕੀ ਮੁਦਰਾ ਦੇ ਮੁਕਾਬਲੇ ਰੁਪਿਆ 17 ਪੈਸੇ ਦੀ ਮਜਬੂਤੀ ਨਾਲ 79.82 ਰੁਪਏ ਪਹੁੰਚ ਗਿਆ। ਵੀਰਵਾਰ ਨੂੰ ਰੁਪਿਆ ਡਿੱਗ ਕੇ 80 ਦੇ ਪਾਰ ਚੱਲਾ ਗਿਆ ਸੀ।
ਰਾਹੁਲ ਨੇ ਫ਼ੇਸਬੁੱਕ ਪੋਸਟ ’ਚ ਕਿਹਾ,‘‘80,90 ਪੂਰੇ 100? ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਰੁਪਏ ਦੀ ਕੀਮਤ ’ਤੇ ਲੰਮੇ-ਲੰਮੇ ਭਾਸ਼ਣ ਦਿੰਦੇ ਸਨ ਪਰ ਪੀ.ਐਮ. ਬਣਨ ਤੋਂ ਬਾਅਦ, ਦੇਸ਼ ਨੂੰ ਪਾਖੰਡ ਦੇ ‘ਅੰਮ੍ਰਿਤਕਾਲ’ ’ਚ ਧੱਕ ਦਿਤਾ ਹੈ। ਇਤਿਹਾਸ ’ਚ ਪਹਿਲੀ ਵਾਰ, ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ ਸੱਭ ਤੋਂ ਕਮਜ਼ੋਰ-80 ਪਾਰ ਹੋ ਚੁਕਿਆ ਹੈ।’’ ਉਨ੍ਹਾਂ ਕਿਹਾ,‘‘ਰੁਪਏ ਦੀ ਮਾੜੀ ਹਾਲਤ ਅਤੇ ਦਿਸ਼ਾਹੀਣ ਸਰਕਾਰ ਦੇ ਕਾਰਨਾਮਿਆਂ ਦਾ ਭੁਗਤਾਨ ਆਉਣ ਵਾਲੇ ਦਿਨਾਂ ’ਚ ਦੇਸ਼ ਦੀ ਜਨਤਾ ਨੂੰ ਕਰਨਾ ਪਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਮਜਬੂਤ ਰੁਪਏ ਲਈ ਇਕ ਮਜਬੂਤ ਪ੍ਰਧਾਨ ਮੰਤਰੀ ਦੀ ਜ਼ਰੂਰਤ ਹੈ। ਉਸ ਜੁਮਲੇ ਦੀ ਹਕੀਕਤ ਅੱਜ ਸੱਭ ਦੇ ਸਾਹਮਣੇ ਹੈ।’’ ਕਾਂਗਰਸ ਨੇਤਾ ਨੇ ਕਿਹਾ,‘‘ਮੈਂ ਭਾਰਤ ਸਰਕਾਰ ਤੋਂ ਫਿਰ ਕਹਿ ਰਿਹਾ ਹਾਂ, ਹੁਣ ਵੀ ਸਮਾਂ ਹੈ, ਅਪਣੀ ਕੁੰਭਕਰਨੀ ਨੀਂਦ ਤੋਂ ਜਾਗ ਜਾਉ। ਝੂਠ ਅਤੇ ਜੁਮਲਿਆਂ ਦੀ ਰਾਜਨੀਤੀ ਬੰਦ ਕਰੋ ਅਤੇ ਤੁਰਤ ਆਰਥਕ ਨੀਤੀਆਂ ’ਚ ਸੁਧਾਰ ਕਰੋ। ਤੁਹਾਡੀਆਂ ਨਾਕਾਮੀਆਂ ਦੀ ਸਜ਼ਾ ਦੇਸ਼ ਦੀ ਆਮ ਜਨਤਾ ਨਹੀਂ ਭੁਗਤ ਸਕਦੀ।’’ (ਏਜੰਸੀ)