ਖੇਤ 'ਚ ਗੁਆਂਢੀ ਨਾਲ ਲੜਾਈ ਤੋਂ ਬਾਅਦ ਵਿਅਕਤੀ ਨੇ ਖਾਧਾ ਜ਼ਹਿਰ, ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਨੇੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜੀ ਲਾਸ਼

photo

 

ਅਬੋਹਰ: ਅਬੋਹਰ ਦੇ ਪਿੰਡ ਆਲਮਗੜ੍ਹ 'ਚ ਬੀਤੀ ਰਾਤ ਇਕ 42 ਸਾਲਾ ਵਿਅਕਤੀ, ਜਿਸ ਨੇ ਗੁਆਂਢੀ ਖੇਤ ਮਾਲਕ ਨੂੰ ਕੁਹਾੜੀ ਨਾਲ ਜ਼ਖ਼ਮੀ ਕਰਨ ਤੋਂ ਬਾਅਦ ਖੁਦ ਕੀਟਨਾਸ਼ਕ ਦਵਾਈ ਖਾ ਲਈ, ਦੀ ਫਰੀਦਕੋਟ 'ਚ ਇਲਾਜ ਦੌਰਾਨ ਮੌਤ ਹੋ ਗਈ। ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਲਿਆਂਦਾ ਗਿਆ। ਪੁਲਿਸ ਨੇ ਮ੍ਰਿਤਕ ਦੇ ਲੜਕੇ ਦੇ ਬਿਆਨਾਂ 'ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

ਇਹ ਵੀ ਪੜ੍ਹੋ: ਕੈਨੇਡਾ 'ਚ ਪੰਜਾਬੀ ਨੌਜਵਾਨ ਨੂੰ ਕੁੱਟ-ਕੁੱਟ ਮਾਰਿਆ, ਨਵਾਂਸ਼ਹਿਰ ਦਾ ਰਹਿਣ ਵਾਲਾ ਸੀ ਮ੍ਰਿਤਕ 

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਆਲਮਗੜ੍ਹ ਦੇ ਵਸਨੀਕ ਬੂਟਾ ਸਿੰਘ ਪੁੱਤਰ ਸੁਲੱਖਣ ਸਿੰਘ ਦਾ ਪਿਛਲੇ ਹਫ਼ਤੇ ਗੁਆਂਢੀ ਖੇਤ ਮਾਲਕ ਬੁੱਧਰਾਮ ਨਾਲ ਝਗੜਾ ਹੋ ਗਿਆ ਸੀ। ਉਸ ਨੇ ਬੁਧਰਾਮ ਦੇ ਮੋਢੇ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿਤਾ। ਇਸ ਤੋਂ ਬਾਅਦ ਉਸ ਨੇ ਖੇਤ 'ਚ ਬਣੇ ਕਮਰੇ 'ਚ ਰੱਖੀ ਕੀਟਨਾਸ਼ਕ ਦਵਾਈ ਪੀ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਉਸ ਦੀ ਹਾਲਤ ਵਿਗੜਨ 'ਤੇ ਰਿਸ਼ਤੇਦਾਰ ਉਸ ਨੂੰ ਸਰਕਾਰੀ ਹਸਪਤਾਲ ਲੈ ਗਏ।

ਇਹ ਵੀ ਪੜ੍ਹੋ: ਫਿਰੋਜ਼ਪੁਰ 'ਚ ਕਾਰ ਨੇ ਐਕਟਿਵਾ ਨੂੰ ਮਾਰੀ ਟੱਕਰ, 62 ਸਾਲਾ ਸਾਬਕਾ ਫੌਜੀ ਦੀ ਮੌਤ

ਜਿਥੋਂ ਉਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਫਰੀਦਕੋਟ ਰੈਫਰ ਕਰ ਦਿਤਾ ਗਿਆ ਪਰ ਬੀਤੀ ਰਾਤ ਬੂਟਾ ਸਿੰਘ ਦੀ ਫਰੀਦਕੋਟ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਪਤਾ ਲੱਗਦਿਆਂ ਹੀ ਪੁਲਿਸ ਉਸ ਦੀ ਲਾਸ਼ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਲੈ ਗਈ। ਉਸ ਦੇ ਲੜਕੇ ਕਰਮਦੀਪ ਸਿੰਘ ਦੇ ਬਿਆਨਾਂ 'ਤੇ ਬੁਧਰਾਮ ਦੇ ਖਿਲਾਫ ਪਹਿਲਾਂ ਹੀ ਦਰਜ ਹੋਏ ਮਾਮਲੇ 'ਚ ਧਾਰਾ 306 ਦਾ ਵਾਧਾ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਪੁਲਿਸ ਨੂੰ ਦਿੱਤੇ ਆਪਣੇ ਬਿਆਨ 'ਚ ਕਰਮਦੀਪ ਸਿੰਘ ਨੇ ਦਸਿਆ ਕਿ ਉਸ ਦੇ ਖੇਤ ਦਾ ਗੁਆਂਢੀ ਬੁੱਧਰਾਮ ਉਸ ਦੇ ਪਿਤਾ ਨੂੰ ਹਰ ਰੋਜ਼ ਤੰਗ-ਪ੍ਰੇਸ਼ਾਨ ਕਰਦਾ ਸੀ। ਕਈ ਵਾਰ ਉਹ ਆਪਣੀ ਫ਼ਸਲ ਬਾਰੇ ਸਿੱਧੀ ਗੱਲ ਕਰਦਾ ਸੀ ਅਤੇ ਕਈ ਵਾਰ ਉਹ ਆਪਣੇ ਪਿਤਾ ਨੂੰ ਕੁਝ ਹੋਰ ਮਾੜੀਆਂ ਗੱਲਾਂ ਕਹਿ ਕੇ ਪ੍ਰੇਸ਼ਾਨ ਕਰਦਾ ਸੀ। ਇਸ ਕਾਰਨ ਬੁੱਧਰਾਮ ਅਤੇ ਉਸਦੇ ਪਿਤਾ ਵਿਚਕਾਰ ਲੜਾਈ ਹੋ ਗਈ।