ED Raids Deep Malhotra : ਪੰਜਾਬ ’ਚ ED ਦੀ ਵੱਡੀ ਕਾਰਵਾਈ, ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਟਿਕਾਣਿਆਂ ’ਤੇ ਕੀਤੀ ਛਾਪੇਮਾਰੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ED Raids Deep Malhotra : ਫਰੀਦਕੋਟ ਸਥਿਤ ਨਿਵਾਸ ’ਤੇ 38 ਲੱਖ 15 ਹਜ਼ਾਰ ਰੁਪਏ ਦੀ ਨਕਦੀ ਅਤੇ ਦਸਤਾਵੇਜ਼ ਕੀਤੇ ਜ਼ਬਤ

liquor businessman Deep Malhotra

ED Raids Deep Malhotra : ਫਿਰੋਜ਼ਪੁਰ ਦੀ ਜੀਰਾ ਸ਼ਰਾਬ ਫੈਕਟਰੀ ’ਚ ED ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ED ਦੀਆਂ ਕਰੀਬ 8 ਗੱਡੀਆਂ ਤੜਕਸਾਰ ਦੀਪ ਮਲਹੋਤਰਾ ਦੀ ਜੀਰਾ ਮਾਲਬੋਰਸ ਸ਼ਰਾਬ ਫੈਕਟਰੀ ’ਚ ਪਹੁੰਚੀਆਂ। ਇਸ ਦੌਰਾਨ ਉਨ੍ਹਾਂ ਵੱਲੋਂ ਫੈਕਟਰੀ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਕਿਸੇ ਵੀ ਵਿਅਕਤੀ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। 

ਇਹ ਵੀ ਪੜੋ:Nooran Sister Attack :ਸੂਫੀ ਗਾਇਕਾ ਜੋਤੀ ਨੂਰਾਂ ਦੀ ਗੱਡੀ 'ਤੇ ਹੋਇਆ ਹਮਲਾ, ਜਾਣੋ ਕੀ ਹੈ ਪੂਰਾ ਮਾਮਲਾ

ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ED ਦੀ ਟੀਮ ਹੈ ਅਤੇ ਦਫਤਰ ’ਚ ਕਾਗਜਾਚ ਖੰਗਾਲ ਰਹੀ ਹੈ। ਜਿਸ ਕਾਰਨ ਕਿਸੇ ਵੀ ਫੈਕਟਰੀ ਦੇ ਕੋਲ ਅਤੇ ਅੰਦਰ ਆਉਣ ਨਹੀਂ ਦਿੱਤਾ ਗਿਆ। ਸ਼ਰਾਬ ਕਾਰੋਬਾਰੀ ਅਤੇ ਸਾਬਕਾ ਵਿਧਾਇਕ ਦੀਪ ਮਲਹੋਤਰਾ ਦੇ ਟਿਕਾਣਿਆਂ ’ਤੇ ਵੀ ED ਵੱਲੋਂ ਰੇਡ ਕੀਤੀ ਜਾ ਰਹੀ ਹੈ। ED ਅਧਿਕਾਰੀਆਂ ਨੇ ਦੀਪ ਮਲਹੋਤਰਾ ਦੇ ਟਿਕਾਣਿਆਂ ਤੋਂ 38 ਲੱਖ 15 ਹਜ਼ਾਰ ਰੁਪਏ ਦੀ ਨਕਦੀ ਅਤੇ ਕੁਝ ਜ਼ਰੂਰੀ ਦਸਤਾਵੇਜ਼ ਜ਼ਬਤ ਕੀਤੇ। ਫਰੀਦਕੋਟ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ ਸਮੇਤ ਵੱਖ-ਵੱਖ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਹਾਲੇ ਤੱਕ ਈਡੀ ਦੀ ਟੀਮ ਵਲੋਂ ਜਾਂਚ ਕੀਤੀ ਜਾ ਰਹੀ ਹੈ।   
ਜਿਕਰਯੋਗ ਹੈ ਕਿ ਦੀਪ ਮਲਹੋਤਰਾ ਵੱਡੇ ਸ਼ਰਾਬ ਕਾਰੋਬਾਰੀ ਹਨ ਅਤੇ ਫਰੀਦਕੋਟ ਵਿਧਾਨ ਸਭਾ ਤੋਂ 2012 ਤੋਂ 2017 ਤੱਕ ਅਕਾਲੀ ਦਲ ਦੇ ਵਿਧਾਇਕ ਰਹਿ ਚੁੱਕੇ ਹਨ।

(For more news apart from ED big action in Punjab, raids on the premises of liquor businessman Deep Malhotra  News in Punjabi, stay tuned to Rozana Spokesman)