Amrtisar News : ਹਰਿਮੰਦਰ ਸਾਹਿਬ ਅੰਮ੍ਰਿਤਸਰ ’ਚ ਮਾਂ ਆਪਣੀ 2 ਸਾਲ ਦੀ ਬੱਚੀ ਨੂੰ ਛੱਡ ਕੇ ਹੋਈ ਫ਼ਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Amrtisar News : ਪੁਲਿਸ ਨੇ ਬੱਚੀ ਦੀ ਦੇਖਭਾਲ ਲਈ ਪਿੰਗਲੜਵਾੜਾ, ਅੰਮ੍ਰਿਤਸਰ ਵਿਖੇ ਕਰਵਾਇਆ ਦਾਖ਼ਲ

ਬੱਚੀ ਦੀ ਤਸਵੀਰ

Amrtisar News :  ਅੰਮ੍ਰਿਤਸਰ ਦੇ ਥਾਣਾ ਈ-ਡਵੀਜ਼ਨ, ਪੁਲਿਸ ਚੌਕੀ ਗਲਿਆਰਾ, ਇੰਚਾਰਜ਼ ਐਸ.ਆਈ ਬਲਜਿੰਦਰ ਸਿੰਘ ਦੀ ਪੁਲਿਸ ਪਰਟੀ ਨੂੰ ਸੂਚਨਾਂ ਮਿਲੀ ਕਿ ਗੁਰੂ ਰਾਮ ਦਾਸ ਸਰ੍ਹਾ, ਸ੍ਰੀ ਦਰਬਾਰ ਸਾਹਿਬ ਵਿਖੇ ਕੁਝ ਦਿਨ ਪਹਿਲਾਂ ਇੱਕ ਔਰਤ ਵੱਲੋਂ ਆਪਣੀ 2 ਸਾਲ ਦੀ ਬੱਚੀ ਨੂੰ ਇੱਕਲੀ ਛੱਡ ਕੇ ਕੀਤੇ ਚਲੀ ਗਈ ਹੈ। ਜਿਸ ’ਤੇ ਪੁਲਿਸ ਟੀਮ ਵੱਲੋਂ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਉਪਰੰਤ ਬੱਚੀ ਦੀ ਦੇਖਭਾਲ ਲਈ ਪਿੰਗਲੜਵਾੜਾ, ਅੰਮ੍ਰਿਤਸਰ ਵਿੱਖੇ ਦਾਖ਼ਲ ਕਰਵਾਇਆ ਗਿਆ।

ਇਹ ਵੀ ਪੜੋ: Amritsar News : ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜਲਾਲੀ ਗਿੱਲ ਨੇ ਅੰਮ੍ਰਿਤਸਰ ਕੇਂਦਰੀ ਜੇਲ੍ਹ ਦਾ ਕੀਤਾ ਦੌਰਾ 

ਪੁਲਿਸ ਵੱਲੋਂ ਜਾਂਚ ਕਰਨ ਤੇ ਸੀ.ਸੀ.ਟੀ.ਵੀ ਫੁਟੇਜ਼ ਤੋਂ ਪਤਾ ਲੱਗਾ ਕਿ ਬੱਚੀ ਨੂੰ ਜੋ ਔਰਤ ਛੱਡ ਗਈ ਸੀ, ਉਸਨੇ ਹਰੇ ਰੰਗ ਦੀ ਟੀ-ਸ਼ਰਟ ਤੇ ਕਾਲੇ ਰੰਗ ਦੀ ਪੈਂਟ ਪਹਿਨੀ ਹੈ, ਵਜੋਂ ਪਹਿਚਾਣ ’ਚ ਆਈ ਹੈ। ਅਗਰ ਇਸ ਔਰਤ ਬਾਰੇ ਕੋਈ ਸੂਚਨਾਂ ਹੋਵੇ ਤਾਂ ਮੁੱਖ ਅਫ਼ਸਰ ਥਾਣਾ ਈ-ਡਵੀਜ਼ਨ, ਅੰਮ੍ਰਿਤਸਰ ਦੇ ਮੋਬਾਇਲ ਨੰਬਰ 97811-30205 ਅਤੇ ਇੰਚਾਰਜ਼ ਗਲਿਆਰਾ ਦੇ ਮੋਬਾਇਲ ਨੰਬਰ 98760-02621 ਸੰਪਰਕ ਕੀਤਾ ਜਾਵੇ ਜੀ।

(For more news apart from mother ran away leaving her 2-year-old daughter in Harmandir Sahib Amritsar News in Punjabi, stay tuned to Rozana Spokesman)