Amritsar News : 2 ਥਾਈ ਲੜਕੀਆਂ ਨੇ ਨਿੱਜੀ ਹੋਟਲ ਦੀ ਛੱਤ ਤੋਂ ਮਾਰੀ ਛਾਲ ,ਦੋਵੇਂ ਹਸਪਤਾਲ 'ਚ ਦਾਖਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਖਮੀ ਲੜਕੀਆਂ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ

Thai girls jumped

Amritsar News : ਅੰਮ੍ਰਿਤਸਰ ਦੇ ਬੱਸ ਸਟੈਂਡ ਨਜ਼ਦੀਕ ਇੱਕ ਨਿੱਜੀ ਹੋਟਲ ਦੀ ਛੱਤ ਤੋਂ ਦੋ ਥਾਈ ਲੜਕੀਆਂ ਨੇ ਛਾਲ ਮਾਰੀ ਹੈ। ਦੋਵੇਂ  ਲੜਕੀਆਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆਂ ਹਨ। ਜਿਸ ਤੋਂ ਬਾਅਦ ਜ਼ਖਮੀ ਲੜਕੀਆਂ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। 

ਇਸ ਮੌਕੇ 'ਤੇ ਪਹੁੰਚੀ ਪੁਲਿਸ ਹੋਟਲ 'ਚ ਜਾਂਚ ਕਰ ਰਹੀ ਹੈ। ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਦੇ ਮੁਤਾਬਕ ਹੋਟਲ ਦੀ ਉਤਲੀ ਮੰਜ਼ਿਲ ਦੇ ਉੱਪਰ ਨਜਾਇਜ਼ ਤੌਰ 'ਤੇ ਮਸਾਜ ਪਾਰਲਰ ਚੱਲ ਰਿਹਾ ਸੀ। ਕੁੜੀਆਂ ਵੱਲੋਂ ਛਾਲ ਕਿਉਂ ਮਾਰੀ ਗਈ ਹੈ ,ਇਹ ਕਾਰਨ ਅਜੇ ਸਾਹਮਣੇ ਨਹੀਂ ਆਇਆ ਹੈ।