Punjab Government ਨੇ ਸਾਰੇ ਜ਼ਿਲ੍ਹਿਆਂ 'ਚ ਭਿਖਾਰੀਆਂ ਦੇ DNA ਟੈਸਟ ਕਰਵਾਉਣ ਦੇ ਦਿੱਤੇ ਹੁਕਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਭੀਖ ਮੰਗਣ ਵਾਲੇ ਬੱਚਿਆਂ ਦਾ DNA ਟੈਸਟ ਕਰਾਇਆ ਜਾਵੇ'

Punjab government orders DNA testing of beggars in all districts

ਚੰਡੀਗੜ੍ਹ: ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਸਾਰੇ ਡੀਸੀਜ਼ ਨੂੰ ਸਖ਼ਤ ਹੁਕਮ ਜਾਰੀ ਕਰਦਿਆਂ ਹੋਇਆ ਭੀਖ ਮੰਗਣ ਵਾਲੇ ਬੱਚਿਆਂ ਦੇ ਡੀਐਨਏ ਟੈਸਟ ਕਰਵਾਉਣ ਲਈ ਕਿਹਾ ਹੈ। ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਹੈ ਕਿ ਪੰਜਾਬ ਵਰਗੇ ਸੂਬੇ ਦੇ ਵਿੱਚ ਵੀ ਇਹੋ ਜਿਹਾ (ਬੱਚਿਆਂ ਤੋਂ ਭੀਖ ਮੰਗਣ) ਕੰਮ ਹੋਵੇ, ਤਾਂ ਫਿਰ ਸਾਡੀ ਜਿੰਮੇਵਾਰੀ ਬਣਦੀ ਹੈ ਕਿ ਅਸੀਂ ਅੱਗੇ ਆਈਏ ਅਤੇ ਏਨਾ ਮਾਸੂਮ ਜਿੰਦਗੀਆਂ ਨੂੰ ਬਚਾਈਏ।

ਇਹ ਫੈਸਲਾ ਲਿਆ ਕਿ ਜਿਹੜੇ ਵੀ ਬੱਚੇ ਇਸ ਤਰ੍ਹਾਂ ਅਡਲਟ ਦੇ ਨਾਲ ਪਾਏ ਜਾਂਦੇ ਨੇ ਤਾਂ ਅਸੀਂ ਉਹਨਾਂ ਦਾ ਡੀਐਨਏ ਟੈਸਟ ਕਰਵਾਵਾਂਗੇ ਅਤੇ ਇਸ ਬਾਰੇ ਅਸੀਂ ਪੰਜਾਬ ਦੇ ਸਾਰੇ DCs ਨੂੰ ਵੀ ਆਰਡਰ ਕਰ ਦਿੱਤੇ ਹਨ। ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਭੀਖ ਮੰਗਣ ਵਾਲੇ ਬੱਚਿਆਂ ਦਾ ਡੀਐਨਏ ਟੈਸਟ ਹੋਏਗਾ, ਫਿਰ ਸਾਡੀਆਂ ਜੋ ਚਾਇਲਡ ਵੈਲਫੇਅਰ ਕਮੇਟੀਆਂ ਬਣੀਆਂ ਨੇ, ਉੱਥੇ ਏਨਾਂ ਬੱਚਿਆਂ ਨੂੰ ਲੈ ਕੇ ਜਾਵਾਂਗੇ।

ਡੀਐਨਏ ਟੈਸਟ ਤੋਂ ਬਾਅਦ ਉਹਨਾਂ ਨੂੰ ਬਾਲ ਘਰਾਂ ‘ਚ ਰੱਖਾਂਗੇ ਤੇ ਜਿਹੜੇ ਲੋਕ ਹਨ, ਜੋ ਆਪਣੇ ਆਪ ਏਨਾਂ ਬੱਚਿਆਂ ਦੇ ਮਾਪੇ ਹੋਣ ਦਾ ਦਾਅਵਾ ਕਰਦੇ ਹਨ, ਉਹਨਾਂ ਨੂੰ ਅਸੀਂ ਉਨੀ ਦੇਰ ਤੱਕ ਨਾਲ ਰੱਖਾਂਗੇ, ਜਿੰਨੀ ਦੇਰ ਤੱਕ ਡੀਐਨਏ ਟੈਸਟ ਦੀ ਰਿਪੋਰਟ ਨਹੀਂ ਆ ਜਾਂਦੀ।