ਕਾਂਗਰਸ ਨੂੰ ਝਟਕਾ: ਸਾਬਕਾ ਸੰਸਦ ਮੈਂਬਰ ਸੁਸ਼ਮਿਤਾ ਦੇਵ ਨੇ ਪਾਰਟੀ ਤੋਂ ਦਿੱਤਾ ਅਸਤੀਫ਼ਾ
ਦੱਸਿਆ ਜਾ ਰਿਹਾ ਹੈ ਕਿ ਸੁਸ਼ਮਿਤਾ ਦੇਵ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਚਿੱਠੀ ਲਿੱਖ ਕੇ ਆਪਣਾ ਅਸਤੀਫ਼ਾ ਦਿੱਤਾ ਹੈ।
ਨਵੀਂ ਦਿੱਲੀ: ਮਹਿਲਾ ਕਾਂਗਰਸ ਦੀ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਸੁਸ਼ਮਿਤਾ ਦੇਵ (Sushmita Dev) ਨੇ ਪਾਰਟੀ ਤੋਂ ਅਸਤੀਫ਼ਾ (Resign) ਦੇ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ (Congress President Sonia Gandhi) ਨੂੰ ਚਿੱਠੀ ਲਿੱਖ ਕੇ ਆਪਣਾ ਅਸਤੀਫ਼ਾ ਦਿੱਤਾ ਹੈ। ਪਰ ਅਸਤੀਫ਼ਾ ਦੇਣ ਦਾ ਕਾਰਨ ਚਿੱਠੀ ‘ਚ ਨਹੀਂ ਦੱਸਿਆ ਗਿਆ। ਚਿੱਠੀ ਵਿਚ ਉਨ੍ਹਾਂ ਲਿਖਿਆ ਕਿ ਕਾਂਗਰਸ ਦੀ ਸੇਵਾ ਕਰਨ ਦੌਰਾਨ ਸੋਨੀਆ ਗਾਂਧੀ ਦਾ ਜੋ ਮਾਰਗਦਰਸ਼ਨ ਮਿਲਿਆ, ਉਹ ਉਸ ਲਈ ਧੰਨਵਾਦੀ ਹਨ।
ਹੋਰ ਪੜ੍ਹੋ: ਕਾਬੁਲ ਹਵਾਈ ਅੱਡੇ ’ਤੇ ਗੋਲੀਬਾਰੀ ਮਗਰੋਂ ਮਚੀ ਹਫੜਾ-ਦਫੜੀ, ਅਮਰੀਕਾ ਨੇ ਆਪਣੇ ਹੱਥਾਂ ‘ਚ ਲਈ ਸੁਰੱਖਿਆ
ਹੋਰ ਪੜ੍ਹੋ: PM ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਤੀਜੀ ਬਰਸੀ 'ਤੇ ਭੇਟ ਕੀਤੀ ਸ਼ਰਧਾਂਜਲੀ
ਹਾਲਾਂਕਿ ਪਹਿਲਾਂ ਤੋਂ ਹੀ ਸੁਸ਼ਮੀਤਾ ਦੇਵ ਦੇ ਅਸਤੀਫ਼ੇ ਦੀਆਂ ਖਬਰਾਂ ਆ ਰਹੀਆਂ ਸਨ, ਪਰ ਹਰ ਵਾਰ ਇਨ੍ਹਾਂ ਖਬਰਾਂ ਨੂੰ ਗਲਤ ਦੱਸਿਆ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਟਵਿੱਟਰ ਪ੍ਰੋਫਾਈਲ (Twitter Profile changed) ਨੂੰ ਵੀ ਬਦਲ ਦਿੱਤਾ ਹੈ। ਹੁਣ ਉਨ੍ਹਾਂ ਨੇ ਇਸ ਵਿਚ ਆਪਣੇ ਕਾਂਗਰਸ ਪਾਰਟੀ ਦੇ ਸਾਬਕਾ ਮੈਂਬਰ ਹੋਣ ਬਾਰੇ ਲਿਖਿਆ ਹੈ। ਖਬਰਾਂ ਅਨੁਸਾਰ, ਸੁਸ਼ਮੀਤਾ ਦੇਵ ਕਾਂਗਰਸ ਪਾਰਟੀ ਦੇ ਵੱਟਸਐਪ ਗਰੁੱਪ ’ਚੋਂ ਵੀ ਬਾਹਰ ਹੋ ਚੁਕੀ ਹੈ।ਇਸ ਦੇ ਨਾਲ ਹੀ ਜਦ ਕਾਂਗਰਸ ਪਾਰਟੀ ਅਤੇ ਰਾਹੁਲ ਗਾਂਧੀ ਸਮੇਤ ਕਈ ਨੇਤਾਵਾਂ ਦੇ ਟਵਿੱਟਰ ਅਕਾਊਂਟ ਲਾਕ (Account Locked) ਹੋ ਗਏ ਸੀ ਤਾਂ ਉਸ ਵਿਚ ਸੁਸ਼ਮੀਤਾ ਦੇਵ ਦਾ ਵੀ ਨਾਮ ਸ਼ਾਮਲ ਸੀ।
ਹੋਰ ਪੜ੍ਹੋ: ਹੈਤੀ ਵਿੱਚ ਸ਼ਕਤੀਸ਼ਾਲੀ ਭੂਚਾਲ ਨੇ ਮਚਾਇਆ ਕਹਿਰ, ਹੁਣ ਤੱਕ 1297 ਲੋਕਾਂ ਦੀ ਹੋਈ ਮੌਤ
ਸੂਤਰਾਂ ਮੁਤਾਬਕ, ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇਣ ਉਪਰੰਤ ਹੁਣ ਸੁਸ਼ਮੀਤਾ ਦੇਵ ਦੀਆਂ ਟੀਐਮਸੀ ‘ਚ ਸ਼ਾਮਲ ਹੋਣ ਦੀ ਸੰਭਾਵਨਾਵਾਂ ਜਤਾਈਆਂ ਜਾ ਰਹੀਆਂ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਲਦ ਹੀ ਸੁਸ਼ਮੀਤਾ ਮਮਤਾ ਬੈਨਰਜੀ ਅਤੇ ਅਭਿਸ਼ੇਕ ਬੈਨਰਜੀ ਨੂੰ ਵੀ ਮਿਲ ਸਕਦੀ ਹੈ।