ਦਲਿਤ ਸਰਪੰਚ ਵੱਲੋਂ ਝੰਡਾ ਲਹਿਰਾਉਣ 'ਤੇ ਉਸ ਦੇ ਪੂਰੇ ਪਰਿਵਾਰ ਦੀ ਕੀਤੀ ਕੁੱਟਮਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨੈਸ਼ਨਲ SCਕਮੀਸ਼ਨ ਨੇ ਐਮਪੀ ਦੇ ਮੁੱਖ ਸਕੱਤਰ ਅਤੇ ਡੀਜੀਪੀ ਤੋਂ ਮੰਗਿਆ ਜਵਾਬ

Dalit Sarpanch beats his entire family for hoisting the flag

 ਚੰਡੀਗੜ - ਦਲਿਤ ਸਰਪੰਚ ਵੱਲੋਂ ਆਜ਼ਾਦੀ ਦਿਹਾੜੇ ਮੌਕੇ ਝੰਡਾ ਲਹਿਰਾਉਣ ’ਤੇ ਤੈਸ਼ ਵਿਚ ਆਏ ਸਮਿਤਿ ਸਕੱਤਰ ਵੱਲੋਂ ਦਲਿਤ ਸਰਪੰਚ ਅਤੇ ਉਸ ਦੇ ਪਰਿਵਾਰ ਨਾਲ ਮਾਰਕੁੱਟ ਕੀਤੇ ਜਾਣ ਦੇ ਮਾਮਲੇ ਨੂੰ ਧਿਆਨ ਵਿੱਚ ਰੱਖਦਿਆਂ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਨੇ ਮੱਧ ਪ੍ਰਦੇਸ਼ ਦੇ ਮੁੱਖ ਸਕੱਤਰ ਅਤੇ ਅਤੇ ਡੀਜੀਪੀ ਨੂੰ ਨੋਟਿਸ ਜਾਰੀ ਕਰ ਕੇ ਤੁਰੰਤ ਐਕਸ਼ਨ ਟੇਕਨ ਰਿਪੋਰਟ ਪੇਸ਼ ਕਰਨ ਨੂੰ ਕਿਹਾ ਹੈ।  

ਕਮਿਸ਼ਨ ਨੂੰ ਪ੍ਰਾਪਤ ਹੋਈ ਜਾਣਕਾਰੀ ਦੇ ਮੁਤਾਬਿਕ ਐਮਪੀ ਦੇ ਛਤਰਪੁਰ ਦੇ ਪਿੰਡ ਧਾਮਚੀ ਦੇ ਸਰਪੰਚ ਅੰਨੂ ਬਸੋਰ ਵੱਲੋਂ ਬੀਤੀ 15 ਅਗਸਤ ਨੂੰ ਪਿੰਡ ਵਿੱਚ ਆਜ਼ਾਦੀ ਦਿਹਾੜੇ ਮੌਕੇ ਇੱਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਝੰਡਾ ਲਹਿਰਾਉਣ ਦੀ ਰਸਮ ਸਮਿਤਿ ਸਕੱਤਰ ਸੁਨੀਲ ਤਿਵਾੜੀ ਨੂੰ ਬਤੌਰ ਮੁੱਖ ਮਹਿਮਾਨ ਨਿਭਾਉਣੀ ਸੀ। ਪੀੜਤ ਸਰਪੰਚ ਨੇ ਦੱਸਿਆ ਕਿ ਸਮਿਤਿ ਸਕੱਤਰ ਪ੍ਰੋਗਰਾਮ ਵਿੱਚ ਸਮੇਂ ’ਤੇ ਨਹੀਂ ਪਹੁੰਚੇ, ਪ੍ਰੋਗਰਾਮ ਵਿੱਚ ਮੌਜੂਦ ਪਤਵੰਤੇ ਵਿਅਕਤੀਆਂ ਅਤੇ ਪਿੰਡ ਵਾਸੀਆਂ ਦੇ ਕਹਿਣ ’ਤੇ ਉਨਾਂ ਝੰਡਾ ਲਹਿਰਾਉਣ ਦੀ ਰਸਮ ਅਦਾ ਕਰ ਦਿੱਤੀ ਗਈ। ਇਸ ਗੱਲ ’ਤੇ ਤੈਸ਼ ਵਿੱਚ ਸਮਿਤਿ ਸਕੱਤਰ ਨੇ ਜਨਤੱਕ ਥਾਂ ’ਤੇ ਚੱਲ ਰਹੇ ਪ੍ਰੋਗਰਾਮ ਦੇ ਵਿੱਚ ਹੀ ਉਸ ਨਾਲ ਅਤੇ ਉਸਦੇ ਪਰਿਵਾਰ ਨਾਲ ਮਾਰ ਕੁੱਟ ਕੀਤੀ ਅਤੇ ਉਨਾਂ ਨੂੰ ਜਾਤੀ-ਸੂਚਕ ਸ਼ਬਦ ਵੀ ਕਹੇ।  

ਨੈਸ਼ਨਲ ਐਸਸੀ ਕਮਿਸ਼ਨ ਨੇ ਮੱਧਪ੍ਰਦੇਸ਼ ਦੇ ਮੁੱਖ ਸਕੱਤਰ ਅਤੇ ਡੀਜੀਪੀ ਦੇ ਨਾਲ-ਨਾਲ ਛਤਰਪੁਰ ਜਿਲੇ ਦੇ ਡਿਪਟੀ ਕੰਟਰੋਲਰ ਅਤੇ ਐਸਪੀ ਨੂੰ ਲਿਖਿਆ ਹੈ ਕਿ ਇਸ ਮਾਮਲੇ ਦੀ ਤੁਰੰਤ ਜਾਂਚ ਕਰ ਕੇ ਕਾਰਵਾਈ ਰਿਪੋਰਟ ਪੇਸ਼ ਕੀਤੀ ਜਾਵੇ। ਜੇਕਰ ਕਮਿਸ਼ਨ ਦੇ ਆਦੇਸ਼ਾਂ ਦੀ ਪਾਲਣਾ ਨਹੀਂ ਹੁੰਦੀ ਤਾਂ ਜਿਲਾ ਅਧਿਕਾਰੀਆਂ ਨੂੰ ਨਵੀਂ ਦਿੱਲੀ ਕਮਿਸ਼ਨ ਦੀ ਅਦਾਲਤ ਵਿੱਚ ਤਲਬ ਕੀਤਾ ਜਾਵੇਗਾ।