ਮੰਡੀ ਗੋਬਿੰਦਗੜ੍ਹ 'ਚ ਸੁਰੱਖਿਆ ਗਾਰਡ ਦਾ ਕਤਲ, ਡਿਊਟੀ ਨੂੰ ਲੈ ਕੇ ਦਿਤਾ ਵਾਰਦਾਤ ਨੂੰ ਅੰਜਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮ੍ਰਿਤਕ ਦੀ ਪਛਾਣ ਭਰਥਲਾ ਰੰਧਾਵਾ (ਲੁਧਿਆਣਾ) ਵਜੋਂ ਹੋਈ

photo

 

ਫਤਿਹਗੜ੍ਹ ਸਾਹਿਬ: ਫਤਿਹਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ 'ਚ ਸੁਰੱਖਿਆ ਗਾਰਡ ਦਾ ਕਤਲ ਕਰ ਦਿਤਾ ਗਿਆ। ਡਿਊਟੀ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਸਾਥੀਆਂ ਨੇ ਉਸ ਦਾ ਚਾਕੂ ਮਾਰ ਕੇ ਕਤਲ ਕਰ ਦਿਤਾ। ਮ੍ਰਿਤਕ ਦੀ ਪਛਾਣ ਰੁਪਿੰਦਰ ਸਿੰਘ (30) ਵਾਸੀ ਭਰਥਲਾ ਰੰਧਾਵਾ (ਲੁਧਿਆਣਾ) ਵਜੋਂ ਹੋਈ ਹੈ।

ਇਹ ਵੀ ਪੜ੍ਹੋ: ਅਗਲੇ ਪੰਜ ਦਿਨ ਖੁੱਲ੍ਹੇ ਰਹਿਣਗੇ ਭਾਖੜਾ ਡੈਮ ਦੇ ਫਲੱਡ ਗੇਟ- ਬੀਬੀਐਮਬੀ 

ਮ੍ਰਿਤਕ ਰੁਪਿੰਦਰ ਸਿੰਘ ਲੁਧਿਆਣਾ ਦੀ ਐਮਰਜੈਂਸੀ ਸੁਰੱਖਿਆ ਏਜੰਸੀ ਵਿਚ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ। ਇਕ ਦਿਨ ਦੀ ਛੁੱਟੀ ਹੋਣ ਕਾਰਨ ਛਤਰਪਾਲ ਨੇ ਮੰਡੀ ਗੋਬਿੰਦਗੜ੍ਹ ਸਥਿਤ ਅੰਬਿਕਾ ਮਿੱਲ ਵਿਚ ਉਸ ਦੀ ਥਾਂ ’ਤੇ ਡਿਊਟੀ ਕੀਤੀ। ਇਸ ਗੱਲ ਨੂੰ ਲੈ ਕੇ ਛਤਰਪਾਲ ਅਤੇ ਰੁਪਿੰਦਰ ਵਿਚਾਲੇ ਬਹਿਸ ਹੋ ਗਈ। 13 ਅਗਸਤ ਨੂੰ ਮੰਡੀ ਗੋਬਿੰਦਗੜ੍ਹ ਦੇ ਖਾਲਸਾ ਸਕੂਲ ਵਿਚ ਰੁਪਿੰਦਰ ਆਪਣੇ ਦੋਸਤ ਦੀ ਉਡੀਕ ਕਰ ਰਿਹਾ ਸੀ।

ਇਹ ਵੀ ਪੜ੍ਹੋ: ਉਚੇਰੀ ਪੜ੍ਹਾਈ ਲਈ ਬਰੈਂਪਟਨ ਗਈ ਪੰਜਾਬਣ ਦੀ ਸੜਕ ਹਾਦਸੇ ਵਿਚ ਹੋਈ ਮੌਤ 

ਉਥੇ ਛਤਰਪਾਲ, ਉਸਦਾ ਭਰਾ ਗੁਰਜੰਟ ਸਿੰਘ ਅਤੇ ਇਕ ਹੋਰ ਸਾਥੀ ਰਾਕੇਸ਼ ਕੁਮਾਰ ਵਾਸੀ ਦਸਮੇਸ਼ ਨਗਰ ਮੰਡੀ ਗੋਬਿੰਦਗੜ੍ਹ ਆਏ। ਤਿੰਨਾਂ ਨੇ ਮਿਲ ਕੇ ਰੁਪਿੰਦਰ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿਤੀ। ਇਸ ਦੌਰਾਨ ਰੁਪਿੰਦਰ 'ਤੇ ਚਾਕੂ ਨਾਲ ਹਮਲਾ ਕਰਕੇ ਉਸ ਨੂੰ ਲਹੂ-ਲੁਹਾਨ ਕਰ ਦਿਤਾ ਗਿਆ। ਹਮਲਾ ਕਰਨ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ।
ਰੁਪਿੰਦਰ ਨੂੰ ਪਹਿਲਾਂ ਮੰਡੀ ਗੋਬਿੰਦਗੜ੍ਹ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਉਥੇ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿਤਾ ਗਿਆ। ਰੁਪਿੰਦਰ ਦੀ ਬੀਤੀ ਰਾਤ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਇਸ ਘਟਨਾ ਸਬੰਧੀ ਪੁਲਿਸ ਨੇ ਰੁਪਿੰਦਰ ਦੇ ਪਿਤਾ ਪਵਿੱਤਰ ਸਿੰਘ ਦੀ ਸ਼ਿਕਾਇਤ ’ਤੇ ਛਤਰਪਾਲ, ਉਸ ਦੇ ਭਰਾ ਗੁਰਜੰਟ ਸਿੰਘ ਅਤੇ ਰਾਕੇਸ਼ ਕੁਮਾਰ ਖ਼ਿਲਾਫ਼ ਕਤਲ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। ਤਿੰਨਾਂ ਦੀ ਭਾਲ ਕੀਤੀ ਜਾ ਰਹੀ ਹੈ।