Zirakpur News : ਸ਼ਿਮਲਾ ਦੀ ਲੜਕੀ ਨਾਲ ਮੋਹਾਲੀ 'ਚ ਹੋਇਆ ਰੇਪ ,ਸੋਸ਼ਲ ਮੀਡੀਆ 'ਤੇ ਦਿੱਲੀ ਦੇ ਨੌਜਵਾਨ ਨਾਲ ਹੋਈ ਸੀ ਦੋਸਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਿਮਲਾ ਪੁਲੀਸ ਨੇ ਜ਼ੀਰੋ FIR ਤਹਿਤ ਰਿਪੋਰਟ ਦਰਜ ਕਰਕੇ ਕੇਸ ਨੂੰ ਜ਼ੀਰਕਪੁਰ ਪੁਲੀਸ ਨੂੰ ਸੌਂਪ ਦਿੱਤਾ

Shimla Girl Rape

Himachal Pradesh News : ਸ਼ਿਮਲਾ ਦੀ ਇੱਕ ਲੜਕੀ ਨਾਲ ਜ਼ੀਰਕਪੁਰ ਵਿੱਚ ਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਵੀਰਵਾਰ ਨੂੰ ਸ਼ਿਮਲਾ ਪੁਲਿਸ ਨੇ ਬਾਲੂਗੰਜ ਪੁਲਿਸ ਸਟੇਸ਼ਨ ਵਿੱਚ ਜ਼ੀਰੋ ਐਫਆਈਆਰ ਦੇ ਤਹਿਤ ਮਾਮਲਾ ਦਰਜ ਕੀਤਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਮਲਾ ਪੁਲੀਸ ਨੇ ਜ਼ੀਰੋ ਐਫਆਈਆਰ ਤਹਿਤ ਰਿਪੋਰਟ ਦਰਜ ਕਰਕੇ ਕੇਸ ਨੂੰ ਜ਼ੀਰਕਪੁਰ ਪੁਲੀਸ ਨੂੰ ਸੌਂਪ ਦਿੱਤਾ ਹੈ। ਹੁਣ ਪੰਜਾਬ ਦੀ ਜ਼ੀਰਕਪੁਰ ਪੁਲਿਸ ਇਸ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕਰੇਗੀ।

ਸੋਸ਼ਲ ਮੀਡੀਆ 'ਤੇ ਹੋਈ ਦੋਸਤੀ

ਜਾਣਕਾਰੀ ਅਨੁਸਾਰ ਮਾਮਲੇ 'ਚ ਪੀੜਤ ਲੜਕੀ ਦੀ ਕੁਝ ਸਮਾਂ ਪਹਿਲਾਂ ਸੋਸ਼ਲ ਮੀਡੀਆ ਦੇ ਜ਼ਰੀਏ ਦਿੱਲੀ ਦੇ ਇੱਕ ਸ਼ਖਸ ਨਾਲ ਜਾਣ-ਪਛਾਣ ਹੋਈ ਸੀ। ਇਹ ਜਾਣ-ਪਛਾਣ ਬਾਅਦ ਵਿੱਚ ਦੋਸਤੀ ਵਿੱਚ ਬਦਲ ਗਈ। ਉਨ੍ਹਾਂ ਦੀ ਦੋਸਤੀ ਵਧਦੀ ਗਈ ਅਤੇ ਦੋਵਾਂ ਨੇ ਵਿਆਹ ਕਰਨ ਦੀ ਯੋਜਨਾ ਬਣਾਈ। ਲੜਕੀ ਦਾ ਆਰੋਪ ਹੈ ਕਿ ਦੋਸ਼ੀ ਨੌਜਵਾਨ ਨੇ ਉਸ ਨੂੰ ਵਿਆਹ ਦੇ ਬਹਾਨੇ ਮੋਹਾਲੀ ਦੇ ਜ਼ੀਰਕਪੁਰ ਬੁਲਾਇਆ।

ਆਰੋਪੀ ਲੜਕੀ ਨੂੰ ਜ਼ੀਰਕਪੁਰ ਵਿੱਚ ਕਿਰਾਏ ਦੇ ਕਮਰੇ ਵਿੱਚ ਲੈ ਗਿਆ ਅਤੇ ਉਸ ਨਾਲ ਰੇਪ ਕੀਤਾ। ਜਦੋਂ ਲੜਕੀ ਨੇ ਜਲਦੀ ਵਿਆਹ ਕਰਵਾਉਣ ਲਈ ਕਿਹਾ ਤਾਂ ਆਰੋਪੀ ਨੌਜਵਾਨ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਲੜਕੀ ਨੇ ਸ਼ਿਮਲਾ ਪੁਲਸ ਨੂੰ ਸ਼ਿਕਾਇਤ ਕੀਤੀ, ਜਿਸ 'ਤੇ ਪੁਲਸ ਨੇ ਵੀਰਵਾਰ ਨੂੰ ਮਾਮਲਾ ਦਰਜ ਕਰ ਲਿਆ।

ਦੂਜੇ ਪਾਸੇ ਸ਼ਿਮਲਾ ਦੇ ਏਐਸਪੀ ਨਵਦੀਪ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਪੀੜਤਾ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਜ਼ੀਰਕਪੁਰ ਪੁਲਿਸ ਨੂੰ ਭੇਜ ਦਿੱਤਾ ਗਿਆ ਹੈ। ਹੁਣ ਜ਼ੀਰਕਪੁਰ ਪੁਲੀਸ ਵੱਲੋਂ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਜਾਵੇਗੀ।