Jalandhar News : ਘਰ ਦੀ ਛੱਤ ਡਿੱਗਣ ਕਾਰਨ ਹੇਠਾਂ ਸੁੱਤੇ 4 ਬੱਚੇ ਹੋਏ ਜ਼ਖ਼ਮੀ, ਮਚਿਆ ਚੀਕ-ਚਿਹਾੜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Jalandhar News : ਛੱਤ ਦੀ ਹਾਲਤ ਖ਼ਰਾਬ ਹੋਣ ਕਾਰਨ ਵਾਪਰਿਆ ਹਾਦਸਾ 

ਘਰ ਦੀ ਡਿੱਗੀ ਛੱਤ ਦੀ ਤਸਵੀਰ

Jalandhar News : ਜਲੰਧਰ ਦੇ ਬਸਤੀ ਦਾਨਿਸ਼ਮੰਡਾ ਇਲਾਕੇ 'ਚ ਇਕ ਮਕਾਨ ਦੀ ਬਾਲਿਆਂ ਵਾਲੀ ਛੱਤ ਡਿੱਗਣ ਕਾਰਨ ਘਰ 'ਚ ਰਹਿੰਦੇ ਪਰਿਵਾਰਕ ਮੈਂਬਰ ਜ਼ਖ਼ਮੀ ਹੋ ਗਏ।

ਕਿਰਾਏ ਦੇ ਮਕਾਨ ’ਚ ਰਹਿਣ ਵਾਲੇ ਰਾਧੇ ਸ਼ਾਮ ਹਰਿਆ ਨੇ ਦੱਸਿਆ ਕਿ ਸਵੇਰੇ ਅਚਾਨਕ ਮਕਾਨ ਦੀ ਛੱਤ ਡਿੱਗ ਗਈ, ਜਿਸ ਨਾਲ ਹੇਠਾਂ ਸੁੱਤੇ ਹੋਏ 4 ਬੱਚੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਲੋਕਾਂ ਦੀ ਮਦਦ ਨਾਲ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ। 

ਇਹ ਵੀ ਪੜੋ:Jalandhar News : LPU ਦੇ ਸੰਸਥਾਪਕ ਚਾਂਸਲਰ ਡਾ. ਅਸ਼ੋਕ ਕੁਮਾਰ ਮਿੱਤਲ ਨੇ LPU ਕੈਂਪਸ ’ਚ ਲਹਿਰਾਇਆ ਰਾਸ਼ਟਰੀ ਝੰਡਾ  

ਇਸ ਮੌਕੇ ਰਾਧੇ ਸ਼ਾਮ ਨੇ ਦੱਸਿਆ ਕਿ ਮਕਾਨ ਮਾਲਕ ਘਟਨਾ ਦਾ ਪਤਾ ਲੱਗਣ ਦੇ ਬਾਵਜੂਦ ਵੇਖਣ ਨਹੀਂ ਆਇਆ ਨਾ ਹੀ ਕਿਸੇ ਹੋਰ ਨੇ ਹਾਲ-ਚਾਲ ਪੁੱਛਿਆ। ਉਥੇ ਹੀ ਮਹਿਲਾ ਨੇ ਦੱਸਿਆ ਕਿ ਛੱਤ ਦੀ ਖ਼ਰਾਬ ਹਾਲਤ ਬਾਰੇ ਮਕਾਨ ਮਾਲਕ ਨੂੰ ਵੀ ਦੱਸਿਆ ਸੀ ਪਰ ਉਸ ਨੇ ਕੋਈ ਧਿਆਨ ਨਾ ਦਿੱਤਾ, ਜਿਸ ਨਾਲ ਉਕਤ ਹਾਦਸਾ ਵਾਪਰ ਗਿਆ।

 ਉਕਤ ਔਰਤ ਨੇ ਦੱਸਿਆ ਕਿ ਉਸ ਨੇ ਮਕਾਨ ਮਾਲਕ ਨੂੰ ਛੱਤ ਦੀ ਖਰਾਬ ਹਾਲਤ ਬਾਰੇ ਜਾਣੂ ਕਰਵਾਇਆ ਸੀ ਪਰ ਉਸ ਨੇ ਕੋਈ ਧਿਆਨ ਨਹੀਂ ਦਿੱਤਾ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।

(For more news apart from  Jalandhar when the roof of house fell 4 children were injured News in Punjabi, stay tuned to Rozana Spokesman)